ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਆਸਥਾ ਦੇ ਤਿਉਹਾਰ ਛਠ ਦੀ ਲੋਕਾਂ ਨੂੰ ਵਧਾਈ ਦਿੱਤੀ ਹੈ। ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲੋਕਾਂ ਨੂੰ ਇਸ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਗਵਾਨ ਸੂਰਜ ਦੀ ਪੂਜਾ ਅਤੇ ਲੋਕ ਆਸਥਾ ਦੇ ਤਿਉਹਾਰ ਛਠ ਪੂਜਾ ਦੀ ਤੁਹਾਨੂੰ ਸਾਰਿਆਂ ਨੂੰ ਦਿਲੋਂ ਸ਼ੁੱਭਕਾਮਨਾਵਾਂ। ਛਠ ਮਈਆ ਤੁਹਾਨੂੰ ਸਭ ਨੂੰ ਤੰਦਰੁਸਤ, ਖੁਸ਼, ਖੁਸ਼ਹਾਲ ਰੱਖੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰੇ।

ਦੱਸਣਯੋਗ ਹੈ ਕਿ ਐਤਵਾਰ ਨੂੰ ਡੁੱਬਦੇ ਸੂਰਜ ਨੂੰ ਅਰਘ ਦਿੱਤ ਜਾਵੇਗਾ ਅਤੇ ਸੋਮਵਾਰ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦਿੱਤੀ ਜਾਵੇਗਾ। ਲੋਕ ਆਸਥਾ ਦੇ ਤਿਉਹਾਰ ਛਠ ਮੌਕੇ ਦਿੱਲੀ ਸਰਕਾਰ ਵੱਲੋਂ ਇੱਥੇ ਇਕ ਹਜ਼ਾਰ ਤੋਂ ਵੱਧ ਛਠ ਘਾਟਾਂ ਦਾ ਨਿਰਮਾਣ ਕੀਤਾ ਗਿਆ ਹੈ। ਛਠ ਘਾਟ ਵਿਖੇ ਪੂਜਾ ਦੇ ਨਾਲ-ਨਾਲ ਆਉਣ ਵਾਲੇ ਸ਼ਰਧਾਲੂਆਂ ਲਈ ਸੱਭਿਆਚਾਰਕ ਪ੍ਰੋਗਰਾਮਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਹਰਿਆਣਾ : ਨੂਹ 'ਚ ਪਥਰਾਅ ਕਰਨ ਵਾਲੇ ਮਦਰੱਸੇ ਦੇ 3 ਬੱਚੇ ਹਿਰਾਸਤ ’ਚ
NEXT STORY