ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਪਣੇ ਕਰੀਬ 10 ਸਾਲਾਂ ਦੇ ਕਾਰਜਕਾਲ ਦੌਰਾਨ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਦੀ ਬਜਾਏ ਆਪਣੇ ਲਈ "ਸ਼ੀਸ਼ ਮਹਿਲ" ਬਣਾਇਆ ਹੈ। ਸ਼ਾਹ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਨੂੰ ਇਸ ਦਾ ਹਿਸਾਬ ਦੇਣਾ ਹੋਵੇਗਾ। ਸ਼ਾਹ ਨੇ ਨਵੀਂ ਦਿੱਲੀ ਨਗਰ ਕੌਂਸਲ ਵੱਲੋਂ ਕੰਮਕਾਜੀ ਔਰਤਾਂ ਲਈ ਬਣਾਏ ਗਏ ਹੋਸਟਲ ‘ਸੁਸ਼ਮਾ ਭਵਨ’ ਦੇ ਉਦਘਾਟਨ ਤੋਂ ਬਾਅਦ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੇਜਰੀਵਾਲ ਦੀ ਮੁੱਖ ਮੰਤਰੀ ਵਜੋਂ ਸਰਕਾਰੀ ਰਿਹਾਇਸ਼ ’ਚ ਵਰਤੀਆਂ ਗਈਆਂ ਕਈ ਮਹਿੰਗੀਆਂ ਵਸਤਾਂ ਦੇ ਨਾਂ ਸੂਚੀਬੱਧ ਕੀਤੇ।
ਇਹ ਵੀ ਪੜ੍ਹੋ - ਪਾਣੀ ਦੇ ਸਾਰੇ ਬਿੱਲ ਹੋਣਗੇ ਮੁਆਫ਼! ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਐਲਾਨ
ਉਹਨਾਂ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ 'ਚੋਂ ਕਈ ਚੀਜ਼ਾਂ ਦਾ ਨਾਂ ਤੱਕ ਵੀ ਨਹੀਂ ਸੁਣਿਆ ਹੈ। ਸ਼ਾਹ ਨੇ ਕਿਹਾ ਕਿ ਜਦੋਂ ਕੇਜਰੀਵਾਲ ਰਾਜਨੀਤੀ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਸਰਕਾਰੀ ਕਾਰ ਜਾਂ ਬੰਗਲਾ ਨਾ ਲੈਣ ਦੀ ਕਸਮ ਖਾਧੀ ਸੀ ਅਤੇ ਕਿਹਾ ਸੀ ਕਿ ਉਹ ਨਵੀਂ ਕਿਸਮ ਦੀ ਰਾਜਨੀਤੀ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਆਗੂ 1, 2, 3 ਜਾਂ 4 ਬੰਗਲੇ ਲੈ ਕੇ ਸੰਤੁਸ਼ਟ ਨਹੀਂ ਹੋਏ ਅਤੇ ਦਿੱਲੀ ਦੇ ਲੋਕਾਂ ਵੱਲੋਂ ਦਿੱਤੇ ਟੈਕਸਾਂ ’ਚੋਂ 45 ਕਰੋੜ ਰੁਪਏ ਨਾਲ 50,000 ਵਰਗ ਗਜ਼ ਜ਼ਮੀਨ ’ਤੇ ‘ਸ਼ੀਸ਼ ਮਹਿਲ’ ਬਣਵਾਇਆ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਕੇਜਰੀਵਾਲ ਮੁੱਖ ਮੰਤਰੀ ਨਿਵਾਸ ’ਚ ਰਹਿੰਦੇ ਸਨ ਤਾਂ ਡਿਜ਼ਾਈਨਰ ਮਾਰਬਲ ’ਤੇ 6 ਕਰੋੜ ਰੁਪਏ, ਆਧੁਨਿਕ ਪਰਦਿਆਂ ’ਤੇ 6 ਕਰੋੜ ਰੁਪਏ, ਆਟੋਮੈਟਿਕ ਦਰਵਾਜ਼ਿਆਂ ’ਤੇ 70 ਲੱਖ ਰੁਪਏ, ਕਾਰਪੈੱਟ ’ਤੇ 50 ਲੱਖ ਰੁਪਏ ਤੇ ਸਮਾਰਟ ਟੀ. ਵੀ. ’ਤੇ 64 ਲੱਖ ਰੁਪਏ ਖ਼ਰਚ ਕੀਤੇ ਗਏ ਸਨ।
ਇਹ ਵੀ ਪੜ੍ਹੋ - Breaking : ਕਿਸਾਨੀ ਧਰਨੇ ਵਿਚਾਲੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਪਾਣੀ ਸਪਲਾਈ ਕਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਪਰ ਕੇਜਰੀਵਾਲ ਦੇ ਚਾਰ ਮੈਂਬਰੀ ਪਰਿਵਾਰ ਲਈ 15 ਕਰੋੜ ਰੁਪਏ ਦਾ ਵਾਟਰ ਪਲਾਂਟ ਲਗਾਇਆ ਗਿਆ। ਕੇਜਰੀਵਾਲ 'ਤੇ ਚੁਟਕੀ ਲੈਂਦਿਆਂ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਬਕਾ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਸੀ ਕਿ ਉਹਨਾਂ ਨੂੰ ਦਿੱਲੀ ਦੇ ਲੋਕਾਂ ਨੂੰ ਸ਼ੀਸ਼ ਮਹਿਲ ਦੇ ਦਰਸ਼ਨ ਕਰਵਾਉਣੇ ਚਾਹੀਦੇ ਹਨ ਤਾਂਕਿ ਉਹ ਦੇਖ ਸਕਣ ਕਿ ਉਨ੍ਹਾਂ ਦੇ ਮੁੱਖ ਮੰਤਰੀ ਕਿਸ ਘਰ 'ਚ ਰਹਿੰਦੇ ਹਨ। ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਘੁਟਾਲਿਆਂ ਤੋਂ ਇਲਾਵਾ ਕੁਝ ਨਹੀਂ ਕੀਤਾ, ਚਾਹੇ ਉਹ ਸ਼ਰਾਬ ਨੀਤੀ ਘੁਟਾਲਾ ਹੋਵੇ, ਮੁਹੱਲਾ ਕਲੀਨਿਕ ਘੁਟਾਲਾ ਹੋਵੇ, ਸੀਸੀਟੀਵੀ ਕੈਮਰਾ ਹੋਵੇ ਅਤੇ ਬੱਸ ਖਰੀਦ ਘੁਟਾਲਾ ਹੋਵੇ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੈਣ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨ ਵਾਲਾ ਭਰਾ ਗ੍ਰਿਫਤਾਰ
NEXT STORY