Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 06, 2026

    8:44:01 AM

  • jalandhar blasts cctv footage activa bsf chowk

    ਜਲੰਧਰ ਬੰਬ ਧਮਾਕੇ ਦੀ CCTV ਫੁਟੇਜ ਆਈ ਸਾਹਮਣੇ,...

  • hormuz trump paused project freedom

    ਟਰੰਪ ਵਲੋਂ 'ਪ੍ਰੋਜੈਕਟ ਫ੍ਰੀਡਮ' ਨੂੰ ਰੋਕਣ ਦਾ...

  • bengal bjp government new cm oath ceremony

    ਪੱਛਮੀ ਬੰਗਾਲ ’ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ...

  • shooting at texas shopping mall

    ਟੈਕਸਾਸ ਦੇ ਸ਼ਾਪਿੰਗ ਮਾਲ 'ਚ ਗੋਲੀਬਾਰੀ, 2 ਲੋਕਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਕੱਟੜ ਈਮਾਨਦਾਰੀ ਦਾ ਦਾਅਵਾ ਬਣਿਆ ਮਜ਼ਾਕ, ਹੁਣ ਜਨਤਾ ਭਾਜਪਾ ’ਤੇ ਜਤਾਏਗੀ ਭਰੋਸਾ : ਹਰਦੀਪ ਪੂਰੀ

NATIONAL News Punjabi(ਦੇਸ਼)

ਕੱਟੜ ਈਮਾਨਦਾਰੀ ਦਾ ਦਾਅਵਾ ਬਣਿਆ ਮਜ਼ਾਕ, ਹੁਣ ਜਨਤਾ ਭਾਜਪਾ ’ਤੇ ਜਤਾਏਗੀ ਭਰੋਸਾ : ਹਰਦੀਪ ਪੂਰੀ

  • Edited By Rajwinder Kaur,
  • Updated: 24 Jan, 2025 01:32 PM
National
claim of strict honesty has become a joke  hardeep puri
  • Share
    • Facebook
    • Tumblr
    • Linkedin
    • Twitter
  • Comment

1. ਦਿੱਲੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਤੁਸੀਂ ਕਿੰਨਾ ਅਹਿਮ ਮੰਨਦੇ ਹੋ, ਭਾਜਪਾ ਦੀ ਸਥਿਤੀ ਕੀ ਲੱਗ ਰਹੀ ਹੈ?
ਉੱਤਰ :
ਇਹ ਚੋਣਾਂ ਬਹੁਤ ਅਹਿਮ ਹਨ। ਮੈਂ ਇਨ੍ਹਾਂ ਨੂੰ ਹੋਰ ਸੂਬਿਆਂ ਦੀਆਂ ਚੋਣਾਂ ਨਾਲੋਂ ਵੀ ਵੱਧ ਅਹਿਮ ਮੰਨਦਾ ਹਾਂ। ਦਿੱਲੀ ਵਿਚ ਲੱਗਭਗ ਢਾਈ ਕਰੋੜ ਦੀ ਆਬਾਦੀ ਹੈ, ਜਿਸ ਵਿਚ 80 ਲੱਖ ਪੁਰਸ਼ ਤੇ 70 ਲੱਖ ਮਹਿਲਾ ਵੋਟਰ ਹਨ। ਇੱਥੇ ਜਨਤਾ ਵਿਚ ਗੁੱਸਾ ਤੇ ਨਿਰਾਸ਼ਾ ਹੈ, ਜਿਸ ਨੂੰ ਐਂਟੀ-ਇਨਕਮਬੈਂਸੀ ਕਿਹਾ ਜਾ ਸਕਦਾ ਹੈ। ਕੇਜਰੀਵਾਲ ਸਰਕਾਰ ਨੇ ਵੱਡੇ-ਵੱਡੇ ਦਾਅਵੇ ਕੀਤੇ ਪਰ ਉਹ ਸਿਰਫ ਝੂਠੇ ਵਾਅਦੇ ਸਨ। ਦਿੱਲੀ ਦੀ ਜਨਤਾ ਹੁਣ ਇਨ੍ਹਾਂ ਦੀ ਸੱਚਾਈ ਜਾਣ ਚੁੱਕੀ ਹੈ। ਇਸ ਵਾਰ ਜਨਤਾ ਭਾਜਪਾ ਨੂੰ ਮੌਕਾ ਦੇਵੇਗੀ।

2. ‘ਆਪ’ ਦੇ ਆਗੂ ਦੋਸ਼ ਲਾਉਂਦੇ ਹਨ ਕਿ ਦਿੱਲੀ ਵਿਚ ਸੱਤ ਦੇ ਸੱਤ ਸੰਸਦ ਮੈਂਬਰ ਭਾਜਪਾ ਦੇ ਹਨ ਪਰ ਉਹ ਲੋਕਾਂ ਦੀਆਂ ਮੂਲ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੁਝ ਨਹੀਂ ਕਰਦੇ?
ਉੱਤਰ :
ਸਥਾਨਕ ਵਿਕਾਸ ਦਾ ਕੰਮ ਕੀ ਸੰਸਦ ਮੈਂਬਰ ਕਰੇਗਾ? ਲੈਂਡ ਸੈਂਟਰ ਦਾ ਮਾਮਲਾ ਹੈ। ਮੈਂ ਤਾਂ ਰਿਹਾ ਹਾਂ ਸੱਤ ਸਾਲ ਮੰਤਰੀ। ਉਹ ਕਹਿੰਦੇ ਹਨ ਮੇਰੇ ਕੋਲ ਇਹ ਪਾਵਰ ਨਹੀਂ ਹੈ, ਹੋਮ ਮਨਿਸਟਰ ਕੋਲ ਇਹ ਪਾਵਰ ਹੈ। ਮੈਂ ਕਹਿੰਦਾ ਹਾਂ ਕਿ ਜਿਹੜੀ ਪਾਵਰ ਤੁਹਾਡੇ ਕੋਲ ਹੈ, ਉਸੇ ਦੀ ਵਰਤੋਂ ਕਰੋ। ਸ਼ੁਕਰ ਹੈ ਤੁਹਾਨੂੰ ਹੋਰ ਪਾਵਰ ਨਹੀਂ ਦਿੱਤੀ। ਦਿੱਤੀ ਹੁੰਦੀ ਤਾਂ ਉਸ ਦਾ ਵੀ ਸੱਤਿਆਨਾਸ਼ ਕਰ ਦਿੰਦੇ। ਯਮੁਨਾ ਨੂੰ ਸਾਫ ਕਰਨਾ ਕਿਸ ਦਾ ਕੰਮ ਹੈ, ਪੰਜਾਬ ਦੇ ਮੁੱਖ ਮੰਤਰੀ ਦਾ, ਹੋਮ ਮਨਿਸਟਰ ਦਾ ਜਾਂ ਕਿਸੇ ਕੇਂਦਰੀ ਮੰਤਰੀ ਦਾ? ਅੱਜ ਦਿੱਲੀ ਵਿਚ ਹਵਾ ਪ੍ਰਦੂਸ਼ਣ ਹੈ, ਇਸ ਨੂੰ ਦੂਰ ਕਰਨਾ ਕਿਸ ਦਾ ਕੰਮ ਹੈ? ਕਹਿੰਦੇ ਹਨ ਅਸੀਂ ਪੂਰਵਾਂਚਲੀਆਂ ਦੇ ਨਾਲ ਹਾਂ ਪਰ ਇਹ ਗਲਤ ਹੈ। ਮਹਾਮਾਰੀ ਦੌਰਾਨ ਬੱਸਾਂ ਭਰ-ਭਰ ਕੇ ਪੂਰਵਾਂਚਲੀ ਭਰਾਵਾਂ ਨੂੰ ਆਨੰਦ ਵਿਹਾਰ ਛੱਡ ਦਿੱਤਾ।

3. ਪ੍ਰਵੇਸ਼ ਵਰਮਾ ਨੇ ਕਿਹਾ ਕਿ ਦਿੱਲੀ ਵਿਚ ਪੰਜਾਬ ਦੀਆਂ ਗੱਡੀਆਂ ਘੁੰਮ ਰਹੀਆਂ ਹਨ। ਉਨ੍ਹਾਂ ਉੱਪਰ ਪੰਜਾਬ ਸਰਕਾਰ ਦੇ ਸਟਿੱਕਰ ਲੱਗੇ ਹਨ। ਸ਼ਰਾਬ ਵੰਡੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਪੰਜਾਬੀਆਂ ਦਾ ਅਪਮਾਨ ਹੈ?
ਉੱਤਰ :
ਪ੍ਰਵੇਸ਼ ਵਰਮਾ ਨੇ ਪੰਜਾਬੀਆਂ ਦੀ ਨਹੀਂ, ਪੰਜਾਬ ਤੋਂ ਜਿਹੜੀਆਂ ਗੱਡੀਆਂ ਆਈਆਂ ਹਨ, ਉਨ੍ਹਾਂ ਦੀ ਗੱਲ ਕੀਤੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੀ ਗੱਡੀਆਂ ਦਾ ਕਾਫਲਾ ਲੈ ਕੇ ਚੱਲਦੇ ਹਨ। 27 ਗੱਡੀਆਂ ਚੱਲਦੀਆਂ ਹਨ ਉਨ੍ਹਾਂ ਦੇ ਨਾਲ। ਸੰਭਵ ਤੌਰ ’ਤੇ ਉਸ ਦੀ ਗੱਲ ਹੀ ਕੀਤੀ ਹੋਵੇਗੀ ਪ੍ਰਵੇਸ਼ ਵਰਮਾ ਨੇ, ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ।

4. ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਬਿਜਲੀ-ਪਾਣੀ ਮੁਫਤ ਕਰ ਦਿੱਤਾ, ਸਿੱਖਿਆ ਤੇ ਸਿਹਤ ਨੂੰ ਬਿਹਤਰ ਬਣਾਇਆ। ਇਸ ’ਤੇ ਤੁਸੀਂ ਕੀ ਕਹੋਗੇ?
ਉੱਤਰ :
ਇਹ ਸਿਰਫ ਖੋਖਲੇ ਦਾਅਵੇ ਹਨ। ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਉਨ੍ਹਾਂ ਵਿਸ਼ਵ ਪੱਧਰੀ ਪ੍ਰਬੰਧਾਂ ਦਾ ਵਾਅਦਾ ਕੀਤਾ ਸੀ ਪਰ ਨਾ ਤਾਂ ਕੋਈ ਨਵਾਂ ਸਕੂਲ ਬਣਿਆ ਅਤੇ ਨਾ ਹੀ ਹਸਪਤਾਲ। ਉਨ੍ਹਾਂ ਪੁਰਾਣੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੇ ਨਾਂ ’ਤੇ ਝੂਠੇ ਦਾਅਵੇ ਕੀਤੇ। ਜਿੱਥੋਂ ਤਕ ਬਿਜਲੀ ਦੀ ਗੱਲ ਹੈ, ਉਨ੍ਹਾਂ ਮੁਫਤ ਬਿਜਲੀ ਦਾ ਦਾਅਵਾ ਕੀਤਾ ਹੈ ਪਰ ਜਨਤਾ ਦੇ ਬਿੱਲ ਲਗਾਤਾਰ ਵਧਦੇ ਜਾ ਰਹੇ ਹਨ। ਟਾਇਲਟ ਬਣਾਉਣ ਨੂੰ ਵੀ ਕਲਾਸ ਰੂਮ ਵਿਚ ਗਿਣਾਇਆ ਗਿਆ। ਇਹ ਸਭ ਸਿਰਫ ਪ੍ਰਚਾਰ ਦੀ ਸਿਆਸਤ ਹੈ।

5. ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਕੱਟੜ ਈਮਾਨਦਾਰ ਹਨ। ਤੁਸੀਂ ਇਸ ’ਤੇ ਕੀ ਕਹੋਗੇ?
ਉੱਤਰ :
ਕੇਜਰੀਵਾਲ ਦਾ ਕੱਟੜ ਈਮਾਨਦਾਰੀ ਦਾ ਦਾਅਵਾ ਹੁਣ ਸਿਰਫ ਇਕ ਮਜ਼ਾਕ ਬਣ ਚੁੱਕਾ ਹੈ। ਉਨ੍ਹਾਂ ਪਹਿਲਾਂ ਕਿਹਾ ਸੀ ਕਿ ਉਹ ਸਿਆਸਤ ਵਿਚ ਨਹੀਂ ਆਉਣਗੇ। ਫਿਰ ਕਿਹਾ ਕਿ ਉਹ ਜਨਤਾ ਨਾਲ ਸਿੱਧੇ ਜੁੜੇ ਰਹਿਣਗੇ ਪਰ ਅੱਜ ਉਨ੍ਹਾਂ ਦੇ ਆਪਣੇ ਦਾਅਵੇ ਹੀ ਉਨ੍ਹਾਂ ਦੇ ਖਿਲਾਫ ਖੜ੍ਹੇ ਹਨ। ਉਨ੍ਹਾਂ 2015 ’ਚ ਕਿਹਾ ਸੀ ਕਿ ਜੇ ਯਮੁਨਾ ਨੂੰ ਸਾਫ ਨਾ ਕਰ ਸਕੇ ਤਾਂ ਅਗਲੀ ਵਾਰ ਵੋਟ ਮੰਗਣ ਨਹੀਂ ਆਉਣਗੇ। 2020 ’ਚ ਵੀ ਉਹੀ ਵਾਅਦਾ ਦੁਹਰਾਇਆ। ਅੱਜ ਯਮੁਨਾ ਦੀ ਸਥਿਤੀ ਪਹਿਲਾਂ ਨਾਲੋਂ ਵੀ ਬਦਤਰ ਹੈ।

6. ਆਮ ਆਦਮੀ ਪਾਰਟੀ ਦੋਸ਼ ਲਾਉਂਦੀ ਹੈ ਕਿ ਭਾਜਪਾ ਦਿੱਲੀ ਵਿਚ ਵਿਕਾਸ ਨਹੀਂ ਕਰਨ ਦਿੰਦੀ। ਤੁਸੀਂ ਇਸ ’ਤੇ ਕੁਝ ਕਹਿਣਾ ਚਾਹੋਗੇ?
ਉੱਤਰ :
ਇਹ ਸਰਾਸਰ ਝੂਠ ਹੈ। ਭਾਜਪਾ ਨੇ ਮੈਟਰੋ ਦੇ ਵਿਸਤਾਰ, ਆਰ. ਆਰ. ਟੀ. ਐੱਸ. (ਰੈਪਿਡ ਰੇਲ ਟਰਾਂਜ਼ਿਟ ਸਿਸਟਮ) ਅਤੇ ਹੋਰ ਵੱਡੇ ਪ੍ਰਾਜੈਕਟ ਪੂਰੇ ਕੀਤੇ ਹਨ। ਮੈਟਰੋ ਨੂੰ ਵਾਜਪਾਈ ਜੀ ਨੇ ਸ਼ੁਰੂ ਕੀਤਾ ਸੀ ਅਤੇ ਅੱਜ ਇਹ ਦੁਨੀਆ ਦੀ ਤੀਜੀ ਸਭ ਤੋਂ ਬਿਹਤਰੀਨ ਮੈਟਰੋ ਪ੍ਰਣਾਲੀ ਹੈ। ਆਮ ਆਦਮੀ ਪਾਰਟੀ ਨੇ ਸਿਰਫ ਝੂਠੇ ਵਾਅਦੇ ਕੀਤੇ ਅਤੇ ਵਿਕਾਸ ਨੂੰ ਰੋਕਣ ਦਾ ਕੰਮ ਕੀਤਾ।

7. ਦਿੱਲੀ ਵਿਚ ਪ੍ਰਦੂਸ਼ਣ ਦੀ ਸਮੱਸਿਆ ’ਤੇ ਅਕਸਰ ਬਹਿਸ ਹੁੰਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦਿਸ਼ਾ ’ਚ ਕੁਝ ਠੋਸ ਕਦਮ ਨਹੀਂ ਚੁੱਕੇ ਗਏ?
ਉੱਤਰ :
ਦਿੱਲੀ ਦਾ ਪ੍ਰਦੂਸ਼ਣ ਇਕ ਬਹੁਤ ਗੰਭੀਰ ਸਮੱਸਿਆ ਹੈ, ਜੋ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਮੈਂ ਮੰਨਦਾ ਹਾਂ ਕਿ ਇਸ ਦੇ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਦਿੱਲੀ ਵਿਚ ਪ੍ਰਦੂਸ਼ਣ ਕਾਰਨ ਜਨਤਾ ਬਹੁਤ ਪ੍ਰੇਸ਼ਾਨ ਹੈ। ਯਮੁਨਾ ਨਦੀ ਦੀ ਹਾਲਤ ਵੇਖ ਲਵੋ, ਝੱਗ ਤੇ ਗੰਦਗੀ ਨੇ ਇਸ ਨੂੰ ਬਰਬਾਦ ਕਰ ਦਿੱਤਾ ਹੈ। ਸਿਰਫ ਗੱਲਾਂ ਕਰਨ ਨਾਲ ਹੱਲ ਨਹੀਂ ਨਿਕਲੇਗਾ। ਠੋਸ ਯੋਜਨਾ ਤੇ ਉਸ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਣਾ ਵੀ ਜ਼ਰੂਰੀ ਹੈ।

8. ਦਿੱਲੀ ਦੀ ਸਿਆਸਤ ਨੂੰ ਤੁਸੀਂ ਕਿਸ ਖੇਡ ਦੇ ਬਰਾਬਰ ਮੰਨਦੇ ਹੋ, ਸ਼ਤਰੰਜ ਜਾਂ ਕੈਰਮ ਦੇ?
ਉੱਤਰ :
ਸ਼ਤਰੰਜ ਜਾਂ ਕੈਰਮ, ਮੈਂ ਇਹ ਤਾਂ ਨਹੀਂ ਕਹਿ ਸਕਦਾ ਪਰ ਕੇਜਰੀਵਾਲ ਦੀ ਗੇਮ ਓਵਰ ਹੋ ਗਈ ਹੈ। ਜਨਤਾ ਦਾ ਮੂਡ ਸਪਸ਼ਟ ਹੈ ਅਤੇ ਮੈਨੂੰ ਜੋ ਫੀਡਬੈਕ ਮਿਲ ਰਿਹਾ ਹੈ, ਉਸ ਤੋਂ ਤੈਅ ਹੈ ਕਿ ਇਸ ਵਾਰ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਚੰਗੀ ਰਹੇਗੀ।

9. ਤੁਸੀਂ ਦਿੱਲੀ ਵਿਚ ਘੁੰਮ ਰਹੇ ਹੋ, ਕੈਂਪੇਨ ਕਰ ਰਹੇ ਹੋ। ਲੋਕ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦੱਸ ਰਹੇ ਹਨ?
ਉੱਤਰ :
ਮੈਂ ਖੁਦ ਮੁੱਖ ਮੰਤਰੀ ਆਤਿਸ਼ੀ ਦੇ ਵਿਧਾਨ ਸਭਾ ਹਲਕੇ ਕਾਲਕਾਜੀ ’ਚ ਗਿਆ। ਉੱਥੇ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 2300 ਵਿਅਕਤੀਆਂ ਨੂੰ ਝੁੱਗੀ-ਝੌਂਪੜੀਆਂ ’ਚੋਂ ਕੱਢ ਕੇ ਘਰ ਦਿੱਤਾ ਹੈ। ਹਾਲਾਂਕਿ ਪਾਣੀ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ। ਡੀ. ਡੀ. ਏ. ਨੇ ਜਲ ਬੋਰਡ ’ਚ 65 ਲੱਖ ਰੁਪਏ ਜਮ੍ਹਾ ਕੀਤੇ ਹਨ ਪਰ ਫਿਰ ਵੀ ਪਾਣੀ ਦੀ ਸਪਲਾਈ ’ਚ ਰੁਕਾਵਟ ਆ ਰਹੀ ਹੈ। ਜਲ ਟੈਂਕਰ ਸੇਵਾ ’ਚ ਕਮਿਸ਼ਨ ਦੀ ਖੇਡ ਚੱਲ ਰਹੀ ਹੈ। ਮੁੱਖ ਮੰਤਰੀ ਦੇ ਜਲ ਬੋਰਡ ਦੀ ਪ੍ਰਧਾਨ ਹੋਣ ਦੇ ਬਾਵਜੂਦ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਨਿਕਲ ਰਿਹਾ। ਇਹ ਸਮੱਸਿਆ ਦਿੱਲੀ ਲਈ ਗੰਭੀਰ ਹੈ।

10. ਝੁੱਗੀ-ਝੌਂਪੜੀਆਂ ਦੀ ਜਗ੍ਹਾ ਮਕਾਨ ਦਿੱਤੇ ਗਏ ਪਰ ਤੁਸੀਂ ਕਹਿੰਦੇ ਹੋ ਕਿ ਚੋਣਾਂ ਆਈਆਂ ਤਾਂ ਫਲੈਟ ਦੇ ਰਹੇ ਹਨ?
ਉੱਤਰ :
ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ ਅਤੇ ਸਾਰੇ ਲੋਕਾਂ ਨੂੰ ਮਕਾਨਾਂ ਦਾ ਲਾਭ ਜ਼ਰੂਰ ਮਿਲੇਗਾ। ਪਹਿਲਾਂ ਗਰੀਬ ਨੂੰ ਗਰੀਬ ਬਣਾ ਕੇ ਰੱਖਣ ਦਾ ਕੰਮ ਕੀਤਾ ਜਾਂਦਾ ਸੀ। ਉਦਾਹਰਣ ਵਜੋਂ ਰਾਇਬਰੇਲੀ ਤੇ ਅਮੇਠੀ ’ਚ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਵੇਖੋ, ਜਿੱਥੇ ਵਿਕਾਸ ਦਾ ਕੰਮ ਬਹੁਤ ਘੱਟ ਹੋਇਆ। ਸਾਡਾ ਮਨੋਰਥ ਲੋਕਾਂ ਨੂੰ ਮਜ਼ਬੂਤ ਬਣਾਉਣਾ ਹੈ, ਨਾ ਕਿ ਉਨ੍ਹਾਂ ਦਾ ਸ਼ੋਸ਼ਣ ਕਰਨਾ।

11. ਕੇਜਰੀਵਾਲ ਦਾਅਵਾ ਕਰਦੇ ਹਨ ਕਿ ਭਾਜਪਾ ਦਿੱਲੀ ਵਿਚ ਸਹੀ ਕੰਮ ਨਹੀਂ ਕਰ ਰਹੀ। ਤੁਸੀਂ ਇਸ ਦਾ ਕੀ ਜਵਾਬ ਦਿਓਗੇ?
ਉੱਤਰ :
ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਸਿਰਫ ਝੂਠੇ ਦੋਸ਼ ਲਾ ਰਹੇ ਹਨ। ਜੇ ਤੁਸੀਂ ਸਾਡੇ ਕੰਮ ਨੂੰ ਵੇਖੋ ਤਾਂ ਪਤਾ ਲੱਗੇਗਾ ਕਿ ਅਸੀਂ ਦਿੱਲੀ ਵਿਚ ਮੈਟਰੋ ਵਿਸਤਾਰ, ਰੈਪਿਡ ਰੇਲ ਅਤੇ ਹੋਰ ਬੁਨਿਆਦੀ ਪ੍ਰਾਜੈਕਟਾਂ ’ਤੇ ਲਗਾਤਾਰ ਕੰਮ ਕਰ ਰਹੇ ਹਾਂ। ਅਸੀਂ ਸਿਰਫ ਵਾਅਦੇ ਨਹੀਂ ਕਰਦੇ, ਸਗੋਂ ਕੰਮ ਕਰ ਕੇ ਵਿਖਾਉਂਦੇ ਹਾਂ।

12. ਕੇਜਰੀਵਾਲ ਇਹ ਵੀ ਦੋਸ਼ ਲਾਉਂਦੇ ਹਨ ਕਿ ਦਿੱਲੀ ਵਿਚ ਅਪਰਾਧ ਵਧਦਾ ਜਾ ਰਿਹਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਵਿਚ ਅਪਰਾਧ ਦੀ ਸਥਿਤੀ ਖਰਾਬ ਹੈ?
ਉੱਤਰ :
ਇਹ ਬਿਲਕੁਲ ਗਲਤ ਹੈ। ਦਿੱਲੀ ਵਿਚ ਅਪਰਾਧ ਦੀ ਸਥਿਤੀ ਇੰਨੀ ਖਰਾਬ ਨਹੀਂ ਜਿੰਨਾ ਕੇਜਰੀਵਾਲ ਦਾਅਵਾ ਕਰਦੇ ਹਨ। ਉਹ ਬਸ ਜਨਤਾ ਦਾ ਧਿਆਨ ਭਟਕਾਉਣ ਲਈ ਅਜਿਹਾ ਕਹਿ ਰਹੇ ਹਨ। ਨਸ਼ਾ ਮਾਫੀਆ ਤੇ ਡਰੱਗਜ਼ ਸਿੰਡੀਕੇਟ ਦੀ ਸਮੱਸਿਆ ਪੰਜਾਬ ਵਿਚ ਵੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਦਿੱਲੀ ਵਿਚ ਸਥਿਤੀ ਓਨੀ ਖਰਾਬ ਹੈ। ਕੇਜਰੀਵਾਲ ਦਾ ਅਪਰਾਧਾਂ ਨੂੰ ਰੋਕਣ ’ਚ ਕੋਈ ਰਿਕਾਰਡ ਨਹੀਂ ਹੈ ਅਤੇ ਉਨ੍ਹਾਂ ਦੀ ਸਰਕਾਰ ਹਰ ਮੋਰਚੇ ’ਤੇ ਨਾਕਾਮ ਰਹੀ ਹੈ।

13. ਵਿਰੋਧੀ ਪਾਰਟੀਆਂ ਦੋਸ਼ ਲਾਉਂਦੀਆਂ ਹਨ ਕਿ ਭਾਜਪਾ ਚੋਣ ਮੈਨੀਫੈਸਟੋ ਵਿਚ ਸਿਰਫ ਵਾਅਦੇ ਕਰਦੀ ਹੈ ਅਤੇ ਉਨ੍ਹਾਂ ਨੂੰ ਪੂਰਾ ਨਹੀਂ ਕਰਦੀ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਉੱਤਰ :
ਇਹ ਦੋਸ਼ ਪੂਰੀ ਤਰ੍ਹਾਂ ਗਲਤ ਹੈ। ਭਾਜਪਾ ਦਾ ਕੰਮ ਹਮੇਸ਼ਾ ਪਾਰਦਰਸ਼ੀ ਤੇ ਅਸਲੀ ਰਿਹਾ ਹੈ। ਅਸੀਂ ਜੋ ਕਹਿੰਦੇ ਹਾਂ, ਉਸ ਨੂੰ ਪੂਰਾ ਕਰਨ ’ਚ ਯਕੀਨ ਰੱਖਦੇ ਹਾਂ। ਉਦਾਹਰਣ ਵਜੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਸੀਂ 4 ਕਰੋੜ ਘਰ ਦਿੱਤੇ ਅਤੇ ਹੁਣ ਹੋਰ 3 ਕਰੋੜ ਘਰ ਦੇਣ ਦੀ ਯੋਜਨਾ ਹੈ। ਇਹੀ ਭਾਜਪਾ ਦਾ ਕੰਮ ਕਰਨ ਦਾ ਤਰੀਕਾ ਹੈ। ਅਸੀਂ ਜਿਹੜਾ ਵਾਅਦਾ ਕਰਦੇ ਹਾਂ, ਉਸ ਨੂੰ ਪੂਰਾ ਕਰਦੇ ਹਾਂ।

14. ਦਿੱਲੀ ਵਿਚ ਪ੍ਰਦੂਸ਼ਣ ਤੇ ਕੂੜੇ ਦੀ ਸਮੱਸਿਆ ਬਹੁਤ ਗੰਭੀਰ ਹੈ। ਕੀ ਤੁਸੀਂ ਲੋਕਾਂ ਨੂੰ ਇਹ ਭਰੋਸਾ ਦਿਵਾ ਸਕਦੇ ਹੋ ਕਿ ਤੁਸੀਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢੋਗੇ?
ਉੱਤਰ :
ਪ੍ਰਦੂਸ਼ਣ ਤੇ ਕੂੜੇ ਦੀ ਸਮੱਸਿਆ ਦਿੱਲੀ ਵਿਚ ਗੰਭੀਰ ਹੈ ਪਰ ਅਸੀਂ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਗੰਗਾ ਨੂੰ ਸਾਫ ਕੀਤਾ ਹੈ ਅਤੇ ਉੱਥੇ ਪਾਣੀ ਪੀਣ ਲਾਇਕ ਬਣ ਗਿਆ ਹੈ। ਜੇ ਅਸੀਂ ਉੱਥੇ ਇਸ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ ਤਾਂ ਦਿੱਲੀ ਵਿਚ ਵੀ ਪ੍ਰਦੂਸ਼ਣ ਤੇ ਕੂੜੇ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਗਾਜ਼ੀਪੁਰ ’ਚ ਕੂੜੇ ਦੇ ਢੇਰਾਂ ਨੂੰ ਖਤਮ ਕਰਨ ਲਈ ਅਸੀਂ ਬਾਇਓ-ਰੈਮੇਡੀਏਸ਼ਨ ਦੇ ਕਾਂਟ੍ਰੈਕਟ ਦਿੱਤੇ ਹਨ। ਜੇ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਾਗੂ ਕਰੇ ਤਾਂ ਸਥਿਤੀ ਵਿਚ ਸੁਧਾਰ ਹੋ ਸਕਦਾ ਹੈ।

15. ਸਿੱਖਿਆ ਦੇ ਖੇਤਰ ਵਿਚ ਭਾਜਪਾ ਦੀ ਕੀ ਯੋਜਨਾ ਹੈ?
ਉੱਤਰ :
ਸਿੱਖਿਆ ਨੂੰ ਅਸੀਂ ਆਪਣੀ ਸਭ ਤੋਂ ਵੱਡੀ ਤਰਜੀਹ ਮੰਨਦੇ ਹਾਂ। ਹੁਣੇ ਜਿਹੇ ਅਸੀਂ 85 ਨਵੇਂ ਕੇਂਦਰੀ ਸਕੂਲਾਂ ਦੀ ਮਨਜ਼ੂਰੀ ਦਿੱਤੀ ਹੈ। ਅਸੀਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ। ਸਿੱਖਿਆ ਦੇ ਖੇਤਰ ਵਿਚ ਕਈ ਸੁਧਾਰ ਕੀਤੇ ਗਏ ਹਨ ਅਤੇ ਅਸੀਂ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ ਹਾਂ।

16. ਭਾਜਪਾ ਨੂੰ ਦਿੱਲੀ ਦੀ ਜਨਤਾ ਵੋਟ ਕਿਉਂ ਪਾਵੇ?
ਉੱਤਰ :
ਦਿੱਲੀ ਦੀ ਜਨਤਾ ਨੂੰ ਸਾਡੇ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਜੋ ਕਹਿੰਦੇ ਹਾਂ, ਉਸ ਨੂੰ ਕਰ ਕੇ ਵਿਖਾਉਂਦੇ ਹਾਂ। ਅਸੀਂ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ। ਅਸੀਂ ਪਹਿਲਾਂ ਹੀ ਇਸ ਕਾਰਨ ਕਈ ਖੇਤਰਾਂ ਵਿਚ ਸਫਲਤਾ ਹਾਸਲ ਕਰ ਚੁੱਕੇ ਹਾਂ।

17. ਕੇਂਦਰ ਵਿਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਤਾਂ ਸੁਣਾਈ ਨਹੀਂ ਦਿੰਦਾ ਪਰ ਹੇਠਲੇ ਪੱਧਰ ’ਤੇ ਹੈ। ਸੂਬਿਆਂ ਵਿਚ ਵੀ ਸੁਧਾਰ ਨਹੀਂ ਹੋਇਆ।
ਉੱਤਰ :
ਮੋਦੀ ਦੇ ਰਾਜ ਵਿਚ ਤੁਸੀਂ ਕੋਈ ਭ੍ਰਿਸ਼ਟਾਚਾਰ ਨਹੀਂ ਸੁਣਿਆ ਹੋਵੇਗਾ। ਭਾਜਪਾ ਦੀਆਂ ਸੂਬਾ ਸਰਕਾਰਾਂ ’ਚ 100 ਫੀਸਦੀ ਭ੍ਰਿਸ਼ਟਾਚਾਰ ਨਾ ਹੋਣ ਦੀ ਗੱਲ ਮੈਂ ਨਹੀਂ ਕਰਦਾ ਪਰ ਅਸੀਂ ਕੰਟਰੋਲ ਕਰ ਰਹੇ ਹਾਂ ਅਤੇ ਅੱਗੇ ਵੀ ਕਰਾਂਗੇ।

18. ਦਿੱਲੀ ਵਿਚ ਸੀ. ਐੱਮ.-ਐੱਲ. ਜੀ. ਵਿਚਾਲੇ ਖਿੱਚੋਤਾਣ ਹੁੰਦੀ ਰਹਿੰਦੀ ਹੈ। ਇਸ ਦਾ ਵਿਕਾਸ ’ਤੇ ਉਲਟ ਅਸਰ ਪੈਂਦਾ ਹੈ। ਤੁਸੀਂ ਕੀ ਕਹੋਗੇ?
ਉੱਤਰ :
ਇਹ ਸੱਚ ਹੈ ਕਿ ਦਿੱਲੀ ਵਿਚ ਮੁੱਖ ਮੰਤਰੀ ਤੇ ਐੱਲ. ਜੀ. ਵਿਚਾਲੇ ਖਿੱਚੋਤਾਣ ਦੀ ਸਥਿਤੀ ਰਹਿੰਦੀ ਹੈ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਦਿੱਲੀ ਵਿਚ ਕੇਂਦਰ ਤੇ ਸੂਬਾ ਸਰਕਾਰ ਵੱਖ-ਵੱਖ ਪਾਰਟੀਆਂ ਦੀਆਂ ਹਨ। ਪਹਿਲਾਂ ਵੀ ਅਜਿਹਾ ਹੋਇਆ ਹੈ ਪਰ ਉਸ ਵੇਲੇ ਇਸ ਤਰ੍ਹਾਂ ਦਾ ਟਕਰਾਅ ਨਹੀਂ ਵੇਖਿਆ ਗਿਆ ਜਿਵੇਂ ਸ਼ੀਲਾ ਦੀਕਸ਼ਿਤ ਵੇਲੇ ਜਾਂ ਉਸ ਤੋਂ ਪਹਿਲਾਂ ਮਦਨ ਲਾਲ ਖੁਰਾਣਾ ਵੇਲੇ, ਰਿਸ਼ਤੇ ਹਮੇਸ਼ਾ ਆਮ ਵਰਗੇ ਰਹੇ। ਇਹ ਟਕਰਾਅ ਦਿੱਲੀ ਵਾਸੀਆਂ ਲਈ ਠੀਕ ਨਹੀਂ। ਜਨਤਾ ਨੂੰ ਇਸ ਤੋਂ ਫਾਇਦਾ ਨਹੀਂ ਹੋ ਰਿਹਾ। ਇਸ ਨਾਲ ਵਿਕਾਸ ਦੇ ਕੰਮ ਵੀ ਪ੍ਰਭਾਵਿਤ ਹੁੰਦੇ ਹਨ।

19. ‘ਆਪ’ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਚੌਥੀ ਵਾਰ ਸਰਕਾਰ ਬਣਾਏਗੀ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
ਉੱਤਰ :
ਜਦੋਂ ਲੋਕ ਹਾਰ ਦੇ ਕੰਢੇ ’ਤੇ ਹੁੰਦੇ ਹਨ ਤਾਂ ਇਸ ਤਰ੍ਹਾਂ ਦੇ ਦਾਅਵੇ ਕਰਦੇ ਹਨ ਪਰ ਜ਼ਮੀਨੀ ਹਕੀਕਤ ਵੱਖਰੀ ਹੈ। ਦਿੱਲੀ ਵਾਸੀ ਹੁਣ ਉਨ੍ਹਾਂ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਨੇ ਭ੍ਰਿਸ਼ਟਾਚਾਰ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀ ਪਰ ਹੁਣ ਉਨ੍ਹਾਂ ਦੀ ਪਾਰਟੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸਭ ਤੋਂ ਅੱਗੇ ਹੈ। ਜਨਤਾ ਨੂੰ ਇਸ ਹੁਣ ਉਨ੍ਹਾਂ ਦੀ ਸੱਚਾਈ ਸਮਝ ਆ ਗਈ ਹੈ।

  • Delhi Election
  • Hardeep Puri
  • Delhi Assembly Elections
  • BJP
  • ਹਰਦੀਪ ਪੂਰੀ
  • ਦਿੱਲੀ ਵਿਧਾਨ ਸਭਾ ਚੋਣਾਂ
  • ਭਾਜਪਾ

ਇਸ ਸਾਲ ਖ਼ਤਮ ਹੋਵੇਗਾ ਡੀਜ਼ਲ-ਪੈਟਰੋਲ ਕਾਰਾਂ ਦਾ ਦਬਦਬਾ, ਇਲੈਕਟ੍ਰਿਕ ਵਾਹਨ ਪਾਉਣਗੇ ਧਮਾਲ

NEXT STORY

Stories You May Like

  • bjp punjab to hold   janata di vidhan sabha   in chandigarh on may 1
    ਭਾਜਪਾ ਪੰਜਾਬ 1 ਮਈ ਨੂੰ ਚੰਡੀਗੜ੍ਹ ਵਿੱਚ ਕਰੇਗੀ 'ਜਨਤਾ ਦੀ ਵਿਧਾਨਸਭਾ'
  • punjab bjp holds people s assembly in chandigarh
    ਪੰਜਾਬ ਭਾਜਪਾ ਵਲੋਂ ਲਾਈ ਗਈ 'ਜਨਤਾ ਦੀ ਵਿਧਾਨ ਸਭਾ', ਸੁਨੀਲ ਜਾਖੜ ਨੇ ਚੁੱਕੇ ਗੰਭੀਰ ਮੁੱਦੇ (ਵੀਡੀਓ)
  • russian military  luhansk region
    ਰੂਸ ਦਾ ਦਾਅਵਾ, ਲੁਹਾਨਸਕ ਖੇਤਰ 'ਤੇ ਪੂਰੀ ਤਰ੍ਹਾਂ ਕਰ ਲਿਆ ਕਬਜ਼ਾ
  • noconfidence motion passed against mann government
    ਭਾਜਪਾ ਦੀ “ਜਨਤਾ ਦੀ ਵਿਧਾਨ ਸਭਾ” 'ਚ ਮਾਨ ਸਰਕਾਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ
  • trump big claim on iran
    ਸਮਝੌਤਾ ਕਰਨ ਲਈ ਬੇਤਾਬ ਹੈ ਈਰਾਨ! ਟਰੰਪ ਦਾ ਵੱਡਾ ਦਾਅਵਾ
  • iran mocks trump
    ਈਰਾਨ ਨੇ ਉਡਾਇਆ ਟਰੰਪ ਦਾ ਮਜ਼ਾਕ! ਜਾਰੀ ਕੀਤਾ ਐਨੀਮੇਟਡ ਵੀਡੀਓ
  • assembly elections punjab bjp
    ਪੰਜਾਬ 'ਚ ਸਿਆਸੀ ਹਲਚਲ ਤੇਜ਼, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਐਲਾਨ
  • ajay maken  congress  bjp  aam aadmi party
    ਭਾਜਪਾ ਨੇ 'ਆਪ' ਨੂੰ 'ਪ੍ਰੌਕਸੀ' ਦੀ ਤਰ੍ਹਾਂ ਕੀਤਾ ਇਸਤੇਮਾਲ, ਹੁਣ ਮੁਖੌਟਾ ਉਤਰ ਗਿਆ : ਅਜੇ ਮਾਕਨ
  • jalandhar blasts cctv footage activa bsf chowk
    ਜਲੰਧਰ ਬੰਬ ਧਮਾਕੇ ਦੀ CCTV ਫੁਟੇਜ ਆਈ ਸਾਹਮਣੇ, ਉੱਡਦੇ ਦਿਖਾਈ ਦਿੱਤੇ ਐਕਟਿਵਾ ਦੇ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar cp s statement in activa blast case near bsf chowk
    BSF ਚੌਕ ਨੇੜੇ ਬਲਾਸਟ ਮਾਮਲੇ 'ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ...
  • blast in activa near bsf chowk in jalandhar
    ਜਲੰਧਰ ਦੇ BSF ਚੌਕ ਨੇੜੇ ਐਕਟਿਵਾ 'ਚ ਹੋਇਆ ਬਲਾਸਟ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
  • punjab national bank my heeran gate bank locker
    ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ...
  • big warning in these areas in punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ...
  • new country from canada
    ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼ ! ਰੈਫਰੈਂਡਮ ਲਈ ਉੱਠੀ ਆਵਾਜ਼, ਹਜ਼ਾਰਾਂ...
  • punjab new problem arises regarding driving licenses
    ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ, ਲੋਕਾਂ ਲਈ...
Trending
Ek Nazar
weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

vastu tips for money

ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

pakistan navy assisted indian vessel

ਪਾਕਿਸਤਾਨੀ ਨੇਵੀ ਦੀ ਦਰਿਆਦਿਲੀ, ਅਰਬ ਸਾਗਰ 'ਚ ਫਸੇ ਭਾਰਤੀ ਜਹਾਜ਼ ਦੀ ਕੀਤੀ ਸਹਾਇਤਾ

mine collapse in colombia

ਕੋਲੰਬੀਆ 'ਚ ਖਾਨ ਹਾਦਸਾ, 9 ਲੋਕਾਂ ਦੀ ਮੌਤ

wife elopes with 55 year old village head cash

ਸੁਲਾਹ ਕਰਵਾਉਣ ਆਏ ਪ੍ਰਧਾਨ ਜੀ 33 ਸਾਲ ਛੋਟੀ ਨਵੀਂ ਵਿਆਹੀ ਲੈ ਕੇ ਹੋ ਗਏ ਫਰਾਰ!

kidney disease symptoms chronic kidney disease

'ਸਾਈਲੈਂਟ ਕਿੱਲਰ' ਹੈ ਕਿਡਨੀ ਦੀ ਬੀਮਾਰੀ! ਸਿਰਫ ਪੈਰਾਂ ਦੀ ਸੋਜ ਹੀ ਨਹੀਂ ਇਸ ਦਾ...

maulana mohammad idris prominent cleric shot dead in pakistan

ਪਾਕਿਸਤਾਨ 'ਚ ਇੱਕ ਪ੍ਰਮੁੱਖ ਮੌਲਵੀ ਦੀ ਗੋਲੀ ਮਾਰ ਕੇ ਹੱਤਿਆ

husband wife before first anniversary

ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ ਪਤੀ, ਪਹਿਲੀ ਐਨੀਵਰਸਰੀ ਤੋਂ ਪਹਿਲਾਂ ਹੀ...

indian journalists win pulitzer prize

ਮਾਣ ਦੀ ਗੱਲ, ਦੋ ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ

pakistan resumes exports of alcoholic beverages

ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ'

rbi  s big decision  emi rules will change  borrowers will get big relief

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ...

a famous bollywood actress will become a bride at the age of 39

ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ...

actor santhosh nair was killed in road accident in pathanamthitta

100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ !...

imd rain alert orange yellow alerts

Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ...

cannes 2026 guest list  ammy virk  karan to represent india on global stage

ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • saffron movement in bengal
      ਬੰਗਾਲ ’ਚ ਭਗਵਾ ਲਹਿਰ : ਸੰਘ ਪਰਿਵਾਰ ਲਈ ਇਕ ਇਤਿਹਾਸਕ ਵਿਚਾਰਧਾਰਕ ਜਿੱਤ
    • vastu tips for money
      ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ
    • trump congratulates pm modi on bjp  s historic victory
      ਪੱਛਮੀ ਬੰਗਾਲ 'ਚ ਭਾਜਪਾ ਦੀ ਇਤਿਹਾਸਕ ਜਿੱਤ 'ਤੇ ਟਰੰਪ ਨੇ PM ਮੋਦੀ ਨੂੰ ਦਿੱਤੀ...
    • famous luxury brand chanel launched footwear
      ਨਵਾਂ ਫੈਸ਼ਨ: ਮਾਰਕੀਟ 'ਚ ਆਈ ਅਜੀਬੋ-ਗਰੀਬ ਚੱਪਲ, ਕੀਮਤ ਸੁਣ ਉੱਡ ਜਾਣਗੇ ਹੋਸ਼
    • government takes big decisions in union cabinet
      ਕੇਂਦਰੀ ਕੈਬਨਿਟ 'ਚ ਸਰਕਾਰ ਨੇ ਲਏ ਵੱਡੇ ਫੈਸਲੇ, ਕਿਸਾਨਾਂ ਤੇ ਉਦਯੋਗਾਂ ਲਈ...
    • cabinet approves fair and remunerative price sugarcane
      ਗੰਨਾ ਕਿਸਾਨਾਂ ਦੀ ਲੱਗ ਗਈ ਲਾਟਰੀ! ਕੇਂਦਰ ਨੇ ਦੇ'ਤਾ ਵੱਡਾ ਤੋਹਫਾ
    • jewelry worth  1 13 crore stolen from minister  s home
      ਮੰਤਰੀ ਘਰੋਂ 1.13 ਕਰੋੜ ਰੁਪਏ ਦੇ ਗਹਿਣੇ ਚੋਰੀ, ਰਿਸ਼ਤੇਦਾਰ ਸਣੇ ਦੋ ਗ੍ਰਿਫਤਾਰ
    • sri lankan leaders congratulate vijay
      ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...
    • congress candidate  s house attacked with petrol bombs
      ਅਸਾਮ: ਹਾਰ ਤੋਂ ਬਾਅਦ ਕਾਂਗਰਸੀ ਉਮੀਦਵਾਰ ਦੇ ਘਰ 'ਤੇ ਪੈਟਰੋਲ ਬੰਬਾਂ ਨਾਲ ਹਮਲਾ
    • ed  mamata banerjee  shantanu sinha  deputy commissioner  lookout notice
      ਮੁਸ਼ਕਲਾਂ 'ਚ ਘਿਰੇ ਮਮਤਾ ਬੈਨਰਜੀ ਦੇ ਕਰੀਬੀ DCP ਸ਼ਾਂਤਨੂ, ਲੁੱਕਆਊਟ ਨੋਟਿਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +