ਜਗਾਧਰੀ- ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਹਰਿਆਣਾ ਪਹੁੰਚੇ। ਕੇਜਰੀਵਾਲ ਨੇ ਯਮੁਨਾਨਗਰ ਦੇ ਜਗਾਧਰੀ ਵਿਚ ਰੋਡ ਸ਼ੋਅ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਵੱਡਾ ਦਾਅਵਾ ਕੀਤਾ ਕਿ ਹਰਿਆਣਾ ਵਿਚ ਜੋ ਵੀ ਸਰਕਾਰ ਬਣੇਗੀ, ਆਮ ਆਦਮੀ ਪਾਰਟੀ ਦੇ ਬਿਨਾਂ ਨਹੀਂ ਬਣੇਗੀ। ਮੈਂ ਚਾਹੁੰਦਾ ਹਾਂ ਕਿ ਜੇਲ੍ਹ 'ਚੋਂ ਛੁੱਟਣ ਮਗਰੋਂ ਦਿੱਲੀ ਦਾ ਮੁੱਖ ਮੰਤਰੀ ਬਣਿਆ ਰਹਿੰਦਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਈਮਾਨਦਾਰ ਹਾਂ, ਤਾਂ ਹੀ ਮੈਨੂੰ ਵੋਟ ਦਿਓ। ਮੈਂ ਦਿੱਲੀ ਦਾ ਮੁੱਖ ਮੰਤਰੀ ਵੀ ਤਾਂ ਹੀ ਬਣਾਂਗਾ, ਜਦੋਂ ਮੈਨੂੰ ਮੁੜ ਜਿੱਤਾ ਕੇ ਭੇਜੋਗੇ।
ਕੇਜਰੀਵਾਲ ਨੇ ਮੋਦੀ ਸਰਕਾਰ 'ਤੇ ਤੰਜ਼ ਕੱਸਦਿਆਂ ਕਿਹਾ ਕਿ ਮੈਨੂੰ ਜੇਲ੍ਹ 'ਚ ਬੰਦ ਕਰ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਵਿਧਾਇਕ ਤਾਂ ਦੂਰ, ਮੇਰਾ ਕੋਈ ਵਰਕਰ ਤੱਕ ਨਹੀਂ ਖਰੀਦ ਸਕੇ। ਰੋਡ ਸ਼ੋਅ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਆਦਰਸ਼ ਪਾਲ, 'ਆਪ' ਉਮੀਦਵਾਰ ਹਨ। ਆਮ ਆਦਮੀ ਪਾਰਟੀ ਨੂੰ ਇਕ ਵਾਰ ਮੌਕਾ ਦਿਓ, ਦਿੱਲੀ ਵਰਗੀ ਸਿੱਖਿਆ ਵਿਵਸਥਾ ਹਰਿਆਣਾ ਵਿਚ ਵੀ ਕਰ ਦਿਆਂਗੇ। ਉਨ੍ਹਾਂ ਆਦਰਸ਼ ਪਾਲ ਲਈ ਵੋਟ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਮੈਨੂੰ ਜੇਲ੍ਹ ਵਿਚ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਕੇਜਰੀਵਾਲ ਨੂੰ ਝੁਕਾ ਦਿਓ। ਜੋ ਆਮ ਮੁਜ਼ਰਿਮ ਹੁੰਦੇ ਹਨ, ਜੋ ਉਨ੍ਹਾਂ ਨੂੰ ਸਹੂਲਤਾਂ ਮਿਲਦੀਆਂ ਹਨ, ਉਹ ਵੀ ਨਹੀਂ ਦਿੱਤੀਆਂ ਗਈਆਂ ਹਨ। ਮੇਰੀਆਂ ਦਵਾਈਆਂ ਵੀ ਬੰਦ ਕਰ ਦਿੱਤੀਆਂ ਗਈਆਂ। ਦੱਸ ਦੇਈਏ ਕਿ ਹਰਿਆਣਾ ਵਿਚ 90 ਸੀਟਾਂ 'ਤੇ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ।
ਬਰਸਾਤ ਨਾ ਹੋਣ 'ਤੇ ਬੰਦ ਹੋ ਜਾਵੇਗੀ ਇਸ ਸ਼ਹਿਰ 'ਚ ਪਾਣੀ ਦੀ ਸਪਲਾਈ
NEXT STORY