ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ’ਚ ਕੋਈ ਟੀਕਾ ਨਹੀਂ ਹੈ, ਪਿਛਲੇ ਚਾਰ ਦਿਨਾਂ ਤੋਂ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਕੇਂਦਰ ਬੰਦ ਪਏ ਹਨ। ਨਾ ਸਿਰਫ਼ ਇਥੇ ਸਗੋਂ ਪੂਰੇ ਭਾਰਤ ’ਚ ਕਈ ਕੇਂਦਰ ਬੰਦ ਪਏ ਹਨ। ਅੱਜ ਜਦੋਂ ਸਾਨੂੰ ਨਵੇਂ ਕੇਂਦਰ ਖੋਲ੍ਹਣੇ ਚਾਹੀਦੇ ਸਨ ਪਰ ਇਸ ਦੀ ਬਜਾਏ ਅਸੀਂ ਮੌਜੂਦਾ ਕੇਂਦਰਾਂ ਨੂੰ ਵੀ ਬੰਦ ਕਰ ਰਹੇ ਹਾਂ, ਜੋ ਚੰਗੀ ਗੱਲ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਨੌਜਵਾਨਾਂ ਲਈ ਵੈਕਸੀਨ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਦੇ ਵੈਕਸੀਨ ਕੇਂਦਰ ਪਿਛਲੇ 4 ਦਿਨਾਂ ਤੋਂ ਬੰਦ ਹਨ। ਬਜ਼ੁਰਗਾਂ ਦੀ ਕੋਵੈਕਸੀਨ ਵੀ ਖ਼ਤਮ ਹੋ ਗਈ ਹੈ। ਅਸੀਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਪਰ ਅਜੇ ਤਕ ਵੈਕਸੀਨ ਨਹੀਂ ਆਈ।
ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੀ ਜਾਣਕਾਰੀ ਮੁਤਾਬਕ, ਅਜੇ ਤਕ ਕੋਈ ਵੀ ਸੂਬਾ ਸਰਕਾਰ ਵੈਕਸੀਨ ਦੀ ਇਕ ਵੀ ਖ਼ੁਰਾਕ ਨਹੀਂ ਖ਼ਰੀਦ ਸਕੀ। ਵੈਕਸੀਨ ਕੰਪਨੀਆਂ ਨੇ ਸੂਬਾ ਸਰਕਾਰਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਸਮਾਂ 130 ਕਰੋੜ ਲੋਕਾਂ ਨੂੰ ਮਿਲ ਕੇ ਇਸ ਮਹਾਮਾਰੀ ਨਾਲ ਮੁਕਾਬਲਾ ਕਰਨ ਦਾ ਹੈ।
ਇਹ ਵੀ ਪੜ੍ਹੋ– ਝਾੜੂ-ਪੋਚਾ ਕਰਨ ਵਾਲੀ ਬਣ ਗਈ ਡਾਕਟਰ, ਗਰਭਵਤੀ ਦੀ ਮੌਤ, ਜ਼ਿੰਦਾ ਬੱਚੇ ਨੂੰ ਡਸਟਬਿਨ ’ਚ ਸੁੱਟਿਆ
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬਾ ਅਤੇ ਕੇਂਦਰ ਦੋਵਾਂ ਲਈ ਇਕਜੁਟ ਹੋਣ ਅਤੇ ਕੰਮ ਕਰਨ ਦਾ ਸਮਾਂ ਹੈ ਨਾ ਕਿ ਵੱਖ-ਵੱਖ ਕੰਮ ਕਰਨ ਦਾ। ਸਾਨੂੰ ਟੀਮ ਇੰਡੀਆ ਦੀ ਤਰ੍ਹਾਂ ਕੰਮ ਕਰਨ ਦੀ ਲੋੜ ਹੈ। ਵੈਕਸੀਨ ਉਪਲੱਬਧ ਕਰਵਾਉਣਾ ਕੇਂਦਰ ਦੀ ਜ਼ਿੰਮੇਵਾਰੀ ਹੈ, ਸੂਬਿਆਂ ਦੀ ਨਹੀਂ। ਜੇਕਰ ਅਸੀਂ ਇਸ ਵਿਚ ਹੋਰ ਦੇਰ ਕਰਦੇ ਹਾਂ ਤਾਂ ਪਤਾ ਨਹੀਂ ਕਿੰਨੀਆਂ ਜਾਨਾਂ ਚਲੀਆਂ ਜਾਣਗੀਆਂ।
ਇਹ ਵੀ ਪੜ੍ਹੋ– ਸਰਕਾਰ ਖ਼ਿਲਾਫ਼ ਹਾਈ ਕੋਰਟ ਪੁੱਜਾ WhatsApp, ਸੋਸ਼ਲ ਮੀਡੀਆ ਦੇ ਨਵੇਂ ਨਿਯਮਾਂ ਨੂੰ ਦਿੱਤੀ ਚੁਣੌਤੀ
ਕੇਜਰੀਵਾਰ ਨੇ ਕਿਹਾ ਕਿ ਇਹ ਦੇਸ਼ ਵੈਕਸੀਨ ਕਿਉਂ ਨਹੀਂ ਖ਼ਰੀਦ ਰਿਹਾ? ਸਾਡਾ ਦੇਸ਼ ਕੋਵਿਡ-19 ਖ਼ਿਲਾਫ਼ ਜੰਗ ਲੜ ਰਿਹਾ ਹੈ। ਜੇਕਰ ਪਾਕਿਸਤਾਨ, ਭਾਰਤ ’ਤੇ ਹਮਲਾ ਕਰਦਾ ਹੈ ਤਾਂ ਕੀ ਅਸੀਂ ਸੂਬਿਆਂ ਨੂੰ ਆਪਣੇ ਦਮ ’ਤੇ ਛੱਡ ਦੇਵਾਂਗੇ? ਕੀ ਯੂ.ਪੀ. ਆਪਣੇ ਟੈਂਕ ਖ਼ਰੀਦੇਗਾ ਜਾਂ ਦਿੱਲੀ ਆਪਣੇ ਹੱਥਿਆਰ ਖ਼ਰੀਦੇਗਾ?
ਇਹ ਵੀ ਪੜ੍ਹੋ– ਸਸਤਾ ਹੋ ਗਿਆ 12GB ਰੈਮ ਵਾਲਾ ਇਹ 5ਜੀ ਫੋਨ, ਸਿਰਫ਼ 30 ਮਿੰਟਾਂ ’ਚ ਪੂਰੀ ਚਾਰਜ ਹੋ ਜਾਵੇਗੀ ਬੈਟਰੀ
ਬਲੈਕ ਫੰਗਸ ਖ਼ਿਲਾਫ਼ ਜੰਗ ’ਚ ਕੇਂਦਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਟੀਕੇ
NEXT STORY