ਨਵੀਂ ਦਿੱਲੀ- ਕੇਂਦਰੀ ਸੰਸਕ੍ਰਿਤੀ ਅਤੇ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਦਾ ਦੋਸ਼ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਰਤੀ ਤਿਰੰਗੇ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਨੇ ਇਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉੱਪ ਰਾਜਪਾਲ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਕਿਹਾ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਬੈਕਗਰਾਊਂਡ 'ਚ ਜੋ ਤਿਰੰਗਾ ਲੱਗਾ ਹੈ, ਉਹ ਤਿਰੰਗਾ ਕੋਡ ਦੇ ਲਿਹਾਜ ਨਾਲ ਸਹੀ ਨਹੀਂ ਹੈ।
ਕੇਂਦਰੀ ਮੰਤਰੀ ਨੇ ਆਪਣੀ ਚਿੱਠੀ 'ਚ ਇਸ ਗਲਤੀ ਨੂੰ ਤੁਰੰਤ ਸੁਧਾਰ ਕਰਨ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਵਲੋਂ ਦਿੱਲੀ ਦੇ ਉੱਪ ਰਾਜਪਾਲ ਨੂੰ ਵੀ ਚਿੱਠੀ ਦੀ ਇਕ ਕਾਪੀ ਭੇਜੀ ਗਈ ਹੈ। ਸੰਸਕ੍ਰਿਤੀ ਮੰਤਰੀ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਪ੍ਰੈੱਸ ਕਾਨਫਰੰਸ ਦੌਰਾਨ ਬੈਕਗਰਾਊਂਡ 'ਚ ਰਾਸ਼ਟਰੀ ਤਿਰੰਗੇ 'ਚ ਜਿਸ ਤਰ੍ਹਾਂ ਨਾਲ ਹਰੇ ਕਲਰ ਨੂੰ ਦਬਾਇਆ ਗਿਆ ਹੈ ਅਤੇ ਸਫੇਦ ਕਲਰ ਨੂੰ ਵੱਡਾ ਕੀਤਾ ਗਿਆ ਹੈ, ਉਹ ਰਾਸ਼ਟਰੀ ਝੰਡਾ ਕੋਡ ਦਾ ਉਲੰਘਣ ਹੈ। ਮੰਤਰੀ ਦਾ ਦੋਸ਼ ਹੈ ਕਿ ਬੈਕਗਰਾਊਂਡ ਦੇ ਤਿਰੰਗੇ ਦਰਮਿਆਨ ਸਫੇਦ ਹਿੱਸੇ ਨੂੰ ਘੱਟ ਕਰ ਕੇ ਹਰ ਹਿੱਸੇ ਨੂੰ ਜੋੜ ਦਿੱਤਾ ਗਿਆ ਹੈ।
ਮਾਇਆਵਤੀ 'ਤੇ ਅਸ਼ਲੀਲ ਲਤੀਫਾ ਸੁਣਾ ਕੇ ਬੁਰੇ ਫਸੇ ਰਣਦੀਪ ਹੁੱਡਾ, ਉੱਠੀ ਗ੍ਰਿਫ਼ਤਾਰੀ ਦੀ ਮੰਗ
NEXT STORY