ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਪਿਆਜ਼ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰੀ ਮਾਤਰਾ 'ਚ ਪਿਆਜ਼ ਖਰੀਦਣ ਜਾ ਰਹੀ ਹੈ ਅਤੇ ਉਸ ਨੂੰ ਲੋਕਾਂ ਨੂੰ ਮੋਬਾਇਲ ਵੈਨ ਰਾਹੀਂ 24 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲੱਬਧ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਸ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।
60 ਤੋਂ 80 ਰੁਪਏ ਕਿਲੋ ਵਿਕ ਰਿਹਾ ਹੈ ਪਿਆਜ਼
ਜ਼ਿਕਰਯੋਗ ਹੈ ਕਿ ਇੰਨੀਂ ਦਿਨੀਂ ਦਿੱਲੀ-ਐੱਨ.ਸੀ.ਆਰ. 'ਚ ਪਿਆਜ਼ ਦੀ ਕੀਮਤ ਆਸਮਾਨ ਛੂਹ ਰਹੀ ਹੈ। ਫਿਲਹਾਲ ਇਹ 60 ਰੁਪਏ ਤੋਂ ਲੈ ਕੇ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪਿਛਲੇ 20 ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ੁਰੂਆਤ 'ਚ ਰਿਟੇਲ 'ਚ ਪਿਆਜ਼ ਦੀ ਕੀਮਤ 30 ਤੋਂ 40 ਰੁਪਏ ਤੱਕ ਚੱਲ ਰਿਹਾ ਸੀ, ਜੋ ਹੁਣ ਵਧ ਕੇ 60 ਤੋਂ 80 ਰੁਪਏ ਤੱਕ ਪਹੁੰਚ ਚੁਕਿਆ ਹੈ। ਉਸ ਦਾ ਕਾਰਨ ਇਹ ਹੈ ਕਿ ਮੱਧ ਭਾਰਤ ਅਤੇ ਮਹਾਰਾਸ਼ਟਰ 'ਚ ਹਾਲੇ ਵੀ ਬਾਰਸ਼ ਅਤੇ ਹੜ੍ਹ ਦਾ ਦੌਰ ਚੱਲ ਰਿਹਾ ਹੈ, ਇਸ ਕਾਰਨ ਪਿਆਜ਼ ਦੀ ਫਸਲ ਖਰਾਬ ਹੋ ਰਹੀ ਹੈ।
100 ਰੁਪਏ ਤੱਕ ਪਹੁੰਚੀ ਸਕਦੀ ਹੈ ਪਿਆਜ਼ ਦੀ ਕੀਮਤ
ਆਜ਼ਾਦਪੁਰ ਮੰਡੀ ਦੇ ਪਿਆਜ਼ ਕਾਰੋਬਾਰੀ ਰਾਜੇਂਦਰ ਸ਼ਰਮਾ ਅਨੁਸਾਰ, ਅਸਲ 'ਚ ਪਿਛਲੇ ਤਿੰਨ-ਚਾਰ ਸਾਲ ਤੋਂ ਇਹ ਹੁੰਦਾ ਰਿਹਾ ਹੈ ਕਿ ਸਤੰਬਰ ਆਉਂਦੇ-ਆਉਂਦੇ ਬਾਰਸ਼ ਦਾ ਸੀਜਨ ਲਗਭਗ ਖਤਮ ਹੋ ਜਾਂਦਾ ਹੈ, ਜਿਸ ਕਾਰਨ ਪਿਆਜ਼ ਦੀ ਕੀਮਤ ਲਗਾਤਾਰ ਸਥਿਰ ਰਹੇ ਪਰ ਇਸ ਸਾਲ ਹਾਲਤ ਇਹ ਹਨ ਕਿ ਸਤੰਬਰ ਖਤਮ ਹੋਣ ਵੱਲ ਹੈ ਪਰ ਮੱਧ ਭਾਰਤ ਅਤੇ ਮਹਾਰਾਸ਼ਟਰ 'ਚ ਬਾਰਸ਼ ਅਤੇ ਹੜ੍ਹ ਨੇ ਖਾਸੀ ਪਰੇਸ਼ਾਨੀ ਪੈਦਾ ਕਰ ਦਿੱਤੀ ਹੈ। ਇਸ ਕਾਰਨ ਖੇਤਾਂ 'ਚ ਖੜ੍ਹੀ ਪਿਆਜ਼ ਦੀ ਨਵੀਂ ਫਸਲ ਬਰਬਾਦ ਹੋ ਗਈ ਹੈ, ਜਿਸ ਨੇ ਪਿਆਜ਼ ਨੇ ਕੀਮਤਾਂ ਵਧਾ ਦਿੱਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤੱਕ ਮੰਡੀ 'ਚ ਰੋਜ਼ਾਨਾ ਪਿਆਜ਼ ਦੇ ਕਰੀਬ 100 ਟਰੱਕ ਆਉਂਦੇ ਸਨ, ਹੁਣ ਇਨ੍ਹਾਂ ਦੀ ਗਿਣਤੀ ਘੱਟ ਕੇ 60 ਹੋ ਗਈ ਹੈ, ਜਿਸ ਕਾਰਨ ਪਿਆਜ਼ ਦਾ ਥੋਕ ਕੀਮਤ 25 ਤੋਂ 45 ਰੁਪਏ ਤੱਕ ਜਾ ਪਹੁੰਚਿਆ ਹੈ, ਇਸ ਲਈ ਰਿਟੇਲ 'ਚ ਇਸ ਦੀ ਕੀਮਤ ਵਧ ਰਹੀ ਹੈ। ਉਨ੍ਹਾਂ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਜੇਕਰ ਬਾਰਸ਼ ਅਤੇ ਹੜ੍ਹ ਦਾ ਇਹੀ ਆਲਮ ਰਿਹਾ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪਿਆਜ਼ ਦੀ ਰਿਟੇਲ ਕੀਮਤ 100 ਰੁਪਏ ਤੱਕ ਪਹੁੰਚ ਸਕਦਾ ਹੈ।
ਸੀ.ਬੀ.ਆਈ. ਨੇ ਕਾਰਪੋਰੇਟ ਵਿਚੋਲੇ ਦੀਪਕ ਤਲਵਾਰ ਵਿਰੁੱਧ ਦੋਸ਼ ਪੱਤਰ ਕੀਤਾ ਦਾਇਰ
NEXT STORY