ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਅੱਤਵਾਦ ਵਿਰੋਧੀ ਹਾਲੀਆ ਮੁਹਿੰਮ ਦਾ ਸਹਾਰਾ ਲੈ ਕੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਜੇਤਲੀ ਨੇ ਸਵਾਲ ਕੀਤਾ ਕਿ ਕੀ ਇਲੈਕਟ੍ਰਾਨਿਕ ਕਮਿਊਨਿਕੇਸ਼ਨ ਦੇ ਇੰਟਰਸੈਪਸ਼ਨ ਦੇ ਬਿਨਾਂ ਐੱਨ.ਆਈ.ਏ. ਵੱਲੋਂ ਅੱਤਵਾਦੀ ਮੋਡੀਊਲ ਦੇ ਖਿਲਾਫ ਕਾਰਵਾਈ ਸੰਭਵ ਸੀ? ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਸਪੈਸ਼ਲ ਸੈੱਲ ਅਤੇ ਯੂ.ਪੀ. ਐੱਸ.ਟੀ.ਐੱਫ. ਦੀ ਮਦਦ ਨਾਲ ਆਈ.ਐੱਸ. ਦੇ ਇਕ ਅੱਤਵਾਦ ਮੋਡੀਊਲ ਨੂੰ ਨਸ਼ਟ ਕੀਤਾ ਹੈ। ਜੇਤਲੀ ਨੇ ਇਸ ਕੰਮ ਲਈ ਐੱਨ.ਆਈ.ਏ. ਦੀ ਤਾਰੀਫ ਕਰਦੇ ਹੋਏ ਇਸ ਦਾ ਇਸਤੇਮਾਲ ਆਈ.ਟੀ. ਐਕਟ ਦੇ ਅਧੀਨ ਗ੍ਰਹਿ ਮੰਤਰਾਲੇ ਦੇ ਹਾਲੀਆ ਫੈਸਲੇ ਨਾਲ ਪੈਦੇ ਹੋਏ ਵਿਵਾਦ ਤੋਂ ਬਾਅਦ ਕਾਂਗਰਸ 'ਤੇ ਤੰਜ਼ ਕੱਸਣ ਲਈ ਕੀਤਾ। ਜੇਤਲੀ ਨੇ ਟਵੀਟ ਕੀਤਾ,''ਖਤਰਨਾਕ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰਨ ਲਈ ਸ਼ਾਬਾਸ਼ ਐੱਨ.ਆਈ.ਏ.।'' ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੁਝ ਏਜੰਸੀਆਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਇੰਟਰਸੈਪਸ਼ਨ (ਰੋਕਥਾਮ), ਮਾਨਿਟਰਿੰਗ (ਨਿਗਰਾਨੀ) ਅਤੇ ਡਿਕ੍ਰਿਪਸ਼ਨ ਦੇ ਮਕਸਦ ਨਾਲ ਕਿਸੇ ਵੀ ਕੰਪਿਊਟਰ ਡਾਟਾ ਨੂੰ ਦੇਖ ਸਕਦੀ ਹੈ। ਕਾਂਗਰਸ ਸਮੇਤ ਵਿਰੋਧੀ ਧਿਰ ਨੇ ਇਸ ਨੂੰ ਨਿਜਤਾ 'ਤੇ ਵਾਰ ਕਹਿ ਕੇ, ਇਸ ਫੈਸਲੇ ਦੀ ਆਲੋਚਨਾ ਕੀਤੀ ਹੈ।
ਵਿੱਤ ਮੰਤਰੀ ਜੇਤਲੀ ਨੇ ਵੀਰਵਾਰ ਨੂੰ ਟਵੀਟ ਕਰ ਕੇ ਐੱਨ.ਆਈ.ਏ. ਦੇ ਛਾਪੇ ਦਾ ਬਹਾਨੇ ਪਲਟਵਾਰ ਕੀਤਾ। ਜੇਤਲੀ ਨੇ ਲਿਖਿਆ ਕਿ ਜ਼ਿਆਦਾਤਰ ਇੰਟਰਸੈਪਟ (ਰੋਕਥਾਮ) ਯੂ.ਪੀ.ਏ. ਸ਼ਾਸਨ 'ਚ ਹੋਇਆ ਸੀ। ਜੇਤਲੀ ਨੇ ਕਿਹਾ,''ਰਾਸ਼ਟਰੀ ਸੁਰੱਖਿਆ ਅਤੇ ਹਕੂਮਤ ਸਰਵਉੱਚ ਹੈ। ਜੀਵਨ ਅਤੇ ਵਿਅਕਤੀਗੱਤ ਸੁਤੰਤਰਤਾ ਸਿਰਫ ਮਜ਼ਬੂਤ ਲੋਕਤੰਤਰੀ ਦੇਸ਼ 'ਚ ਸੁਰੱਖਿਅਤ ਰਹੇਗੀ, ਅੱਤਵਾਦੀ ਪ੍ਰਭੁੱਤਵ ਵਾਲੇ ਦੇਸ਼ 'ਚ ਨਹੀਂ।'' ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਗ੍ਰਹਿ ਮੰਤਰਾਲੇ ਦੇ ਆਦੇਸ਼ ਨੂੰ ਲੈ ਕੇ ਵਿਵਾਦ ਹੋਇਆ ਸੀ। ਕਾਂਗਰਸ ਅਤੇ ਵਿਰੋਧੀ ਧਿਰ ਦੇ ਹਮਲੇ ਦੇ ਜਵਾਬ 'ਚ ਉਦੋਂ ਭਾਜਪਾ ਨੇ ਕਿਹਾ ਸੀ ਕਿ ਯੂ.ਪੀ.ਏ. ਸਰਕਾਰ ਦੌਰਾਨ ਔਸਤਨ ਹਰ ਮਹੀਨੇ 9000 ਟੈਲੀਫੋਨ ਕਾਲਜ਼ ਅਤੇ 500 ਈਮੇਲਾਂ ਦੀ ਨਿਗਰਾਨੀ ਹੋਈ ਸੀ। ਹੁਣ ਜੇਤਲੀ ਨੇ ਅੱਤਵਾਦ ਦੇ ਮੋਡਿਊਲ 'ਤੇ ਐੱਨ.ਆਈ.ਏ. ਦੇ ਖੁਲਾਸੇ ਦੇ ਬਹਾਨੇ ਇੰਟਰਸੈਪਸ਼ਨ (ਰੋਕਥਾਮ) ਨੂੰ ਰਾਸ਼ਟਰੀ ਸੁਰੱਖਿਆ ਨਾਲ ਜੋੜਦੇ ਹੋਏ ਵਿਰੋਧੀ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ।
ਹਿਮਾਚਲ 'ਚ ਬੀਤੀ ਰਾਤ ਬਰਫਬਾਰੀ ਕਾਰਨ ਵਧੀ ਠੰਡ
NEXT STORY