ਜੰਮੂ (ਭਾਸ਼ਾ)— ਉੱਤਰੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਵਾਈ. ਕੇ. ਜੋਸ਼ੀ ਨੇ ਬੁੱਧਵਾਰ ਨੂੰ ਆਪਣੇ ਫ਼ੌਜੀਆਂ ਦੀ ਅਗਵਾਈ ਕਰਦੇ ਹੋਏ ਮੇਜਰ ਰੈਂਕ ਦੇ ਦੋ ਪਾਇਲਟਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਨ੍ਹਾਂ ਦੀ ਊਧਮਪੁਰ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਿਚ ਇਕ ਹੈਲੀਕਾਪਟਰ ਹਾਦਸੇ ਵਿਚ ਬੀਤੇ ਕੱਲ੍ਹ ਮੌਤ ਹੋ ਗਈ ਸੀ। ਅਧਿਕਾਰੀਆਂ ਮੁਤਾਬਕ ਮੇਜਰ ਰੋਹਿਤ ਕੁਮਾਰ ਅਤੇ ਮੇਜਰ ਅਨੁਜ ਰਾਜਪੂਤ ਇਕ ਸਿਖਲਾਈ ਉਡਾਣ ’ਤੇ ਸਨ, ਤਾਂ ਉਨ੍ਹਾਂ ਦਾ ਹੈਲੀਕਾਪਟਰ ਪਟਨੀਟਾਪ ਨੇੜੇ ਸ਼ਿਵਗੜ੍ਹ ਧਾਰ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ : ਊਧਮਪੁਰ ਹੈਲੀਕਾਪਟਰ ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖਮੀ ਦੋਵੇਂ ਪਾਇਲਟਾਂ ਦੀ ਹੋਈ ਮੌਤ
ਦੋਹਾਂ ਪਾਇਲਟਾਂ ਨੇ ਊਧਮਪੁਰ ਦੇ ਕਮਾਂਡ ਹਸਪਤਾਲ ਵਿਚ ਦਮ ਤੋੜ ਦਿੱਤਾ। ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਊਧਮਪੁਰ ’ਚ ਆਯੋਜਿਤ ਸਮਾਰੋਹ ’ਚ ਉੱਤਰੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼ ਨੇ ਡਿਊਟੀ ਦੌਰਾਨ ਆਪਣੇ ਜਾਨ ਦੀ ਬਾਜੀ ਲਾਉਣ ਵਾਲੇ ਭਾਰਤ ਦੇ ਬਹਾਦਰ ਸਪੂਤਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਮੇਜਰ ਰੋਹਿਤ ਕੁਮਾਰ (35) ਅਤੇ ਮੇਜਰ ਅਨੁਜ ਰਾਜਪੂਤ (28) ਬਹਾਦਰ ਅਧਿਕਾਰੀ ਸਨ, ਜਿਨ੍ਹਾਂ ਨੇ ਡਿਊਟੀ ਦੌਰਾਨ ਬਲੀਦਾਨ ਦਿੱਤਾ। ਭਾਰਤੀ ਫ਼ੌਜ ਹਮੇਸ਼ਾ ਉਨ੍ਹਾਂ ਦੇ ਬਲੀਦਾਨ ਦੀ ਰਿਣੀ ਰਹੇਗੀ।
ਇਹ ਵੀ ਪੜ੍ਹੋ : ਹੈਲੀਕਾਪਟਰ ਹਾਦਸਾ: ਦੇਸ਼ ਲਈ ਕੁਰਬਾਨ ਹੋਏ ਮੇਜਰ ਅਨੁਜ ਦੀ ਡੇਢ ਮਹੀਨੇ ਪਹਿਲਾਂ ਹੋਈ ਸੀ ਕੁੜਮਾਈ
ਦੱਸ ਦੇਈਏ ਕਿ ਨੋਇਡਾ ਦੇ ਰਹਿਣ ਵਾਲੇ ਮੇਜਰ ਰੋਹਿਤ ਕੁਮਾਰ ਦੇ ਮਰਹੂਮ ਸਰੀਰ ਦਾ ਊਧਮਪੁਰ ਜ਼ਿਲ੍ਹੇ ਦੇ ਦੇਵਿਕਾ ਘਾਟ ’ਤੇ ਪੂਰੇ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਊਧਮਪੁਰ ਜ਼ਿਲ੍ਹੇ ਵਿਚ ਪਰਿਵਾਰ ਨਾਲ ਰਹਿ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਤਿਰੰਗੇ ਨਾਲ ਲਿਪਟੇ ਉਨ੍ਹਾਂ ਦੇ ਮਰਹੂਮ ਸਰੀਰ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਲੋਕ ‘ਭਾਰਤ ਮਾਤਾ ਦੀ ਜੈ’ ਅਤੇ ‘ਸ਼ਹੀਦ ਮੇਜਰ ਅਮਰ ਰਹੇ’ ਦੇ ਨਾਅਰਿਆਂ ਨਾਲ ਉਨ੍ਹਾਂ ਨੂੰ ਵਿਦਾਈ ਦੇਣ ਪਹੁੰਚੇ। ਮੇਜਰ ਰੋਹਿਤ ਕੁਮਾਰ ਨੂੰ ਬੰਦੂਕਾਂ ਨਾਲ ਸਲਾਮੀ ਵੀ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਕੁਆਰੇ ਮੇਜਰ ਰਾਜਪੂਤ ਦੇ ਮਰਹੂਮ ਸਰੀਰ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਪੰਚਕੂਲਾ ਲਿਆਂਦਾ ਜਾਵੇਗਾ।
ਅਨੁਰਾਗ ਠਾਕੁਰ ਸ਼ੁੱਕਰਵਾਰ ਨੂੰ ਪਹਿਲੇ ਹਿਮਾਲੀਅਨ ਫਿਲਮ ਮਹੋਤਸਵ ਦੀ ਕਰਨਗੇ ਸ਼ੁਰੂਆਤ
NEXT STORY