ਸ਼ੋਪੀਆਂ (ਏਜੰਸੀ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਭਾਰਤੀ ਫ਼ੌਜ ਵਲੋਂ ਸ਼ੁਰੂ ਕੀਤਾ ਗਿਆ ਕਿੱਤਾਮੁਖੀ ਸਿਖਲਾਈ ਕੇਂਦਰ ਸ਼ੋਪੀਆਂ ਦੀਆਂ ਔਰਤਾਂ ਨੂੰ ਨੌਕਰੀਆਂ ਲੱਭਣ ਅਤੇ ਸਵੈ-ਨਿਰਭਰ ਬਣਨ 'ਚ ਮਦਦ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਹੁਨਰ ਵਿਕਾਸ ਕੇਂਦਰ 'ਚ ਜ਼ਿਲ੍ਹੇ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਐਪਲ ਜੈਮ, ਕਾਰਪੇਟ ਬਣਾਉਣਾ, ਸੋਜ਼ਨੀ ਕਢਾਈ ਕਲਾ ਅਤੇ ਡਰਾਈਵਿੰਗ ਕੋਰਸਾਂ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ। ਮਹਿਲਾ ਸਸ਼ਕਤੀਕਰਨ ਉੱਦਮਤਾ ਅਤੇ ਹੁਨਰ ਵਿਕਾਸ ਕੋਰਸ (ਈ.ਐੱਸ.ਡੀ.ਸੀ.) ਵਿਚ ਕੋਆਰਡੀਨੇਟਰ ਅਤੇ ਇੰਸਟ੍ਰਕਟਰ, ਤਹਿਲੀਲਾ ਜਾਨ ਨੇ ਦੱਸਿਆ,''ਅਸੀਂ ਹੁਣ ਤੱਕ ਇੱਥੇ ਬਹੁਤ ਸਾਰੇ ਕੋਰਸ ਕਰਵਾਏ ਹਨ, ਜਿਨ੍ਹਾਂ 'ਚ ਕਟਿੰਗ ਅਤੇ ਟੇਲਰਿੰਗ, ਡਰਾਈਵਿੰਗ ਅਤੇ ਹੋਰ ਬਹੁਤ ਸਾਰੇ ਕੋਰਸ ਸ਼ਾਮਲ ਹਨ, ਜਿਨ੍ਹਾਂ 'ਚ ਅਸੀਂ ਹੁਣ ਤੱਕ 420 ਕੁੜੀਆਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਉਨ੍ਹਾਂ ਕੁੜੀਆਂ ਨੇ ਅੱਜ ਆਪਣੇ ਆਊਟਲੇਟ ਖੋਲ੍ਹੇ ਹਨ ਅਤੇ ਹੁਣ ਆਰਥਿਕ ਰੂਪ ਨਾਲ ਆਜ਼ਾਦ ਹੋ ਗਈਆਂ ਹਨ।'' ਉਨ੍ਹਾਂ ਕਿਹਾ,''ਲੋੜਵੰਦਾਂ ਲਈ ਰੁਜ਼ਗਾਰ ਪੈਦਾ ਕਰਨ ਲਈ ਅਸੀਂ ਮੁੱਖ ਰੂਪ ਨਾਲ ਗਰੀਬ ਅਤੇ ਅਨਾਥ ਕੁੜੀਆਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ। ਕੁੜੀਆਂ ਹੋਰ ਕੁੜੀਆਂ ਤੋਂ ਪ੍ਰੇਰਿਤ ਹੋ ਰਹੀਆਂ ਹਨ, ਜੋ ਇੱਥੇ ਕੋਰਸ ਕਰ ਰਹੀਆਂ ਹਨ ਅਤੇ ਵੱਡੀ ਗਿਣਤੀ 'ਚ ਆ ਰਹੀਆਂ ਹਨ।''
ਇਹ ਵੀ ਪੜ੍ਹੋ : ਭਾਰਤ 'ਚ 70 ਸ਼ੱਕੀ ਅੱਤਵਾਦੀ ਹੋਏ ਦਾਖ਼ਲ, ਹਾਈ ਅਲਰਟ 'ਤੇ ਏਜੰਸੀਆਂ
ਇਕ ਵਿਦਿਆਰਥੀ ਨੇ ਕਿਹਾ,''ਈ.ਐੱਸ.ਡੀ.ਸੀ. ਸ਼ੋਪੀਆਂ 'ਚ ਵੱਖ-ਵੱਖ ਪਾਠਕ੍ਰਮ ਪੜ੍ਹਾਏ ਜਾ ਰਹੇ ਹਨ। ਮੈਂ ਇੱਥੇ ਕਟਿੰਗ ਅਤੇ ਸਿਲਾਈ ਵੀ ਸਿੱਖ ਰਹੀ ਹਾਂ। ਸਰਕਾਰ ਨੇ ਇਸ ਪਹਿਲ ਦੇ ਮਾਧਿਅਮ ਨਾਲ ਸਾਨੂੰ ਆਰਥਿਕ ਰੂਪ ਨਾਲ ਆਜ਼ਾਦ ਹੋਣ 'ਚ ਮਦਦ ਕੀਤੀ ਹੈ। ਮੈਂ ਇਸ ਪਹਿਲ ਲਈ ਪੂਰੇ ਪ੍ਰਸ਼ਾਸਨ ਦੀ ਧੰਨਵਾਦੀ ਹਾਂ।'' ਸਥਾਨਕ ਕੁੜੀਆਂ ਨੇ ਭਾਰਤੀ ਫ਼ੌਜ ਵਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ, ਕਿਉਂਕਿ ਇਸ ਤਰ੍ਹਾਂ ਦੇ ਕੌਸ਼ਲ ਵਿਕਾਸ ਕੇਂਦਰ ਉਨ੍ਹਾਂ ਨੂੰ ਸਿਲਾਈ ਦੀਆਂ ਮੂਲ ਗੱਲਾਂ ਸਿੱਖਣ 'ਚ ਮਦਦ ਕਰ ਰਹੇ ਹਨ। ਖੇਤਰ ਦੇ ਸਥਾਨਕ ਵਾਸੀਆਂ ਨੇ ਵੀ ਫ਼ੌਜ ਵਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਲੱਲਾ ਦੇ ਦਰਸ਼ਨਾਂ ਦੀ ਤਾਰੀਖ਼ ਦਾ ਹੋਇਆ ਐਲਾਨ, ਇਸ ਦਿਨ ਤੋਂ ਸ਼ਰਧਾਲੂ ਕਰ ਸਕਣਗੇ ਦਰਸ਼ਨ
NEXT STORY