ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਯਾਨੀ ਕਿ ਅੱਜ ਦੇਸ਼ ਦੇ ਪਹਿਲੇ ਵਰਚੁਅਲ ਸਕੂਲ ਦੀ ਸ਼ੁਰੂਆਤ ਕੀਤੀ। ਦੇਸ਼ ਭਰ ਦੇ ਵਿਦਿਆਰਥੀ ਇਸ ਸਕੂਲ ’ਚ ਦਾਖ਼ਲਾ ਲੈਣ ਲਈ ਅਪਲਾਈ ਕਰ ਸਕਦੇ ਹਨ। ‘ਦਿੱਲੀ ਮਾਡਲ ਵਰਚੁਅਲ ਸਕੂਲ’ (DMVS) ਲਈ ਦਾਖ਼ਲੇ ਬੁੱਧਵਾਰ ਨੂੰ ਸ਼ੁਰੂ ਹੋ ਗਏ। ਇਹ ਸਕੂਲ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋਵੇਗਾ।
ਇਹ ਵੀ ਪੜ੍ਹੋ- ‘ਆਰਮਡ ਫੋਰਸਿਜ਼ ਸਕੂਲ’ ਦੇ ਉਦਘਾਟਨ ਮੌਕੇ ਕੇਜਰੀਵਾਲ ਬੋਲੇ- ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ
ਮੁੱਖ ਮੰਤਰੀ ਕੇਜਰੀਵਾਲ ਨੇ ਇਕ ਆਨਲਾਈਨ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਭਾਰਤ ਦੇ ਵਿਦਿਆਰਥੀਆਂ ਲਈ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ’ਚ ਨੀਟ (NEET) ਸੀ. ਯੂ. ਈ. ਟੀ. (CUET) ਅਤੇ ਜੇ. ਈ. ਈ. (JEE) ਦੀਆਂ ਪ੍ਰੀਖਿਆਵਾਂ ਦੇ ਨਾਲ-ਨਾਲ ਹੁਨਰ ’ਤੇ ਆਧਾਰਿਤ ਹੋਰ ਸਿਖਲਾਈ ਵੀ ਦਿੱਤੀ ਜਾਵੇਗੀ। ਇਹ ਸਕੂਲ ਉਨ੍ਹਾਂ ਆਨਲਾਈਨ ਕਲਾਸਾਂ ਤੋਂ ਪ੍ਰੇਰਿਤ ਹੈ, ਜੋ ਕਿ ਕੋਵਿਡ-19 ਮਹਾਮਾਰੀ ਕਾਰਨ ਜ਼ਰੂਰੀ ਹੋ ਗਈਆਂ ਸਨ। ਕੇਜਰੀਵਾਲ ਨੇ ਕਿਹਾ ਕਿ ਕਲਾਸਾਂ ਆਨਲਾਈਨ ਹੋਣਗੀਆਂ ਅਤੇ ਰਿਕਾਰਡ ਕੀਤੇ ਗਏ ਲੈਕਚਰ ਵੀ ਆਨਲਾਈਨ ਹੀ ਸਾਂਝੇ ਕੀਤੇ ਜਾਣਗੇ।
ਇਹ ਵੀ ਪੜ੍ਹੋ- ‘ਸ਼ਰਾਬ ਨੀਤੀ’ ’ਤੇ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ- ਤੁਸੀਂ ਵੀ ਸੱਤਾ ਦੇ ਨਸ਼ੇ ’ਚ ਡੁੱਬ ਗਏ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ‘ਵਰਚੁਅਲ ਸਕੂਲ’ ਸਿੱਖਿਆ ਦੇ ਖੇਤਰ ’ਚ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਈ ਬੱਚੇ ਅਜਿਹੇ ਹਨ, ਜੋ ਸਕੂਲ ਦੇ ਦੂਰ ਹੋਣ ਜਾਂ ਹੋਰ ਕਾਰਨਾਂ ਕਰ ਕੇ ਸਕੂਲ ਨਹੀਂ ਜਾ ਸਕਦੇ। ਬਹੁਤ ਸਾਰੇ ਮਾਪੇ ਵੀ ਆਪਣੀਆਂ ਧੀਆਂ ਨੂੰ ਨਹੀਂ ਪੜ੍ਹਾਉਂਦੇ ਕਿਉਂਕਿ ਉਹ ਉਨ੍ਹਾਂ ਨੂੰ ਬਾਹਰ ਨਹੀਂ ਭੇਜਣਾ ਚਾਹੁੰਦੇ। ਅਸੀਂ ਇਹ ਵਰਚੁਅਲ ਸਕੂਲ ਸ਼ੁਰੂ ਕਰ ਰਹੇ ਹਾਂ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਅਜਿਹੇ ਬੱਚੇ ਵੀ ਸਿੱਖਿਅਤ ਹੋਣ।
ਇਹ ਵੀ ਪੜ੍ਹੋ- ਲਾਕਰ ਮਾਮਲੇ ’ਚ CBI ਵਲੋਂ ਸਿਸੋਦੀਆ ਨੂੰ ‘ਕਲੀਨ ਚਿੱਟ’, ਕੇਜਰੀਵਾਲ ਬੋਲੇ- ਈਮਾਨਦਾਰੀ ਪੂਰੇ ਦੇਸ਼ ’ਚ ਸਾਬਤ ਹੋਈ
ਕਿਸ਼ਤਵਾੜ ’ਚ 400 ਫੁੱਟ ਡੂੰਘੀ ਖੱਡ ’ਚ ਡਿੱਗੀ ਸੂਮੋ, 8 ਦੀ ਮੌਤ
NEXT STORY