ਅਯੁੱਧਿਆ- ਚਿਰਾਂ ਤੋਂ ਉਡੀਕੇ ਜਾ ਰਹੇ ਪਲ ਦੀ ਉਡੀਕ ਹੁਣ ਖ਼ਤਮ ਹੋਣੀ ਸ਼ੁਰੂ ਹੋ ਚੁੱਕੀ ਹੈ। ਦਹਾਕਿਆਂ ਦੇ ਸੰਘਰਸ਼ ਮਗਰੋਂ ਰਾਮ ਲੱਲਾ ਮੰਦਰ ਵਿਚ ਬਿਰਾਜਨਗੇ। ਤਾਰੀਖ਼ ਅਤੇ ਮਹੂਰਤ ਕੱਢਿਆ ਜਾ ਚੁੱਕਾ ਹੈ। ਮਹਿਮਾਨਾਂ ਨੂੰ ਵੀ ਸੱਦੇ ਭੇਜੇ ਜਾ ਰਹੇ ਹਨ ਅਤੇ ਅਯੁੱਧਿਆ ਆਉਣ ਭਗਤ ਲਈ ਉਤਸੁਕ ਹੈ। 22 ਜਨਵਰੀ ਨੂੰ ਰਾਮ ਲੱਲਾ ਦੀ ਮੂਰਤੀ ਦਾ ਪ੍ਰਾਣ ਪ੍ਰਾਣ-ਪ੍ਰਤਿਸ਼ਠਾ ਹੋਵੇਗੀ, ਉਸ ਦਿਨ ਆਮ ਸ਼ਰਧਾਲੂ ਰਾਮਲਲਾ ਦੇ ਦਰਸ਼ਨ ਨਹੀਂ ਕਰ ਸਕਣਗੇ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਨੁਸਾਰ ਆਮ ਸ਼ਰਧਾਲੂ 23 ਜਨਵਰੀ ਤੋਂ ਹੀ ਰਾਮਲਲਾ ਦੇ ਦਰਸ਼ਨ ਕਰ ਸਕਣਗੇ। ਪ੍ਰਾਣ ਪ੍ਰਤੀਸ਼ਠਾ ਮਗਰੋਂ ਰਾਮ ਲੱਲਾ ਦੇ ਸ਼ਰਧਾਲੂਆਂ ਦੀ ਗਿਣਤੀ 50 ਹਜ਼ਾਰ ਦੇ ਪਾਰ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ- ਇਸ ਦਿਨ ਹੋਵੇਗਾ ਸ਼੍ਰੀ ਰਾਮ ਮੰਦਰ 'ਚ ਪ੍ਰਾਣ-ਪ੍ਰਤਿਸ਼ਠਾ ਸਮਾਗਮ, ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਸੱਦਾ
ਜਿਸ ਪਾਵਨ ਅਸਥਾਨ 'ਤੇ ਰਾਮਲਲਾ ਦੀ ਸਥਾਪਨਾ ਕੀਤੀ ਜਾਵੇਗੀ, ਉਹ ਤਿੰਨ ਮੰਜ਼ਿਲਾ ਦੇ ਰਾਮ ਮੰਦਰ ਦੀ ਹੇਠਲੀ ਮੰਜ਼ਿਲ ਹੈ। ਰਾਮ ਮੰਦਰ ਦੀ ਪਹਿਲੀ ਮੰਜ਼ਿਲ ਦਾ ਨਿਰਮਾਣ 2024 ਦੇ ਅੰਤ ਤੱਕ ਹੋ ਜਾਵੇਗਾ ਅਤੇ ਰਾਮ ਮੰਦਰ ਦੀ ਦੂਜੀ ਮੰਜ਼ਿਲ ਵੀ 2025 ਦੇ ਅੰਤ ਤੱਕ ਬਣ ਜਾਵੇਗੀ। ਉਦੋਂ ਤੱਕ ਰਾਮਲਲਾ ਦੇ ਰੋਜ਼ਾਨਾ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਔਸਤਨ ਇਕ ਲੱਖ ਤੱਕ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਪਰਾਲੀ ਵੇਚ ਕੇ ਕਿਸਾਨ ਨੇ ਕਮਾਏ 32 ਲੱਖ ਰੁਪਏ, ਦੂਜਿਆਂ ਲਈ ਬਣੇ ਮਿਸਾਲ
ਦੱਸ ਦੇਈਏ ਕਿ 5 ਅਗਸਤ, 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਰਾਮ ਮੰਦਰ ਦੇ ਭੂਮੀ ਪੂਜਨ ਤੋਂ ਬਾਅਦ ਦੇ ਤਿੰਨ ਸਾਲਾਂ ਦੇ ਸਫ਼ਰ ਦੌਰਾਨ ਰਾਮਨਗਰੀ ਦਾ ਦ੍ਰਿਸ਼ ਤਾਂ ਬਦਲ ਗਿਆ ਹੈ ਪਰ ਨੇੜਲੇ ਭਵਿੱਖ ਦੀਆਂ ਸੁਨਹਿਰੀ ਸੰਭਾਵਨਾਵਾਂ ਵੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟ ਨਿਰਮਾਣ ਦੇ ਅੰਤਿਮ ਪੜਾਅ 'ਤੇ ਹਨ। ਜ਼ਿਆਦਾਤਰ ਯੋਜਨਾਵਾਂ ਦਾ ਉਦਘਾਟਨ ਦੀਪ ਉਤਸਵ ਯਾਨੀ 11 ਨਵੰਬਰ ਨੂੰ ਕੀਤਾ ਜਾਣਾ ਹੈ ਅਤੇ ਬਾਕੀਆਂ ਨੂੰ ਦਸੰਬਰ ਮਹੀਨੇ ਤੱਕ ਪੂਰਾ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ; ਹੁਣ ਮੁਲਾਜ਼ਮਾਂ ਨੂੰ ਵਿਆਹ ਲਈ ਲੈਣੀ ਪਵੇਗੀ ਸਰਕਾਰ ਤੋਂ ਮਨਜ਼ੂਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਲੀ ਵੇਚ ਕੇ ਕਿਸਾਨ ਨੇ ਕਮਾਏ 32 ਲੱਖ ਰੁਪਏ, ਦੂਜਿਆਂ ਲਈ ਬਣੇ ਮਿਸਾਲ
NEXT STORY