ਜੰਮੂ- ਅਮਰਨਾਥ ਯਾਤਰਾ ਅਤੇ ਭੋਲੇਨਾਥ ਦੇ ਦਰਸ਼ਨਾਂ ਨੂੰ ਲੈ ਕੇ ਭਗਤਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਕਰੀਬ 3.75 ਲੱਖ ਸ਼ਰਧਾਲੂ ਬਾਬਾ ਬਰਫ਼ਾਨੀ ਯਾਨੀ ਕਿ ਭੋਲੇਨਾਥ ਦੇ ਦਰਸ਼ਨ ਕਰ ਚੁੱਕੇ ਹਨ। ਸ਼ਨੀਵਾਰ ਨੂੰ 3,471 ਤੀਰਥ ਯਾਤਰੀਆਂ ਦਾ ਇਕ ਹੋਰ ਜੱਥਾ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ 29 ਜੂਨ ਨੂੰ ਸ਼ੁਰੂ ਹੋਈ ਅਮਰਨਾਥ ਯਾਤਰਾ ਮਗਰੋਂ ਪਿਛਲੇ 21 ਦਿਨਾਂ ਵਿਚ ਕਰੀਬ 3.75 ਲੱਖ ਸ਼ਰਧਾਲੂ ਅਮਰਨਾਥ ਯਾਤਰਾ ਕਰ ਚੁੱਕੇ ਹਨ।
ਖੇਤਰ ਵਿਚ ਰੁਕ-ਰੁਕ ਪੈ ਰਹੇ ਮੀਂਹ ਦੇ ਬਾਵਜੂਦ ਸ਼ੁੱਕਰਵਾਰ ਨੂੰ 11,000 ਤੋਂ ਵੱਧ ਸ਼ਰਧਾਲੂਆਂ ਨੇ ਗੁਫ਼ਾ ਮੰਦਰ ਦੇ ਅੰਦਰ ਦਰਸ਼ਨ ਕੀਤੇ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ 3,471 ਯਾਤਰੀਆਂ ਦਾ ਇਕ ਹੋਰ ਜੱਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਦੋ ਸੁਰੱਖਿਆ ਕਾਫ਼ਲਿਆਂ ਵਿਚ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਪਹਿਲਾ ਸੁਰੱਖਿਆ ਕਾਫ਼ਲਾ 3 ਵਜੇ 35 ਵਾਹਨਾਂ ਵਿਚ 1,073 ਯਾਤਰੀਆਂ ਨੂੰ ਲੈ ਕੇ ਬਾਲਟਾਲ ਆਧਾਰ ਕੈਂਪ ਲਈ ਰਵਾਨਾ ਹੋਇਆ। ਜਦਕਿ ਦੂਜਾ ਸੁਰੱਖਿਆ ਕਾਫ਼ਲਾ 3.45 ਵਜੇ 79 ਵਾਹਨਾਂ ਵਿਚ 2398 ਯਾਤਰੀਆਂ ਨੂੰ ਲੈ ਕੇ ਦੱਖਣੀ ਕਸ਼ਮੀਰ ਨੁਨਵਾਨ (ਪਹਿਲਗਾਮ) ਆਧਾਰ ਕੈਂਪ ਲਈ ਰਵਾਨਾ ਹੋਇਆ।
ਦੱਸਣਯੋਗ ਹੈ ਕਿ ਗੁਫ਼ਾ ਕਸ਼ਮੀਰ ਹਿਮਾਲਿਆ ਵਿਚ ਸਮੁੰਦਰ ਤਲ ਤੋਂ 3,888 ਮੀਟਰ ਦੀ ਉੱਚਾਈ 'ਤੇ ਸਥਿਤ ਹੈ। ਭਗਤ ਰਿਵਾਇਤੀ ਦੱਖਣੀ ਕਸ਼ਮੀਰ ਪਹਿਲਗਾਮ ਮਾਰਗ ਜਾਂ ਬਾਲਟਾਲ ਮਾਰਗ ਤੋਂ ਗੁਫ਼ਾ ਮੰਦਰ ਤੱਕ ਪਹੁੰਚਦੇ ਹਨ। ਪਹਿਲਗਾਮ-ਗੁਫਾ ਤੀਰਥ ਧੁਰਾ 48 ਕਿਲੋਮੀਟਰ ਲੰਬਾ ਹੈ ਅਤੇ ਸ਼ਰਧਾਲੂਆਂ ਨੂੰ ਮੰਦਰ ਤੱਕ ਪਹੁੰਚਣ ਲਈ ਚਾਰ ਤੋਂ ਪੰਜ ਦਿਨ ਲੱਗਦੇ ਹਨ। ਬਾਲਟਾਲ ਗੁਫਾ ਅਸਥਾਨ ਦਾ ਧੁਰਾ 14 ਕਿਲੋਮੀਟਰ ਲੰਬਾ ਹੈ ਅਤੇ ਸ਼ਰਧਾਲੂਆਂ ਨੂੰ 'ਦਰਸ਼ਨ' ਕਰਨ ਅਤੇ ਆਧਾਰ ਕੈਂਪ ਤੱਕ ਵਾਪਸ ਪਹੁੰਚਣ ਲਈ ਇਕ ਦਿਨ ਲੱਗਦਾ ਹੈ। ਇਸ ਸਾਲ ਦੀ ਯਾਤਰਾ 52 ਦਿਨਾਂ ਦੀ ਹੈ, ਜੋ ਕਿ 29 ਅਗਸਤ ਨੂੰ ਰੱਖੜੀ ਦੇ ਤਿਉਹਾਰ ਨਾਲ ਖ਼ਤਮ ਹੋਵੇਗੀ।
ਕੁਵੈਤ 'ਚ ਅੱਗ ਲੱਗਣ ਕਾਰਨ ਭਾਰਤ ਦੇ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ
NEXT STORY