ਮੁੰਬਈ : ਰਿਪਬਲਿਕ ਟੀਵੀ ਦੇ ਐਡਿਟਰ ਇਨ ਚੀਫ ਅਰਨਬ ਗੋਸਵਾਮੀ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਬੰਬੇ ਹਾਈ ਕੋਰਟ ਤੋਂ ਅਰਨਬ ਨੂੰ ਅੱਜ ਰਾਹਤ ਨਹੀਂ ਮਿਲੀ ਹੈ। ਜ਼ਮਾਨਤ ਅਰਜ਼ੀ 'ਤੇ ਅਗਲੀ ਸੁਣਵਾਈ ਕੱਲ ਯਾਨੀ ਕਿ ਸ਼ੁੱਕਰਵਾਰ ਦੁਪਹਿਰ ਤਿੰਨ ਵਜੇ ਹੋਵੇਗੀ। ਦੱਸ ਦਈਏ ਕਿ ਅਰਨਬ ਗੋਸਵਾਮੀ ਨੇ ਇੰਟੀਰੀਅਰ ਡਿਜ਼ਾਈਨਰ ਨੂੰ ਕਥਿਤ ਤੌਰ 'ਤੇ ਆਤਮ ਹੱਤਿਆ ਲਈ ਉਕਸਾਉਣ ਦੇ ਮਾਮਲੇ 'ਚ ਆਪਣੀ ਗ੍ਰਿਫਤਾਰੀ ਨੂੰ ‘ਗੈਰ-ਕਾਨੂਨੀ’ ਦੱਸਦੇ ਹੋਏ ਬੰਬੇ ਹਾਈ ਕੋਰਟ 'ਚ ਇਸ ਦੇ ਖ਼ਿਲਾਫ਼ ਇੱਕ ਪਟੀਸ਼ਨ ਦਰਜ ਕੀਤੀ ਹੈ। ਉਨ੍ਹਾਂ ਨੇ ਮਹਾਰਾਸ਼ਟਰ 'ਚ ਅਲੀਬਾਗ ਪੁਲਸ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਐੱਫ.ਆਈ.ਆਰ. ਨੂੰ ਰੱਦ ਕੀਤੇ ਜਾਣ ਦੀ ਅਪੀਲ ਕੀਤੀ ਹੈ। ਜਸਟਿਸ ਐੱਸ.ਐੱਸ. ਸ਼ਿੰਦੇ ਅਤੇ ਜਸਟਿਸ ਐੱਮ.ਐੱਸ. ਕਰਨਿਕ ਦੀ ਇੱਕ ਬੈਂਚ ਨੇ ਵੀਰਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਕੀਤੀ।
ਦੂਜੇ ਪਾਸੇ, ਰਾਇਗੜ੍ਹ ਦੀ ਅਲੀਬਾਗ ਕੋਰਟ 'ਚ ਪੁਲਸ ਨੇ ਸਮੀਖਿਆ ਪਟੀਸ਼ਨ ਦਾਖਲ ਕਰ ਦਿੱਤੀ ਹੈ। ਇਹ ਅਰਜ਼ੀ ਅਰਨਬ ਦੀ ਪੁਲਸ ਰਿਮਾਂਡ ਹਾਸਲ ਕਰਨ ਲਈ ਦਿੱਤੀ ਗਈ ਹੈ। ਬੁੱਧਵਾਰ ਨੂੰ ਕੋਰਟ ਨੇ ਪੁਲਸ ਰਿਮਾਂਡ ਦੀ ਥਾਂ ਗੋਸਵਾਮੀ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ ਸੀ। ਇਸ ਦੇ ਖ਼ਿਲਾਫ਼ ਅਲੀਬਾਗ ਪੁਲਸ ਨੇ ਕੋਰਟ 'ਚ ਸਮੀਖਿਆ ਪਟੀਸ਼ਨ ਦਾਖਲ ਕੀਤੀ ਹੈ। ਕੋਰਟ ਨੇ ਇਸ ਅਰਜ਼ੀ ਨੂੰ ਸਵੀਕਾਰ ਕਰ ਲਿਆ ਹੈ ਜਿਸ 'ਤੇ 7 ਨਵੰਬਰ ਨੂੰ ਸੁਣਵਾਈ ਹੋਵੇਗੀ।
ਕੋਲਕਾਤਾ ਹਾਈ ਕੋਰਟ ਨੇ ਇਸ ਦਿਵਾਲੀ ਬੰਗਾਲ 'ਚ ਪਟਾਕਿਆਂ ਨੂੰ ਵੇਚਣ ਅਤੇ ਚਲਾਉਣ 'ਤੇ ਲਗਾਈ ਪਾਬੰਦੀ
NEXT STORY