ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਸ਼ਹਿਰ 'ਚ ਪੁੱਜੇ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਹੋਏ ਵਿਕਾਸ ਬਾਰੇ ਗੱਲਬਾਤ ਕੀਤੀ। ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਦਿੱਲੀ ਦੇ ਸਰਕਾਰੀ ਸਕੂਲ ਹਨ। ਕੇਜਰੀਵਾਲ ਨੇ ਕਿਹਾ ਕਿ ਇਹ ਸਕੂਲ ਇੰਨੇ ਵਧੀਆ ਹਨ ਕਿ 3 ਵਿਧਾਇਕਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ 'ਚ ਲਾ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨੇ ਮੀਡੀਆ ਨੂੰ ਵੀ ਚੈਂਲੰਜ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਤਾਂ ਉਹ 3-4 ਬੱਸਾਂ ਲੁਆ ਦਿੰਦੇ ਹਨ ਤਾਂ ਜੋ ਪੱਤਰਕਾਰ ਦਿੱਲੀ ਜਾ ਕੇ ਖੁਦ ਹੀ ਇਨ੍ਹਾਂ ਸਕੂਲਾਂ 'ਚ ਹੋਏ ਵਿਕਾਸ ਨੂੰ ਦੇਖ ਸਕਣ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 3 ਸਾਲਾਂ ਦੌਰਾਨ ਦਿੱਲੀ 'ਚ ਰੋਜ਼ਗਾਰ, ਹਸਪਤਾਲ, ਸਕੂਲ ਅਤੇ ਸੜਕਾਂ ਦਾ ਕਾਫੀ ਵਿਕਾਸ ਹੋਇਆ ਹੈ ਅਤੇ ਜੇਕਰ ਉਨ੍ਹਾਂ ਨੂੰ ਕੋਈ ਉਨ੍ਹ੍ਹਾਂ ਦੀਆਂ ਕਮੀਆਂ ਦੱਸਦਾ ਹੈ ਤਾਂ ਉਹ ਇਸ ਤੋਂ ਖੁਸ਼ ਹੁੰਦੇ ਹਨ।
ਵੀਡੀਓ 'ਚ ਦੇਖੋ ਲੜਾਈ ਦੌਰਾਨ ਚੱਲਦੀ ਬੱਸ ਤੋਂ ਵਿਦਿਆਰਥੀ ਨੂੰ ਸੁੱਟਿਆ ਬਾਹਰ
NEXT STORY