ਮਹੇਂਦਰਗੜ੍ਹ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ 'ਇੰਡੀਆ' ਗਠਜੋੜ ਸੱਤਾ 'ਚ ਆਇਆ ਤਾਂ ਅਗਨੀਵੀਰ ਸਕੀਮ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਕੂੜੇਦਾਨ 'ਚ ਸੁੱਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ 'ਹਿੰਦੋਸਤਾਨ ਦੇ ਜਵਾਨਾਂ ਨੂੰ ਮਜ਼ਦੂਰਾਂ ਵਿਚ ਬਦਲਣ' ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ। ਲੋਕ ਸਭਾ ਚੋਣਾਂ ਲਈ ਹਰਿਆਣਾ 'ਚ ਆਪਣੀ ਪਹਿਲੀ ਜਨਸਭਾ 'ਚ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਸਾਨਾਂ ਦੇ ਮੁੱਦੇ 'ਤੇ ਵੀ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ।
ਇਹ ਵੀ ਪੜ੍ਹੋ- ਘੱਟ ਰਿਹੈ ਮੁਸਲਮਾਨਾਂ ਦਾ ਸਿਆਸੀ ਦਾਇਰਾ, ਫਿਰ ਵੀ ਵੋਟਾਂ ਲਈ ਮਚਿਆ ਹੈ 'ਘਮਸਾਨ'
ਅਗਨੀਵੀਰ ਯੋਜਨਾ ਨੂੰ ਲੈ ਕੇ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਇਹ ਫ਼ੌਜ ਦੀ ਯੋਜਨਾ ਨਹੀਂ ਸਗੋਂ ਮੋਦੀ ਦੀ ਯੋਜਨਾ ਹੈ, ਫ਼ੌਜ ਅਜਿਹਾ ਨਹੀਂ ਚਾਹੁੰਦੀ। ਰਾਹੁਲ ਗਾਂਧੀ ਨੇ ਮਹੇਂਦਰਗੜ੍ਹ-ਭਿਵਾਨੀ ਲੋਕ ਸਭਾ ਖੇਤਰ ਵਿਚ ਆਯੋਜਿਤ ਰੈਲੀ ਵਿਚ ਕਿਹਾ ਕਿ ਜਦੋਂ 'ਇੰਡੀਆ' ਦੀ ਸਰਕਾਰ ਬਣੇਗੀ ਤਾਂ ਅਸੀਂ ਅਗਨੀਵੀਰ ਸਕੀਮ ਨੂੰ ਕੂੜੇਦਾਨ ਵਿਚ ਸੁੱਟ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਦੇਸ਼ ਦੇ ਨੌਜਵਾਨਾਂ ਵਲੋਂ ਸੁਰੱਖਿਅਤ ਹਨ ਅਤੇ ਸਾਡੇ ਨੌਜਵਾਨਾਂ ਦੇ ਡੀ. ਐੱਨ. ਏ. ਵਿਚ ਦੇਸ਼ ਭਗਤੀ ਹੈ।
ਇਹ ਵੀ ਪੜ੍ਹੋ- ਆਉਣ ਵਾਲੇ 5 ਦਿਨਾਂ ਤੱਕ ਕਿਹੋ ਜਿਹਾ ਰਹੇਗਾ ਮੌਸਮ, ਜਾਣੋ IMD ਦੀ ਭਵਿੱਖਬਾਣੀ
ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਿੰਦੋਸਤਾਨ ਦੇ ਜਵਾਨਾਂ ਨੂੰ ਮਜ਼ਦੂਰਾਂ ਵਿਚ ਬਦਲ ਦਿੱਤਾ ਹੈ। ਰਾਹੁਲ ਗਾਂਧੀ ਨੇ ਭਾਜਪਾ ਸਰਕਾਰ 'ਤੇ ਤਿੱਖਾ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹ ਕਹਿੰਦੇ ਹਨ ਕਿ ਸ਼ਹੀਦ ਦੋ ਤਰ੍ਹਾਂ ਦੇ ਹੁੰਦੇ ਹਨ- ਇਕ ਆਮ ਜਵਾਨ ਅਤੇ ਅਧਿਕਾਰੀ ਜਿਨ੍ਹਾਂ ਨੂੰ ਪੈਨਸ਼ਨ, ਸ਼ਹੀਦ ਦਾ ਦਰਜਾ, ਸਾਰੀਆਂ ਸਹੂਲਤਾਂ ਮਿਲਣਗੀਆਂ ਅਤੇ ਦੂਜੇ ਪਾਸੇ ਗਰੀਬ ਪਰਿਵਾਰ ਦਾ ਵਿਅਕਤੀ ਜਿਵੇਂ ਅਗਨੀਵੀਰ ਨਾਂ ਦਿੱਤਾ ਗਿਆ ਹੈ। ਅਗਨੀਵੀਰਾਂ ਨੂੰ ਨਾ ਸ਼ਹੀਦ ਦਾ ਦਰਜਾ ਮਿਲੇਗਾ, ਨਾ ਪੈਨਸ਼ਨ ਅਤੇ ਨਾ ਹੀ ਕੈਂਟੀਨ ਦੀਆਂ ਸਹੂਲਤਾਂ ਮਿਲਣਗੀਆਂ। ਰਾਹੁਲ ਨੇ ਕਿਹਾ ਕਿ 4 ਜੂਨ ਨੂੰ ਜਦੋਂ ਅਸੀਂ ਸੱਤਾ ਵਿਚ ਆਵਾਂਗੇ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ। ਜਿੱਥੋਂ ਤੱਕ ਖੇਤੀ ਕਰਜ਼ ਨੂੰ ਮੁਆਫ਼ ਕਰਨ ਦਾ ਸਵਾਲ ਹੈ ਤਾਂ ਅਸੀਂ ਕਰਜ਼ ਮੁਆਫੀ ਕਮਿਸ਼ਨ ਲਿਆਵਾਂਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵਾਤੀ ਮਾਲੀਵਾਲ ਮਾਮਲੇ 'ਚ ਦਿੱਲੀ ਪੁਲਸ ਕੋਲ ਬਿਭਵ ਕੁਮਾਰ ਖ਼ਿਲਾਫ਼ ਸਬੂਤ
NEXT STORY