ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜਗਤ ਪ੍ਰਸਾਦ ਨੱਢਾ (ਜੇ.ਪੀ.ਨੱਢਾ) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ 'ਟੁੱਕੜੇ-ਟੁੱਕੜੇ ਗੈਂਗ' ਦਾ ਸਮਰਥਕ ਹੋਣ ਅਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਨੱਢਾ ਨੇ ਟਵੀਟ 'ਚ ਜੇ.ਐੱਨ.ਯੂ. 'ਚ ਦੇਸ਼ ਵਿਰੋਧੀ ਨਾਅਰੇ ਲਗਾਉਣ ਵਾਲਿਆਂ 'ਤੇ ਚਾਰਜਸ਼ੀਟ ਫਾਈਲ ਕਰਨ ਦੀ ਮਨਜ਼ੂਰੀ ਨਹੀਂ ਦੇਣ 'ਤੇ ਸਵਾਲ ਚੁੱਕਿਆ।
ਟਵੀਟ ਕਰ ਕੇ ਸਾਧਿਆ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ
ਨੱਢਾ ਨੇ ਟਵੀਟ 'ਚ ਕਨ੍ਹਈਆ ਕੁਮਾਰ, ਉਮਰ ਖਾਲਿਦ ਦੇ ਬਹਾਨੇ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ,''ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਕੁਝ ਹੋਰ ਭਾਰਤ ਵਿਰੋਧੀ ਤਾਕਤਾਂ ਨੇ ਦੇਸ਼ ਵਿਰੋਧੀ 'ਭਾਰਤ ਤੇਰੇ ਟੁੱਕੜੇ ਹੋਣਗੇ' ਵਰਗੇ ਨਾਅਰੇ ਲਗਾਏ। ਇਹ ਲੋਕ ਦੇਸ਼ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਰਹੇ ਸਨ। ਕਾਨੂੰਨੀ ਸੰਸਥਾਵਾਂ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਚਾਰਜਸ਼ੀਟ ਫਾਈਲ ਕਰਨ ਲਈ ਤਿਆਰ ਸਨ।''
ਕੇਜਰੀਵਾਲ ਭਾਰਤ ਨੂੰ ਤੋੜਨ ਵਾਲਿਆਂ ਦਾ ਸਮਰਥਨ ਕਰ ਰਹੇ ਹਨ
ਭਾਜਪਾ ਪ੍ਰਧਾਨ ਨੇ ਦਿੱਲੀ ਸਰਕਾਰ ਦੇ ਚਾਰਜਸ਼ੀਟ ਫਾਈਲ ਕਰਨ ਦੀ ਮਨਜ਼ੂਰੀ ਨਾ ਦੇਣ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ,''ਜਾਂਚ ਏਜੰਸੀਆਂ ਨੇ ਟੁੱਕੜੇ-ਟੁੱਕੜੇ ਗੈਂਗ 'ਤੇ ਕਾਰਵਾਈ ਲਈ ਕੇਜਰੀਵਾਲ ਤੋਂ ਮਨਜ਼ੂਰੀ ਮੰਗੀ ਪਰ ਇਕ ਸਾਲ ਬਾਅਦ ਵੀ ਕੱਲ ਤੱਕ ਇਹ ਮਨਜ਼ੂਰੀ ਨਹੀਂ ਦਿੱਤੀ ਗਈ। ਕੇਜਰੀਵਾਲ ਨੂੰ ਦਿੱਲੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜੋ ਲੋਕ ਭਾਰਤ ਨੂੰ ਤੋੜਨਾ ਚਾਹੁੰਦੇ ਹਨ, ਕੇਜਰੀਵਾਲ ਉਨ੍ਹਾਂ ਦਾ ਸਮਰਥਨ ਕਿਉਂ ਕਰ ਰਹੇ ਹਨ? ਅਜਿਹਾ ਇਸ ਲਈ ਹੈ, ਕਿਉਂਕਿ ਦੇਸ਼ ਵਿਰੋਧੀ ਤਾਕਤਾਂ 'ਤੇ ਕਾਰਵਾਈ ਉਨ੍ਹਾਂ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰੇਗੀ?
ਸੀ.ਏ.ਏ. ਵਿਰੁੱਧ 'ਤੇ ਹੁਣ ਮੁੰਬਈ 'ਚ ਸੈਂਕੜੇ ਔਰਤਾਂ ਦਾ ਧਰਨਾ
NEXT STORY