ਨਵੀਂ ਦਿੱਲੀ, (ਹਰੀਸ਼ੰਕਰ/ਨਵੋਦਯ ਟਾਈਮਸ)–ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਹਰਸ਼ ਵਿਹਾਰ ’ਚ ਗਰਭਵਤੀ ਔਰਤ ਸੰਧਿਆ ਦਾ ਇਲਾਜ ਡਾਕਟਰ ਨੇ ਨਹੀ ਬਲਕਿ ਉਥੇ ਝਾੜੂ-ਪੋਚਾ ਕਰਨ ਵਾਲੀ ਔਰਤ ਰੇਖਾ ਨੇ ਕਰਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਸੰਧਿਆ ਦੀ ਮੌਤ ਹੋ ਗਈ ਅਤੇ ਡਿਲੀਵਰੀ ਤੋਂ ਬਾਅਦ ਪੈਦਾ ਹੋਏ ਬੱਚੇ ਨੂੰ ਉਸ ਔਰਤ ਨੇ ਕੂੜੇ ਵਾਲੇ ਡੱਬੇ ’ਚ ਸੁੱਟ ਦਿੱਤਾ।
ਇਹ ਦਰਦਨਾਕ ਘਟਨਾ ਉਸ ਸਮੇਂ ਹੋਈ ਜਦੋਂ ਇਕ ਪਰਿਵਾਰ ਗਰਭਵਤੀ ਔਰਤ ਨੂੰ ਲੈ ਕੇ ਕਲੀਨਿਕ ਪਹੁੰਚਿਆ। ਕਲੀਨਿਕ ’ਚ ਖੁਦ ਨੂੰ ਡਾਕਟਰ ਦੱਸਣ ਵਾਲੀ ਔਰਤ ਰੇਖਾ ਕਾਫੀ ਦੇਰ ਤਕ ਇਲਾਜ ਕਰਦੀ ਰਹੀ ਅਤੇ ਪਰਿਵਾਰ ਨੂੰ ਗੁੰਮਰਾਹ ਕਰਦੀ ਰਹੀ ਕਿ ਜੱਚਾ-ਬੱਚਾ ਦੋਵੇਂ ਠੀਕ ਹਨ।
ਪੁਲਸ ਨੇ ਸੰਧਿਆ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਸ ਦੇ ਪਤੀ ਅਰਜੁਨ ਦਾ ਦੋਸ਼ ਹੈ ਕਿ ਰੇਖਾ ਅਤੇ ਉਸ ਦੇ ਸਹਾਇਕ ਦੀ ਲਾਪ੍ਰਵਾਹੀ ਨਾਲ ਉਸ ਦੀ ਪਤਨੀ ਅਤੇ ਬੱਚੇ ਦੀ ਮੌਤ ਹੋਈ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਗੈਰ ਇਰਾਦਾਤਨ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਰੋਪੀ ਔਰਤ ਰੇਖਾ ਨੂੰ ਅਦਾਲਤ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਅਖਨੂਰ ਸੈਕਟਰ ਦੇ ਸਰਹੱਦੀ ਪਰਿਵਾਰਾਂ ਨੂੰ ਵੰਡੀ ਗਈ 591ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY