ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਮੀਦ ਜਤਾਈ ਹੈ ਕਿ ਲਗਾਤਾਰ ਤੀਜੀ ਵਾਰ ਦਿੱਲੀ 'ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣੇਗੀ। ਕੇਜਰੀਵਾਲ ਨੇ ਦਿੱਲੀ ਦੀਆਂ ਮਹਿਲਾ ਵੋਟਰਾਂ ਨੂੰ ਜੰਮ ਕੇ ਵੋਟ ਦੇਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਸਿਵਲ ਲਾਈਨਜ਼ ਦੇ ਰਾਜਪੁਰ ਰੋਡ ਟਰਾਂਸਪੋਰਟ ਅਥਾਰਿਟੀ ਪੋਲਿੰਗ ਸੈਂਟਰ 'ਚ ਆਪਣੇ ਮਾਤਾ-ਪਿਤਾ ਨਾਲ ਵੋਟ ਪਾਇਆ। ਵੋਟ ਦੇ ਕੇ ਨਿਕਲੇ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਲੋਕਾਂ ਨੂੰ ਵੋਟ ਜ਼ਰੂਰ ਪਾਉਣਾ ਚਾਹੀਦਾ।
ਕੇਜਰੀਵਾਲ ਦੀ ਮਹਿਲਾ ਵੋਟਰਾਂ ਨੂੰ ਅਪੀਲ
ਵੋਟ ਦੇਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਉਹ ਮਹਿਲਾ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਉਹ ਜ਼ਰੂਰ ਵੋਟ ਪਾਉਣ ਜਾਣ। ਉਨ੍ਹਾਂ ਨੇ ਕਿਹਾ,''ਮੈਂ ਮਹਿਲਾ ਵੋਟਰਾਂ ਤੋਂ ਖਾਸ ਕਰ ਕੇ ਅਪੀਲ ਕਰਦਾ ਹਾਂ ਕਿ ਉਹ ਕਈ ਵਾਰ ਵੋਟ ਪਾਉਣ ਨਹੀਂ ਜਾ ਪਾਉਂਦੀਆਂ ਹਨ। ਸਾਰੇ ਲੋਕ ਵੋਟ ਪਾਉਣ ਜ਼ਰੂਰ ਜਾਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਔਰਤਾਂ ਦੇ ਮੋਢੇ 'ਤੇ ਵੀ ਦੇਸ਼ ਦੀ ਅਤੇ ਦਿੱਲੀ ਦੀ ਤਰੱਕੀ ਦੀ ਜ਼ਿੰਮੇਵਾਰੀ ਹੈ।'' ਕੇਜਰੀਵਾਲ ਨੇ ਕਿਹਾ,''ਮੈਂ ਮਹਿਲਾ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਆਪਣੇ ਘਰ ਦੇ ਪੁਰਸ਼ਾਂ ਨੂੰ ਸਮਝਾਉਣ ਕਿ ਕਿਸ ਨੂੰ ਵੋਟ ਦੇਣਾ ਹੈ। ਉਨ੍ਹਾਂ ਦੇ ਸਮਝਾਉਣ ਨਾਲ ਹੀ ਦੇਸ਼, ਪਰਿਵਾਰ ਅੇਤ ਦਿੱਲੀ ਦਾ ਭਵਿੱਖ ਬਣੇਗਾ।''
ਵੋਟ ਪਾਉਣ ਤੋਂ ਪਹਿਲਾਂ ਮਾਤਾ-ਪਿਤਾ ਤੋਂ ਲਿਆ ਆਸ਼ੀਰਵਾਦ
ਕੇਜਰੀਵਾਲ ਨੇ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਲੈ ਕੇ ਵੋਟ ਪਾਇਆ। ਦੱਸਣਯੋਗ ਹੈ ਕਿ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਤੀਜੀ ਵਾਰ ਉਮੀਦਵਾਰ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਤੈਅ ਹੈ।
ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ’ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY