Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 11, 2026

    11:15:17 PM

  • el paso airport in texas briefly shut

    US ਦੇ El Paso ਏਅਰਪੋਰਟ ਨੇੜੇ ਦਿਖੇ Mexican...

  • musewala  s parents ssp office complaint pargat singh

    ਮੂਸੇਵਾਲਾ ਦੇ ਮਾਤਾ-ਪਿਤਾ ਦਾ ਸ਼ਿਕਾਇਤ ਦੇਣ ਲਈ SSP...

  • big incident in punjab boy murdered in marriage palace

    ਪੰਜਾਬ 'ਚ ਵੱਡੀ ਵਾਰਦਾਤ! ਮੈਰਿਜ ਪੈਲੇਸ 'ਚ ਮੁੰਡੇ...

  • hearing in high court on amritpal s parole

    ਅੰਮ੍ਰਿਤਪਾਲ ਦੀ ਪੈਰੋਲ 'ਤੇ ਹਾਈਕੋਰਟ 'ਚ ਸੁਣਵਾਈ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਜੇਤਲੀ ਦੇ ਸਿਆਸੀ ਸਫ਼ਰ 'ਤੇ ਇਕ ਨਜ਼ਰ, ਵਾਜਪਾਈ ਤੋਂ ਲੈ ਕੇ ਮੋਦੀ ਕੈਬਨਿਟ 'ਚ ਸੰਭਾਲੀਆਂ ਅਹਿਮ ਜ਼ਿੰਮੇਵਾਰੀਆਂ

NATIONAL News Punjabi(ਦੇਸ਼)

ਜੇਤਲੀ ਦੇ ਸਿਆਸੀ ਸਫ਼ਰ 'ਤੇ ਇਕ ਨਜ਼ਰ, ਵਾਜਪਾਈ ਤੋਂ ਲੈ ਕੇ ਮੋਦੀ ਕੈਬਨਿਟ 'ਚ ਸੰਭਾਲੀਆਂ ਅਹਿਮ ਜ਼ਿੰਮੇਵਾਰੀਆਂ

  • Edited By Disha,
  • Updated: 24 Aug, 2019 01:02 PM
New Delhi
arun jaitley modi cabinet political journey atal bihari vajpayee
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਭਾਰਤੀ ਰਾਜਨੀਤੀ 'ਚ ਆਪਣੀ ਵੱਖ ਪਛਾਣ ਵਾਲੇ ਅਰੁਣ ਜੇਤਲੀ ਦਾ ਸਿਆਸੀ ਸਫ਼ਰ ਅਸਲ ਤੌਰ 'ਤੇ ਉਨ੍ਹਾਂ ਦੇ ਵਿਦਿਆਰਥੀ ਰਹਿੰਦੇ ਹੀ ਸ਼ੁਰੂ ਹੋ ਗਿਆ ਸੀ। 1973 'ਚ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਨੇ 'ਸੰਪੂਰਨ ਕ੍ਰਾਂਤੀ ਅੰਦੋਲਨ' ਸ਼ੁਰੂ ਕੀਤਾ ਸੀ। ਇਸ ਅੰਦੋਲਨ 'ਚ ਵਿਦਿਆਰਥੀ ਅਤੇ ਨੌਜਵਾਨ ਸੰਗਠਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਜੈਪ੍ਰਕਾਸ਼ ਨਾਰਾਇਣ (ਜੇ.ਪੀ.) ਨੇ ਵਧ ਤੋਂ ਵਧ ਵਿਦਿਆਰਥੀਆਂ ਨੂੰ ਅੰਦੋਲਨ ਨਾਲ ਜੋੜਨ ਲਈ ਰਾਸ਼ਟਰੀ ਕਮੇਟੀ ਬਣਾਈ। ਜੇ.ਪੀ. ਨੇ ਜੇਤਲੀ ਨੂੰ ਇਸ ਰਾਸ਼ਟਰੀ ਕਮੇਟੀ ਦਾ ਕਨਵੀਨਰ ਬਣਾਇਆ।
 

ਐਮਰਜੈਂਸੀ ਦੇ ਸਮੇਂ 19 ਮਹੀਨੇ ਰਹੇ ਨਜ਼ਰਬੰਦ
ਜੇਤਲੀ ਸਾਲ 1974 'ਚ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਪ੍ਰਧਾਨ ਰਹੇ। 1975-77 ਤੱਕ ਦੇਸ਼ 'ਚ ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਮੀਸਾ ਐਕਟ ਦੇ ਅਧੀਨ 19 ਮਹੀਨੇ ਤੱਕ ਨਜ਼ਰਬੰਦ ਰਹਿਣਾ ਪਿਆ। ਮੀਸਾ ਐਕਟ ਹਟਣ ਤੋਂ ਬਾਅਦ ਜੇਤਲੀ ਜਨਸੰਘ 'ਚ ਸ਼ਾਮਲ ਹੋਏ। ਇਸ ਤੋਂ ਬਾਅਦ ਅਟਲ ਨੇ ਕੈਬਨਿਟ 'ਚ ਸਾਲ 1991 'ਚ ਪਹਿਲੀ ਵਾਰ ਜੇਤਲੀ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ 'ਚ ਮੈਂਬਰ ਦੇ ਤੌਰ 'ਤੇ ਸ਼ਾਮਲ ਕੀਤਾ। ਇਸ ਤੋਂ ਬਾਅਦ ਉਹ ਕਾਫੀ ਲੰਬੇ ਸਮੇਂ ਤੱਕ ਭਾਜਪਾ ਬੁਲਾਰੇ ਰਹੇ ਅਤੇ 1999 'ਚ ਐੱਨ.ਡੀ.ਏ. ਸਰਕਾਰ ਬਣਨ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜੇਤਲੀ ਨੂੰ ਕੇਂਦਰੀ ਕੈਬਨਿਟ 'ਚ ਸ਼ਾਮਲ ਕੀਤਾ।
 

ਅਟਲ ਦੇ ਕੈਬਨਿਟ 'ਚ ਵੱਡੀਆਂ ਜ਼ਿੰਮੇਵਾਰੀਆਂ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਕੈਬਨਿਟ 'ਚ ਜੇਤਲੀ ਨੂੰ ਸੂਚਨਾ ਅਤੇ ਪ੍ਰਸਾਰਨ ਰਾਜ ਮੰਤਰੀ (ਆਜ਼ਾਦ ਚਾਰਜ) ਦੇ ਰੂਪ 'ਚ ਜ਼ਿੰਮੇਵਾਰੀ ਸੌਂਪੀ। ਇਸ ਤੋਂ ਇਲਾਵਾ ਆਜ਼ਾਦ ਚਾਰਜ, ਵਿਸ਼ਵ ਵਪਾਰ ਸੰਗਠਨ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਜੇਤਲੀ ਨੂੰ ਸੌਂਪੀ ਗਈ। 23 ਜੁਲਾਈ 2000 ਨੂੰ ਰਾਮ ਜੇਠਮਲਾਨੀ ਨੇ ਅਟਲ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਕਾਨੂੰਨ, ਨਿਆਂ ਅਤੇ ਕੰਪਨੀ ਮਾਮਲਿਆਂ ਦੇ ਮੰਤਰਾਲੇ ਦੀ ਐਡੀਸ਼ਨਲ ਜ਼ਿੰਮੇਵਾਰੀ ਅਟਲ ਨੇ ਜੇਤਲੀ ਨੂੰ ਸੌਂਪੀ।
 

ਰਾਜ ਸਭਾ ਤੋਂ ਸ਼ੁਰੂ ਹੋਇਆ ਸੰਸਦ ਦਾ ਸਫ਼ਰ
ਸਾਲ 2006 'ਚ ਜੇਤਲੀ ਪਹਿਲੀ ਵਾਰ ਰਾਜ ਸਭਾ ਸੰਸਦ ਮੈਂਬਰ ਬਣੇ। ਜੂਨ 2009 ਤੋਂ ਉਹ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਬਣੇ। ਪਾਰਟੀ 'ਚ ਜੇਤਲੀ ਨੇ ਇਕ ਮਹੱਤਵਪੂਰਨ ਰਣਨੀਤੀਕਾਰ ਤੋਂ ਲੈ ਕੇ ਕਈ ਵੱਡੀਆਂ ਜ਼ਿੰਮੇਵਾਰੀਆਂ ਸੰਭਾਲੀਆਂ। 2014 ਲੋਕ ਸਭਾ ਚੋਣਾਂ 'ਚ ਉਨ੍ਹਾਂ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣਾਵੀ ਮੈਦਾਨ 'ਚ ਉਤਾਰਿਆ ਗਿਆ। ਹਾਲਾਂਕਿ ਜੇਤਲੀ ਇਹ ਚੋਣਾਂ ਹਾਰ ਗਏ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਆਪਣੇ ਕੈਬਨਿਟ 'ਚ ਸ਼ਾਮਲ ਕਰਨਾ ਚਾਹੁੰਦੇ ਸਨ। ਮੋਦੀ ਕੈਬਨਿਟ 'ਚ ਮਿਲੇ 2 ਵੱਡੇ ਮੰਤਰਾਲੇ ਜੇਤਲੀ ਦੀ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਪੀ.ਐੱਮ. ਮੋਦੀ ਨੇ ਉਨ੍ਹਾਂ ਨੂੰ ਕੇਂਦਰੀ ਵਿੱਤ ਅਤੇ ਰੱਖਿਆ ਮੰਤਰਾਲੇ ਦੀਆਂ 2 ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ। ਇਸ ਦੌਰਾਨ ਜੇਤਲੀ ਨੂੰ ਰਾਜ ਸਭਾ ਤੋਂ ਸੰਸਦ ਮੈਂਬਰ ਬਣਾਇਆ ਗਿਆ ਅਤੇ ਕੇਂਦਰੀ ਮੰਤਰੀ ਮੰਡਲ 'ਚ ਅਹੁਦਾ ਸੁਰੱਖਿਅਤ ਹੋ ਗਿਆ।
 

ਨੋਟਬੰਦੀ ਅਤੇ ਜੀ.ਐੱਸ.ਟੀ. 'ਚ ਅਹਿਮ ਭੂਮਿਕਾ
ਮਈ 2014 'ਚ ਜੇਤਲੀ ਰਾਜ ਸਭਾ 'ਚ ਸਦਨ ਦੇ ਨੇਤਾ ਬਣੇ। ਕੁਝ ਸਮੇਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੂੰ ਰੱਖਿਆ ਮੰਤਰੀ ਬਣਾ ਦਿੱਤਾ ਅਤੇ ਉਦੋਂ ਤੋਂ ਜੇਤਲੀ ਨੇ ਦੇਸ਼ ਦੇ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਨੋਟਬੰਦੀ ਤੋਂ ਲੈ ਕੇ ਜੀ.ਐੱਸ.ਟੀ. ਲਾਗੂ ਕਰਨ 'ਚ ਜੇਤਲੀ ਦੀ ਅਹਿਮ ਭੂਮਿਕਾ ਰਹੀ।
 

ਅਜਿਹਾ ਰਿਹਾ ਕਾਨੂੰਨੀ ਕਰੀਅਰ
ਕਾਨੂੰਨੀ ਕਰੀਅਰ ਦੀ ਗੱਲ ਕਰੀਏ ਤਾਂ ਜੇਤਲੀ ਨੇ ਬਤੌਰ ਵਕੀਲ ਖੂਬ ਨਾਮ ਕਮਾਇਆ। ਐਮਰਜੈਂਸੀ ਦੇ ਬਾਅਦ ਤੋਂ ਹੀ ਉਹ ਵਕਾਲਤ ਦੀ ਪ੍ਰੈਕਟਿਸ ਕਰਨ ਲੱਗੇ। ਉਨ੍ਹਾਂ ਨੇ ਦੇਸ਼ ਦੇ ਕਈ ਹਾਈ ਕੋਰਟਾਂ 'ਚ ਆਪਣੀ ਤਿਆਰੀ ਪੂਰੀ ਕੀਤੀ ਅਤੇ ਸਾਲ 1990 'ਚ ਉਹ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨਿਯੁਕਤ ਕੀਤੇ। ਇਸ ਅਹੁਦੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਵੀ.ਪੀ. ਸਿੰਘ 1989 'ਚ ਉਨ੍ਹਾਂ ਨੂੰ ਦੇਸ਼ ਦਾ ਐਡੀਸ਼ਨਲ ਸਾਲੀਸਿਟਰ ਜਨਰਲ ਨਿਯੁਕਤ ਕੀਤਾ ਸੀ। ਬੋਫੋਰਸ ਘਪਲੇ ਨਾਲ ਜੁੜੀ ਜਾਂਚ ਦੀ ਜ਼ਰੂਰੀ ਕਾਰਵਾਈ ਜੇਤਲੀ ਨੇ ਹੀ ਪੂਰੀ ਕੀਤੀ ਸੀ।
 

ਅਡਵਾਨੀ, ਸਿੰਧੀਆ ਨੂੰ ਕਰਵਾ ਚੁਕੇ ਹਨ ਕੋਰਟ ਤੋਂ ਬਰੀ
ਅਟਲ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ 2004 'ਚ ਜੇਤਲੀ ਇਕ ਵਾਰ ਫਿਰ ਵਕਾਲਤ ਦੇ ਪੇਸ਼ੇ 'ਚ ਆ ਗਏ ਅਤੇ ਨਾਲ ਹੀ ਉਹ ਭਾਜਪਾ 'ਚ ਵੱਖ-ਵੱਖ ਉੱਚ ਅਹੁਦਿਆਂ ਨਾਲ ਜੁੜੇ ਰਹੇ। ਜੇਤਲੀ ਨੇ ਬਤੌਰ ਵਕੀਲ ਸ਼ਰਦ ਯਾਦਵ, ਲਾਲਕ੍ਰਿਸ਼ਨ ਅਡਵਾਨੀ, ਮਾਧਵਰਾਵ ਸਿੰਧੀਆ, ਬਿੜਲਾ ਪਰਿਵਾਰ ਅਤੇ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੂੰ ਕੋਰਟ ਤੋਂ ਬਰੀ ਕਰਵਾਇਆ।

  • Arun Jaitley
  • Modi cabinet
  • political journey
  • Atal Bihari Vajpayee
  • ਅਰੁਣ ਜੇਤਲੀ
  • ਮੋਦੀ ਕੈਬਨਿਟ
  • ਸਿਆਸੀ ਸਫ਼ਰ
  • ਅਟਲ ਬਿਹਾਰੀ ਵਾਜਪਾਈ

ਮਹਾਰਾਸ਼ਟਰ 'ਚ ਬੱਸਾਂ ਦੀ ਡ੍ਰਾਈਵਿੰਗ ਸੀਟ 'ਤੇ ਨਜ਼ਰ ਆਉਣਗੀਆਂ ਆਦਿਵਾਸੀ ਮਹਿਲਾਵਾਂ

NEXT STORY

Stories You May Like

  • pm modi and shah s punjab visit is very important
    PM ਮੋਦੀ ਤੇ ਅਮਿਤ ਸ਼ਾਹ ਦਾ ਪੰਜਾਬ ਦੌਰਾ ਬੇਹੱਦ ਅਹਿਮ, ਸੂਬੇ 'ਚ ਸਿਆਸੀ ਜ਼ਮੀਨ ਮਜ਼ਬੂਤ ਕਰਨ 'ਚ ਲੱਗੀ ਭਾਜਪਾ
  • rules will change from how much cash to deposit in bank account
    ਬੈਂਕ ਖਾਤੇ 'ਚ ਕਿੰਨੀ ਨਕਦੀ ਜਮ੍ਹਾ ਕਰਨ, ਵਾਹਨ ਖ਼ਰੀਦ ਤੋਂ ਲੈ ਕੇ ਜਾਇਦਾਦ ਖ਼ਰੀਦਣ ਤੱਕ ਬਦਲਣਗੇ ਨਿਯਮ
  • investment in gold etfs more than doubled
    ਸੋਨੇ ਦੇ ETF 'ਚ ਨਿਵੇਸ਼ ਦੁੱਗਣੇ ਤੋਂ ਵੱਧ ਹੋ ਕੇ 24,040 ਕਰੋੜ ਰੁਪਏ ਹੋ ਗਿਆ
  • plane crash  deputy cm ajit pawar
    ਜਹਾਜ਼ ਹਾਦਸੇ 'ਚ ਡਿਪਟੀ CM ਅਜੀਤ ਪਵਾਰ ਦੀ ਮੌਤ, ਜਾਣੋ ਕਿਵੇਂ ਕੀਤੀ ਸਿਆਸੀ ਸਫ਼ਰ ਦੀ ਸ਼ੁਰੂਆਤ
  • captain amarinder singh meets pm modi in dera ballan
    ਡੇਰਾ ਬੱਲਾਂ ’ਚ PM ਮੋਦੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਅਹਿਮ ਮੁੱਦਿਆਂ ’ਤੇ ਹੋਈ ਗੱਲਬਾਤ
  • pm narendra modi  mark carney
    ਮੋਦੀ ਅਤੇ ਕਾਰਨੀ : ਇਕ ਨਵੇਂ ਗਲੋਬਲ ਆਰਡਰ ਦੇ ਰਚੇਤਾ
  • pm narendra modi and virat kohli
    PM ਮੋਦੀ ਤੋਂ ਲੈ ਕੇ ਵਿਰਾਟ ਕੋਹਲੀ ਤਕ ਨੇ ਟੀਮ ਇੰਡੀਆ ਨੂੰ ਵਿਸ਼ਵ ਚੈਂਪੀਅਨ ਬਣਨ 'ਤੇ ਦਿੱਤੀ ਵਧਾਈ
  • starmer  s position at risk
    ਖ਼ਤਰੇ 'ਚ PM ਦੀ ਕੁਰਸੀ! ਪੀਟਰ ਮੈਂਡਲਸਨ-ਐਪਸਟੀਨ ਸਬੰਧਾਂ ਦੇ ਖੁਲਾਸੇ ਮਗਰੋਂ ਯੂਕੇ 'ਚ ਸਿਆਸੀ ਸੰਕਟ
  • ed summons former punjab cm captain amarinder singh
    ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ, ਜਾਣੋ...
  • firing outside singer jyoti nooran s home
    ਵੱਡੀ ਵਾਰਦਾਤ ਨਾਲ ਫਿਰ ਕੰਬਿਆ ਪੰਜਾਬ! ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਬਾਹਰ...
  • prtc and punbus contract workers
    ਆਧਾਰ ਕਾਰਡ ਵਾਲੀਆਂ ਬੱਸਾਂ 'ਬੰਦ', ਕਰ 'ਤਾ ਚੱਕਾ ਜਾਮ, ਮੁਲਾਜ਼ਮ ਘੇਰਨਗੇ CM...
  • sunil jakhar s big statement on sad bjp alliance discussions
    SAD-BJP ਗਠਜੋੜ ਦੀਆਂ ਚਰਚਾਵਾਂ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ
  • father kills 6 year old child by feeding him poisoned biscuits in jalandhar
    ਜਲੰਧਰ 'ਚ ਪਿਓ ਬਣਿਆ ਹੈਵਾਨ! ਬਿਸਕੁਟ ਖੁਆ ਕੇ ਜਵਾਕ ਨੂੰ ਉਤਾਰਿਆ ਮੌਤ ਦੇ ਘਾਟ,...
  • sukhpal singh khaira statement
    ਮੁੰਬਈ ਦੀਆਂ ਕੰਪਨੀਆਂ ਨੂੰ ਠੇਕੇ ਦੇਣ 'ਤੇ ਸੁਖਪਾਲ ਖਹਿਰਾ ਨੇ ਘੇਰੀ 'ਆਪ',...
  • street vendor was attacked with a crowbar for coming late
    ਨਾਨ ਦੇਰੀ ਨਾਲ ਆਉਣ ’ਤੇ ਰੇਹੜੀ ਵਾਲੇ ’ਤੇ ਦਾਤਰ ਨਾਲ ਕੀਤਾ ਹਮਲਾ
  • bharat bandh
    ਵੀਰਵਾਰ ਨੂੰ 'ਭਾਰਤ ਬੰਦ', ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ...
Trending
Ek Nazar
big blow to team india

ਟੀਮ ਇੰਡੀਆ ਦੇ ਨੈਟ ਸੈਸ਼ਨ ਤੋਂ ਆਈ BAD News! ਹੁਣ ਇਹ ਧਾਕੜ ਖਿਡਾਰੀ ਹੋਇਆ ਜ਼ਖ਼ਮੀ

baba vanga medical science synthetic organs

ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ! ਸਿੰਥੈਟਿਕ ਅੰਗਾਂ ਨਾਲ ਵਧੇਗੀ ਮਨੁੱਖ ਦੀ ਉਮਰ...

abhishek sharma discharged from hospital

12 ਫਰਵਰੀ ਵਾਲਾ ਮੈਚ ਖੇਡਣਗੇ ਅਭਿਸ਼ੇਕ ਸ਼ਰਮਾ? ਸਿਹਤ ਨੂੰ ਲੈ ਕੇ ਤਿਲਕ ਵਰਮਾ ਨੇ...

fire broke out hotel in vrindavan

ਵ੍ਰਿੰਦਾਵਨ 'ਚ ਉਦਘਾਟਨ ਮੌਕੇ ਹੋਟਲ ਨੂੰ ਲੱਗੀ ਭਿਆਨਕ ਅੱਗ, ਛੱਤ 'ਤੇ ਫਸੇ ਕਈ ਲੋਕ

woman  lover arrested for murder of 15 year old son in jharkhand

ਪ੍ਰੇਮੀ ਦੇ ਪਿਆਰ 'ਚ ਅੰਨ੍ਹੀ ਹੋਈ ਕਲਯੁੱਗੀ ਮਾਂ! ਬੇਰਹਿਮੀ ਨਾਲ ਮਾਰਿਆ ਪੁੱਤ ਤੇ...

from reel to real when on screen chemistry becomes life s most beautiful story

ਕਦੇ ਬਣੇ ਸੀ ਫ਼ਿਲਮੀ ਪ੍ਰੇਮੀ, ਅੱਜ ਹਨ 'ਪਾਵਰ ਕਪਲਸ'; ਜਾਣੋ ਬਾਲੀਵੁੱਡ ਦੀਆਂ...

man threw a 2 year old child in forest

ਜਾਕੋ ਰਾਖੇ ਸਾਈਆਂ...! ਕਿਡਨੈਪਿੰਗ ਮਗਰੋਂ ਰੌਲਾ ਪੈਣ 'ਤੇ ਬੋਰੀ 'ਚ ਪਾ ਕੇ ਜੰਗਲ...

sanjay dutt maanayata dutt celebrate 18 years of marriage

'ਮੈਨੂੰ ਸੰਭਾਲਣ ਲਈ ਸ਼ੁਕਰੀਆ'; ਵਿਆਹ ਦੀ 18ਵੀਂ ਵਰ੍ਹੇਗੰਢ 'ਤੇ ਸੰਜੇ ਦੱਤ ਨੇ...

america used us worse than toilet paper pakistan

US ਨੇ 'ਟਾਇਲਟ ਪੇਪਰ' ਵਾਂਗ ਵਰਤ ਕੇ ਸੁੱਟਿਆ! Pak ਰੱਖਿਆ ਮੰਤਰੀ ਦਾ ਵੱਡਾ...

viral sensation flipperachi of fa9la fame to perform in mumbai on march 13

ਭਾਰਤ ਆ ਰਿਹੈ 'ਧੁਰੰਦਰ' ਦੇ ਗਾਣੇ  ‘FA9LA’ ਦਾ ਰੈਪਰ, ਇਸ ਦਿਨ ਹੋਵੇਗਾ ਪਹਿਲਾ...

raghav s wife parineeti gave this reaction when a girl called him handsome

ਰਾਘਵ ਚੱਢਾ ਨੂੰ ਕੁੜੀ ਨੇ ਕਿਹਾ 'ਹੈਂਡਸਮ' ਤਾਂ ਪਤਨੀ ਪਰਿਣੀਤੀ ਨੇ ਦਿਖਾਈਆਂ ਅੱਖਾਂ...

this organ is the first to stop functioning immediately after death

ਮੌਤ ਤੋਂ ਤੁਰੰਤ ਬਾਅਦ ਕੰਮ ਕਰਨਾ ਬੰਦ ਕਰ ਦਿੰਦੈ ਇਹ ਅੰਗ, ਜ਼ਿਆਦਾਤਰ ਲੋਕ ਹਨ ਅਣਜਾਣ

students free tablets youth jobs budget

40 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਟੈਬਲੇਟ, 10 ਲੱਖ ਨੌਕਰੀਆਂ! ਯੋਗੀ ਸਰਕਾਰ ਨੇ ਬਜਟ...

road accident car collision

ਰਾਜਸਥਾਨ 'ਚ ਰੂਹ ਕੰਬਾਊ ਹਾਦਸੇ ਨੇ ਪਵਾਏ ਵੈਣ ! 6 ਨੌਜਵਾਨਾਂ ਦੀ ਮੌਤ, ਕਾਰ ਦੇ...

12 killed eight injured as bus falls into river in nepal

ਨੇਪਾਲ 'ਚ ਭਿਆਨਕ ਸੜਕ ਹਾਦਸਾ! ਨਦੀ 'ਚ ਬੱਸ ਡਿੱਗਣ ਕਾਰਨ 12 ਲੋਕਾਂ ਦੀ ਮੌਤ, 8...

four players ruled out of t20 world cup in 24 hours

24 ਘੰਟਿਆਂ 'ਚ 4 ਸਟਾਰ ਖਿਡਾਰੀ T20 ਵਿਸ਼ਵ ਕੱਪ 'ਚੋਂ ਬਾਹਰ, ਹੁਣ ਇਸ ਟੀਮ ਨੂੰ...

another big player out of the t20 world cup

ਇਕ ਹੋਰ ਧਾਕੜ ਖਿਡਾਰੀ T20 ਵਰਲਡ ਕੱਪ 'ਚੋਂ ਹੋਇਆ ਬਾਹਰ, ਰਿਪਲੇਸਮੈਂਟ ਦਾ ਹੋਇਆ...

t20 world cup 2026 india vs pakistan match

T20 World Cup 'ਚ ਹੁਣ ਇੱਕ ਨਹੀਂ ਸਗੋਂ 2 ਵਾਰ ਭਿੜਨਗੇ ਭਾਰਤ-ਪਾਕਿਸਤਾਨ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • silver price rises by rs 11 000 gold also becomes expensive
      15,000 ਰੁਪਏ ਚੜ੍ਹੀ ਚਾਂਦੀ, ਸੋਨਾ ਵੀ ਹੋ ਗਿਆ ਮਹਿੰਗਾ, ਜਾਣੋ ਵੱਖ-ਵੱਖ ਸ਼ਹਿਰਾਂ...
    • how much is the wealth of sachin tendulkar s son arjun
      ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ...
    • senior woman advocate dies under mysterious circumstances in patna
      ਪਟਨਾ 'ਚ ਹਾਈ ਕੋਰਟ ਦੀ ਸੀਨੀਅਰ ਮਹਿਲਾ ਵਕੀਲ ਦੀ ਸ਼ੱਕੀ ਹਾਲਤ 'ਚ ਮੌਤ, ਘਰੋਂ...
    • atal pension yojana get pension after 60 years
      'ਅਟਲ ਪੈਨਸ਼ਨ ਯੋਜਨਾ' ਰਾਹੀਂ ਹਰ ਮਹੀਨੇ ਪਾਓ 5,000 ਰੁਪਏ ਤੱਕ ਦੀ ਪੈਨਸ਼ਨ,...
    • daughter  father  youtuber  chhattisgarh
      ਰੂਹ ਕੰਬਾਊ ਵਾਰਦਾਤ: ਚਰਿੱਤਰ 'ਤੇ ਸ਼ੱਕ ਕਰਨ 'ਤੇ ਯੂਟਿਊਬਰ ਧੀ ਨੇ ਦਾਤਰ ਨਾਲ...
    • geyser gas family death
      ਸਾਊਦੀ ਅਰਬ ਤੋਂ ਖਿੱਚ ਲਿਆਈ ਮੌਤ ! ਗੀਜ਼ਰ ਦੀ ਗੈਸ ਦੀ ਭੇਂਟ ਚੜ੍ਹਿਆ ਪੂਰਾ...
    • bus fire
      ਠਾਣੇ 'ਚ ਚੱਲਦੀ ਬੱਸ ਨੂੰ ਲੱਗ ਗਈ ਅੱਗ ! ਡਰਾਈਵਰ-ਕੰਡਕਟਰ ਦੀ ਸੂਝਬੂਝ ਨਾਲ ਟਲਿਆ...
    • bribe arrest
      ਨੌਕਰੀ ਦਿਵਾਉਣ ਬਦਲੇ ਮੰਗੀ ਰਿਸ਼ਵਤ ! ACB ਨੇ ਲੈਬ ਟੈਕਨੀਸ਼ੀਅਨ ਨੂੰ ਰੰਗੇ ਹੱਥੀਂ...
    • bhureshwar mahadev  shivling  history
      ਚਮਤਕਾਰੀ ਭੂਰੇਸ਼ਵਰ ਮਹਾਦੇਵ: ਇੱਥੇ ਹਰ ਸਾਲ ਵਧ ਜਾਂਦਾ ਹੈ ਸ਼ਿਵਲਿੰਗ, ਸੈਂਕੜੇ ਸਾਲ...
    • salman khan  rss  eknath shinde
      ਸਲਮਾਨ ਖਾਨ ਦੇ RSS ਪ੍ਰੋਗਰਾਮ 'ਚ ਸ਼ਾਮਲ ਹੋਣ 'ਤੇ ਸਿਆਸੀ ਘਮਾਸਾਨ: ਏਕਨਾਥ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +