ਮਹਿਲ ਕਲਾਂ (ਲਕਸ਼ਦੀਪ) : ਲਾਅ ਐਂਨ ਆਰਡਰ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਐੱਸਐੱਚਓ ਮਹਿਲ ਕਲਾਂ ਸਰਬਜੀਤ ਸਿੰਘ ਰੰਗੀਆਂ ਵੱਲੋਂ ਮਹਿਲ ਕਲਾਂ ਹਲਕੇ ਭਰ ਦੇ ਜਨਤਕ ਸਥਾਨ ਜਿਵੇਂ ਧਾਰਮਿਕ ਸਥਾਨ ਗੁਰਦੁਆਰੇ, ਮੰਦਰ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ, ਬੱਸ ਅੱਡਿਆਂ, ਪੈਟਰੋਲ ਪੰਪਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਵੀ ਚੈਕਿੰਗ ਕੀਤੀ ਗਈ ਕਿ ਇਹ ਸਹੀ ਢੰਗ ਨਾਲ ਕੰਮ ਕਰਦੇ ਹਨ ਜਾਂ ਨਹੀਂ। ਇਸ ਤੋਂ ਇਲਾਵਾ ਸ਼ੱਕੀ ਵਹੀਕਲਾਂ, ਸ਼ੱਕੀ ਪੁਰਸ਼ਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤਾਂ ਜੋ ਇਲਾਕੇ ਭਰ 'ਚ ਅਮਨ ਅਤੇ ਕਾਨੂੰਨ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਕਾਂਸਟੇਬਲ ਗੁਰਦੀਪ ਸਿੰਘ ਤੇ ਸਮਾਜ ਸੇਵੀ ਅਰੁਣ ਕੁਮਾਰ ਅੱਪੂ ਮੌਜੂਦ ਸਨ।
ਮਾਨ ਸਰਕਾਰ ਖਿਲਾਫ਼ ਕਿਸਾਨਾਂ ਦਾ ਤਿੱਖਾ ਰੋਸ, ਰਿਹਾਅ ਆਗੂਆਂ ਦਾ ਸਨਮਾਨ
NEXT STORY