ਭੰਡਾਰਾ- ਮਹਾਰਾਸ਼ਟਰ ਦੇ ਭੰਡਾਰਾ 'ਚ ਫ਼ੌਜ ਦੀ ਹਥਿਆਰ ਫੈਕਟਰੀ 'ਚ ਸ਼ੁੱਕਰਵਾਰ ਸਵੇਰੇ ਧਮਾਕਾ ਹੋ ਗਿਆ। ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 7 ਗੰਭੀਰ ਜ਼ਖ਼ਮੀ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ 11 ਵਜੇ ਹੋਇਆ ਹੈ। ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਰੈਸਕਿਊ 'ਚ ਜੁਟ ਗਈ। ਹਾਦਸੇ 'ਚ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ, ਉਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਅਨੁਸਾਰ ਧਮਾਕੇ ਦੀ ਆਵਾਜ਼ 5 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਆਵਾਜ਼ ਸੁਣ ਕੇ ਨੇੜੇ-ਤੇੜੇ ਦੇ ਲੋਕ ਕਾਰਖਾਨੇ ਵੱਲ ਦੌੜੇ। ਕਾਰਖਾਨੇ 'ਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਦਿਖਾਈ ਦਿੱਤੀਆਂ। ਜਾਣਕਾਰੀ ਅਨੁਸਾਰ ਇਹ ਧਮਾਕਾ ਜਵਾਹਰਨਗਰ ਸਥਿਤ ਫੈਕਟਰੀ ਦੀ ਸੀ ਸੈਕਸ਼ਨ 23 ਬਿਲਡਿੰਗ 'ਚ ਹੋਇਆ। ਪੁਲਸ ਦੇ ਨਾਲ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚੀ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕਾਰਨ ਘਰੋਂ ਬਾਹਰ ਨਿਕਲੇ ਲੋਕ
ਹਾਦਸੇ ਤੋਂ ਬਾਅਦ ਫੈਕਟਰੀ 'ਚ ਭਾਜੜ ਪੈ ਗਈ। ਫੈਕਟਰੀ 'ਚ ਕੰਮ ਕਰਨ ਵਾਲੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਫੈਕਟਰੀ 'ਚ ਧਮਾਕਾ ਕਿਉਂ ਹੋਇਆ। ਫੈਕਟਰੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਜਿੱਥੇ ਧਮਾਕਾ ਹੋਇਆ ਹੈ, ਇੱਥੇ ਇਕ ਇਮਾਰਤ ਦੀ ਛੱਤ ਢਹਿਣ ਨਾਲ ਮਲਬੇ 'ਚ ਕਈ ਕਰਮਚਾਰੀ ਅਜੇ ਦਬੇ ਹੋਏ ਹਨ। ਬਚਾਅ ਟੀਮ ਮਲਬੇ ਨੂੰ ਹਟਾ ਰਹੀ ਹੈ। ਮਲਬੇ ਨੂੰ ਹਟਾਉਣ ਲਈ ਜੇਸੀਬੀ ਬੁਲਾਈ ਗਈ ਹੈ। ਧਮਾਕੇ ਨਾਲ ਕਰਮਚਾਰੀਆਂ 'ਚ ਡਰ ਦਾ ਮਾਹੌਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੱਟੜ ਈਮਾਨਦਾਰੀ ਦਾ ਦਾਅਵਾ ਬਣਿਆ ਮਜ਼ਾਕ, ਹੁਣ ਜਨਤਾ ਭਾਜਪਾ ’ਤੇ ਜਤਾਏਗੀ ਭਰੋਸਾ : ਹਰਦੀਪ ਪੂਰੀ
NEXT STORY