ਨਵੀਂ ਦਿੱਲੀ— ਮੁੱਖ ਮੰਤਰੀ ਅਤੇ ਦਿੱਲੀ ਜਲ ਬੋਰਡ (ਡੀ.ਜੀ.ਬੀ.) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਉਹ ਰਾਸ਼ਟਰੀ ਰਾਜਧਾਨੀ ਲਈ ਅਲਾਟ ਪਾਣੀ ਦੇ ਹਿੱਸੇ ਨੂੰ ਵਧਾਉਣ ਲਈ ਕੇਂਦਰ ਨੂੰ ਅਪੀਲ ਕਰਨਗੇ। ਸ਼ਹਿਰ ਲਈ ਪਾਣੀ ਦੀ ਜੋ ਮਾਤਰਾ ਮਨਜ਼ੂਰ ਕੀਤੀ ਗਈ ਸੀ, ਜਿਸ 'ਚ 1994 ਤੋਂ ਕੋਈ ਤਬਦੀਲੀ ਨਹੀਂ ਆਈ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 2024 ਤੱਕ ਸ਼ਹਿਰ ਦੇ ਹਰੇਕ ਵਾਸੀ ਨੂੰ ਹਰ ਸਮੇਂ ਪਾਣੀ ਉਪਲੱਬਧ ਕਰਵਾਏਗੀ। ਕੇਜਰੀਵਾਲ ਨੇ ਚੰਦਰਾਵਲ ਫੇਜ-2 ਸੋਝ ਪਲਾਂਟ ਦੇ ਉਦਘਾਟਨ ਪ੍ਰੋਗਰਾਮ 'ਚ ਕਿਹਾ,''ਦਿੱਲੀ ਕੋਲ ਆਪਣਾ ਜਲ ਸਰੋਤ ਨਹੀਂ ਹੈ। ਇਸ ਲਈ ਯਮੁਨਾ ਅਤੇ ਗੰਗਾ ਦੇ ਪਾਣੀ ਦੀ ਵੰਡ ਦਾ ਫੈਸਲਾ 1994 'ਚ ਲਿਆ ਗਿਆ ਸੀ।''
ਉਨ੍ਹਾਂ ਨੇ ਕਿਹਾ,''ਪਿਛਲੇ 25 ਸਾਲਾਂ 'ਚ, ਸ਼ਹਿਰ ਦੀ ਆਬਾਦੀ 1.25 ਕਰੋੜ ਤੋਂ ਵਧ ਕੇ 2.25 ਕਰੋੜ ਹੋ ਗਈ ਹੈ ਪਰ ਮੁਨਕ ਨਹਿਰ ਤੋਂ ਮਿਲਣ ਵਾਲੇ ਪਾਣੀ ਨੂੰ ਜੇਕਰ ਛੱਡ ਦੇਈਏ ਤਾਂ ਪਾਣੀ ਦਾ ਉਸ ਦਾ ਹਿੱਸਾ ਉਸੇ ਤਰ੍ਹਾਂ ਹੀ ਹੈ। ਅਸੀਂ ਕੇਂਦਰ ਨੂੰ ਇਸ ਨੂੰ ਵਧਾਉਣ ਦੀ ਅਪੀਲ ਕਰਾਂਗੇ?'' ਕੇਜਰੀਵਾਲ ਨੇ ਕਿਹਾ,''ਦਿੱਲੀ ਰਾਸ਼ਟਰੀ ਰਾਜਧਾਨੀ ਹੈ ਅਤੇ ਸ਼ਹਿਰ 'ਚ ਪੀਣ ਵਾਲਾ ਪਾਣੀ ਯਕੀਨੀ ਕਰਨਾ ਹਰੇਕ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ਹੈ। ਅਸੀਂ ਸਿੰਚਾਈ ਲਈ ਪਾਣੀ ਦੀ ਮੰਗ ਨਹੀਂ ਕਰ ਰਹੇ, ਸਾਨੂੰ ਪੀਣ ਲਈ ਪਾਣੀ ਚਾਹੀਦਾ।'' ਮੌਜੂਦਾ ਸਮੇਂ ਦਿੱਲੀ ਨੂੰ ਗੰਗਾ ਨਹਿਰ, ਪੱਛਮੀ ਯਮੁਨਾ ਨਹਿਰ, ਭਾਖੜਾ ਨਹਿਰ ਅਤੇ ਯਮੁਨਾ ਨਦੀ ਤੋਂ ਉਸ ਦਾ ਪਾਣੀ ਮਿਲਦਾ ਹੈ। ਇਸ ਤੋਂ ਇਲਾਵਾ ਦਿੱਲੀ ਜਲ ਬੋਰਡ ਹਰ ਦਿਨ 8 ਕਰੋੜ ਗੈਲਨ ਗਰਾਊਂਡ ਵਾਟਰ ਕੱਢਦਾ ਹੈ। ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ 2024 ਤੱਕ ਪੂਰੇ ਸ਼ਹਿਰ ਨੂੰ ਹਰ ਸਮੇਂ ਸਾਫ਼ ਪੀਣ ਲਈ ਪਾਣੀ ਉਪਲੱਬਧ ਕਰਵਾਏਗੀ।
ਦਿੱਲੀ 'ਚ ਕਾਨੂੰਨ ਵਿਵਸਥਾ ਸੁਧਾਰਨ ਲਈ ਕੇਂਦਰ ਨੂੰ ਪੂਰੀ ਮਦਦ ਦੇਵਾਂਗੇ : ਕੇਜਰੀਵਾਲ
NEXT STORY