ਰਾਏਪੁਰ – ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਛੱਤੀਸਗੜ੍ਹ ਸਮਾਜ ਕਲਿਆਣ ਬੋਰਡ ਦੀ ਚੇਅਰਮੈਨ ਕਰੂਣਾ ਸ਼ੁਕਲਾ ਦਾ ਬੀਤੀ ਰਾਤ ਇਥੇ ਦਿਹਾਂਤ ਹੋ ਗਿਆ। ਉਹ ਕੋਰੋਨਾ ਤੋਂ ਪੀੜਤ ਸੀ ਅਤੇ ਉਨ੍ਹਾਂ ਦਾ ਇਥੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ।
ਇਹ ਵੀ ਪੜ੍ਹੋ- 'ਮਈ ਦੇ ਪਹਿਲੇ ਹਫਤੇ ਤੋਂ ਸ਼ਾਂਤ ਹੋਣ ਲੱਗੇਗੀ ਕੋਰੋਨਾ ਦੀ ਦੂਜੀ ਲਹਿਰ'
ਕਰੁਣਾ ਸ਼ੁਕਲਾ ਦੇ ਦਿਹਾਂਤ 'ਤੇ ਸੀ.ਐੱਮ. ਭੂਪੇਸ਼ ਬਘੇਲ ਨੇ ਟਵੀਟ ਕਰ ਦੁੱਖ ਜਤਾਇਆ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਰੁਣਾ ਸ਼ੁਕਲਾ ਨਾਲ ਉਨ੍ਹਾਂ ਦੇ ਪਰਿਵਾਰਕ ਸੰਬੰਧ ਸਨ। ਬਘੇਲ ਤੋਂ ਇਲਾਵਾ ਕਈ ਹੋਰ ਦਿੱਗਜ ਕਾਂਗਰਸੀਆਂ ਨੇ ਵੀ ਕਰੁਣਾ ਸ਼ੁਕਲਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ 2018 ਵਿੱਚ ਕਰੁਣਾ ਸ਼ੁਕਲਾ ਦੇ ਮੁਕਾਬਲੇ ਉੱਤਰਨ ਵਾਲੇ ਰਮਨ ਸਿੰਘ ਨੇ ਵੀ ਸਾਬਕਾ ਵਿਰੋਧੀ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਭਾਵੇਂ ਕਰੁਣਾ ਸ਼ੁਕਲਾ ਕਾਂਗਰਸ ਵਿੱਚ ਸ਼ਾਮਲ ਹੋ ਗਈ ਸਨ ਪਰ ਉਨ੍ਹਾਂ ਦੀ ਪਛਾਣ ਸਾਬਕਾ ਪੀ.ਐੱਮ ਅਟਲ ਬਿਹਾਰੀ ਵਾਜਪਾਈ ਦੇ ਚੱਲਦੇ ਹੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਅਪੋਲੋ ਹਸਪਤਾਲ ’ਚ ਮਹਿਲਾ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਕੀਤਾ ਹਮਲਾ
NEXT STORY