ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਯਾਨੀ ਕਿ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੂਰੇ ਭਾਰਤ ’ਚ ਸਕੂਲੀ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਦਿੱਲੀ ਸਰਕਾਰ ਦੀ ਵਿਸ਼ੇਸ਼ਤਾ ਦਾ ਇਸਤੇਮਾਲ ਕਰੇ ਤਾਂ ਜੋ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਇਆ ਜਾ ਸਕੇ। ਇਹ ਗੱਲ ਉਨ੍ਹਾਂ ਆਨਲਾਈਨ ਪੱਤਰਕਾਰ ਸੰਮੇਲਨ ’ਚ ਆਖੀ।
ਇਹ ਵੀ ਪੜ੍ਹੋ- ਰਾਸ਼ਟਰਪਤੀ, ਉੱਪ ਰਾਸ਼ਟਰਪਤੀ ਅਤੇ PM ਮੋਦੀ ਨੇ ‘ਸਦੈਵ ਅਟਲ’ ਜਾ ਕੇ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
ਕੇਜਰੀਵਾਲ ਨੇ ਭਾਜਪਾ ਪਾਰਟੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਮੁਫ਼ਤ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ‘ਮੁਫ਼ਤ ਦੀ ਰੇਵੜੀ’ ਨਾ ਕਹਿਣ ਦੀ ਵੀ ਅਪੀਲ ਕੀਤੀ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ’ਚ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨ ਮਗਰੋਂ ਲੋਕਾਂ ਨੂੰ ‘ਰੇਵੜੀ ਕਲਚਰ’ ਨੂੰ ਲੈ ਕੇ ਚੌਕਸ ਰਹਿਣ ਦੀ ਹਿਦਾਇਤ ਦਿੱਤੀ ਸੀ ਅਤੇ ਕਿਹਾ ਸੀ ਕਿ ਇਹ ਦੇਸ਼ ਦੇ ਵਿਕਾਸ ਲਈ ਬੇਹੱਦ ਘਾਤਕ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂਕਿ ਇਸ ਨੂੰ ਮੁਫ਼ਤ ਦੀ ਰੇਵੜੀ ਕਹਿਣਾ ਬੰਦ ਕਰੇ।
ਇਹ ਵੀ ਪੜ੍ਹੋ- ਵਿਸ਼ਵ ਨੇਤਾਵਾਂ ਨੇ ਆਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ, PM ਮੋਦੀ ਬੋਲੇ- ‘ਧੰਨਵਾਦ’, ਭਾਰਤ ਹਮੇਸ਼ਾ ਨਿਭਾਏਗਾ ਦੋਸਤੀ
ਭਾਰਤ ਨੂੰ ਅਮੀਰ ਬਣਾਉਣ ਲਈ ਦਿੱਤਾ 4 ਸੂਤਰੀ ਫਾਰਮੂਲਾ-
ਦਿੱਲੀ ਦੇ ਮੁੱਖ ਮੰਤਰੀ ਨੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਅਤੇ ਭਾਰਤ ਨੂੰ ਅਮੀਰ ਬਣਾਉਣ ਲਈ 4 ਸੂਤਰੀ ਫਾਰਮੂਲਾ ਦਿੱਤਾ। ਪਹਿਲਾ- ਦੇਸ਼ ਦੇ ਅੰਦਰ ਜਿੰਨੇ ਸਰਕਾਰੀ ਸਕੂਲ ਹਨ, ਉਨ੍ਹਾਂ ’ਚ ਸੁਧਾਰ ਕਰ ਕੇ ਸ਼ਾਨਦਾਰ ਬਣਾਉਣਾ ਪਵੇਗਾ। ਦੂਜਾ- ਵੱਡੇ ਪੱਧਰ ’ਤੇ ਸਰਕਾਰੀ ਸਕੂਲ ਖੋਲ੍ਹਣੇ ਪੈਣਗੇ। ਤੀਜਾ- ਦੇਸ਼ ਭਰ ’ਚ ਜਿੰਨੇ ਵੀ ਕੱਚੇ ਅਧਿਆਪਕ ਹਨ, ਉਨ੍ਹਾਂ ਨੂੰ ਪੱਕੀ ਨੌਕਰੀ ਦੇਣੀ ਹੋਵੇਗੀ। ਚੌਥਾ- ਅਧਿਆਪਕਾਂ ਦੀ ਸ਼ਾਨਦਾਰ ਟ੍ਰੇਨਿੰਗ ਕਰਾਉਣੀ ਹੋਵੇਗੀ ਅਤੇ ਜ਼ਰੂਰਤ ਪਈ ਤਾਂ ਇਨ੍ਹਾਂ ਦੀ ਵਿਦੇਸ਼ਾਂ ’ਚ ਟ੍ਰੇਨਿੰਗ ਕਰਾਵਾਂਗੇ। ਇਹ 4 ਕੰਮ ਕਰ ਦੇਵਾਂਗੇ ਤਾਂ ਹੀ ਭਾਰਤ ਇਕ ਅਮੀਰ ਦੇਸ਼ ਬਣ ਸਕਦਾ ਹੈ।
ਇਹ ਵੀ ਪੜ੍ਹੋ- ਲਾਲ ਕਿਲ੍ਹੇ ਤੋਂ PM ਮੋਦੀ ਦਾ ਛਲਕਿਆ ਦਰਦ, ਦੇਸ਼ ਵਾਸੀਆਂ ਨੂੰ ਦਿਵਾਏ ਇਹ 5 ‘ਵਚਨ’
ਕੇਜਰੀਵਾਲ ਨੇ ਅੱਗੇ ਕਿਹਾ ਕਿ ਇਹ ਸਭ 5 ਸਾਲਾਂ ’ਚ ਹੋ ਸਕਦਾ ਹੈ। ਅਸੀਂ ਇਹ ਕਰ ਕੇ ਵਿਖਾਇਆ ਹੈ। ਮੈਂ ਕੇਂਦਰ ਨੂੰ ਅਪੀਲ ਕਰਦਾ ਹਾਂ ਕਿ ਸਰਕਾਰੀ ਸਕੂਲਾਂ ਅਤੇ ਸਿਹਤ ਕੇਂਦਰਾਂ ਨੂੰ ਬਿਹਤਰ ਬਣਾਉਣ ਲਈ ਸਾਡੀ ਵਿਸ਼ੇਸ਼ਤਾ ਦਾ ਇਸਤੇਮਾਲ ਕਰੋ। ਸਾਰੇ ਸੂਬਿਆਂ ਦੀਆਂ ਸਰਕਾਰਾਂ ਮਿਲ ਕੇ ਕੰਮ ਕਰ ਸਕਦੀਆਂ ਹਨ। ਦੇਸ਼ ਭਰ ਦੇ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾ ਦਿਓ ਅਤੇ ਇਸ ’ਚ ਚੰਗੀ ਸਿੱਖਿਆ ਮਿਲੇ ਤਾਂ ਹਰ ਬੱਚਾ ਆਪਣੇ ਪਰਿਵਾਰ ਨੂੰ ਅਮੀਰ ਬਣਾ ਦੇਵੇਗਾ। ਇਸ ਤੋਂ ਭਾਰਤ ਵੀ ਅਮੀਰ ਬਣ ਜਾਵੇਗਾ।
ਜੰਮੂ-ਕਸ਼ਮੀਰ ਦੇ ਸ਼ੋਪੀਆ ’ਚ ਅੱਤਵਾਦੀਆਂ ਵੱਲੋਂ ਗੋਲੀਬਾਰੀ ’ਚ ਇਕ ਕਸ਼ਮੀਰੀ ਪੰਡਿਤ ਦੀ ਮੌਤ
NEXT STORY