ਮੁੰਬਈ (ਭਾਸ਼ਾ)- ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਕੋਲਹਾਪੁਰ 'ਚ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਇਹ ਜਾਣਕਾਰੀ ਪਰਿਵਾਰ ਦੇ ਸੂਤਰਾਂ ਨੇ ਦਿੱਤੀ। ਪਰਿਵਾਰ ਦੇ ਸੂਤਰਾਂ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਬੀਮਾਰ ਸਨ।
ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਖੜਗੇ ਤੋਂ ਬਾਅਦ ਹੁਣ ਪੁੱਤ ਪ੍ਰਿਯੰਕ ਨੇ ਵੀ PM ਲਈ ਕਹੇ ਅਪਮਾਨਜਨਕ ਸ਼ਬਦ
ਅਰੁਣ ਗਾਂਧੀ ਦੇ ਪੁੱਤ ਤੁਸ਼ਾਰ ਗਾਂਧੀ ਨੇ ਦੱਸਿਆ ਕਿ ਲੇਖਕ ਅਤੇ ਸਮਾਜਿਕ-ਰਾਜਨੀਤਕ ਵਰਕਰ ਅਰੁਣ ਗਾਂਧੀ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਕੋਲਹਾਪੁਰ 'ਚ ਕੀਤਾ ਜਾਵੇਗਾ। ਅਰੁਣ ਗਾਂਧੀ ਦਾ ਜਨਮ ਡਰਬਨ 'ਚ 14 ਅਪ੍ਰੈਲ 1934 ਨੂੰ ਹੋਇਆ ਸੀ। ਉਹ ਮਣੀਲਾਲ ਗਾਂਧੀ ਅਤੇ ਸੁਸ਼ੀਲਾ ਮਸ਼ਰੂਵਾਲਾ ਦੇ ਪੁੱਤ ਸਨ। ਅਰੁਣ ਗਾਂਧੀ ਆਪਣੇ ਦਾਦਾ ਦੇ ਨਕਸ਼ੇ ਕਦਮਾਂ 'ਤੇ ਤੁਰਦੇ ਹੋਏ ਇਕ ਸਮਾਜਿਕ ਵਰਕਰ ਬਣੇ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਵਿਆਹ ਰੱਦ ਕਰਨ ਦੇ ਮਾਮਲੇ 'ਚ ਸੁਣਾਇਆ ਅਹਿਮ ਫ਼ੈਸਲਾ
ਤਿਹਾੜ ਜੇਲ੍ਹ 'ਚ ਗੈਂਗਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦਾ ਵਿਰੋਧੀ ਗੈਂਗ ਦੇ ਮੈਂਬਰਾਂ ਵਲੋਂ ਕਤਲ
NEXT STORY