ਨਵੀਂ ਦਿੱਲੀ— 'ਆਪ' ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀਆਂ ਡੀ.ਟੀ.ਸੀ. ਬੱਸਾਂ, ਕਲਸਟਰ ਬੱਸਾਂ ਅਤੇ ਮੈਟਰੋ 'ਚ ਮਹਿਲਾ ਯਾਤਰੀ ਹੁਣ ਪੂਰੀ ਤਰ੍ਹਾਂ ਨਾਲ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਕੇਜਰੀਵਾਲ ਨੇ ਇਸ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਗਲੇ 2-3 ਮਹੀਨਿਆਂ 'ਚ ਇਹ ਵਿਵਸਥਾ ਲਾਗੂ ਹੋ ਜਾਵੇਗੀ। ਲੋਕ ਸਭਾ ਚੋਣਾਂ 'ਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਵੋਟਰਾਂ ਦਰਮਿਆਨ ਫਿਰ ਤੋਂ ਆਪਣੀ ਪੈਠ ਬਣਾਉਣ ਲਈ ਕੇਜਰੀਵਾਲ ਸਰਕਾਰ ਕੁਝ ਵੱਡੇ ਐਲਾਨ ਕਰ ਸਕਦੀ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਸ ਨੂੰ ਚੋਣਾਵੀ ਲਾਲਚ ਦੇ ਦੋਸ਼ਾਂ 'ਤੇ ਕਿਹਾ ਕਿ ਚੰਗੇ ਕੰਮ ਦਾ ਕੋਈ ਸਮਾਂ ਨਹੀਂ ਹੁੰਦਾ। ਕੇਜਰੀਵਾਲ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਸਕੂਲਾਂ 'ਚ ਕੈਮਰੇ ਲਗਾਉਣ ਦਾ ਕੰਮ ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ।
ਸਫ਼ਰ ਦੌਰਾਨ ਔਰਤਾਂ ਨੂੰ ਟਿਕਟ ਨਹੀਂ ਲੈਣੀ ਪਵੇਗੀ
ਉਨ੍ਹਾਂ ਨੇ ਬੱਸਾਂ ਅਤੇ ਮੈਟਰੋ 'ਚ ਔਰਤਾਂ ਦੇ ਮੁਫ਼ਤ ਸਫ਼ਰ ਦੇ ਫੈਸਲੇ 'ਤੇ ਕਿਹਾ,''ਆਮ ਪਰਿਵਾਰਾਂ ਦੀ ਬੇਟੀਆਂ ਜਦੋਂ ਕਾਲਜ ਲਈ ਨਿਕਲਦੀਆਂ ਹਨ, ਔਰਤਾਂ ਨੌਕਰੀਆਂ ਲਈ ਨਿਕਲੀਆਂ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਦੀ ਚਿੰਤਾ ਬਣੀ ਰਹਿੰਦੀ ਹੈ। ਉਸ ਨੂੰ ਧਿਆਨ 'ਚ ਰੱਖਦੇ ਹੋਏ ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਾਰੀਆਂ ਡੀ.ਟੀ.ਸੀ. ਬੱਸਾਂ, ਮੈਟਰੋ ਅਤੇ ਕਲਸਟਰ ਬੱਸਾਂ 'ਚ ਔਰਤਾਂ ਦਾ ਕਿਰਾਇਆ ਮੁਫ਼ਤ ਕੀਤਾ ਜਾਵੇਗਾ। ਸਾਡਾ ਮਕਸਦ ਹੈ ਕਿ ਔਰਤਾਂ ਵਧ ਤੋਂ ਵਧ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰ ਸਕਣ।'' ਕੇਜਰੀਵਾਲ ਸਰਕਾਰ ਨੇ ਔਰਤਾਂ ਨੂੰ ਮੈਟਰੋ ਅਤੇ ਸਰਕਾਰੀ ਬੱਸਾਂ 'ਚ ਮੁਫ਼ਤ ਯਾਤਰਾ ਦੀ ਛੋਟ ਦਾ ਤੋਹਫ਼ਾ ਦਿੱਤਾ ਹੈ। ਕੇਜਰੀਵਾਲ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਮੈਟਰੋ ਅਤੇ ਬੱਸਾਂ 'ਚ ਸਫ਼ਰ ਕਰਨ ਦੌਰਾਨ ਔਰਤਾਂ ਨੂੰ ਟਿਕਟ ਨਹੀਂ ਲੈਣੀ ਹੋਵੇਗੀ।
ਜਨਤਾ ਆਪਣਾ ਸੁਝਾਅ ਦੇ ਸਕਦੀ ਹੈ
ਕੇਜਰੀਵਾਲ ਦਾ ਕਹਿਣਾ ਹੈ ਕਿ ਅਸੀਂ ਇਕ ਈ-ਮੇਲ ਜਾਰੀ ਕਰ ਰਹੇ ਹਾਂ, ਜਿਸ 'ਤੇ ਜਨਤਾ ਆਪਣਾ ਸੁਝਾਅ ਦੇ ਸਕਦੀ ਹੈ ਕਿ ਇਸ ਯੋਜਨਾ ਨੂੰ ਕਿਵੇਂ ਲਾਗੂ ਕੀਤਾ ਜਾਵੇ। ਇਸ ਤੋਂ ਪਹਿਲਾਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਤੋਂ ਪੁੱਛਿਆ ਸੀ ਕਿ ਉਹ ਦੱਸਣ ਕਿ ਔਰਤਾਂ ਨੂੰ ਦਿੱਤੀ ਜਾਣ ਵਾਲੀ ਇਹ ਸਹੂਲਤ ਉਹ ਕਿਵੇਂ ਲਾਗੂ ਕਰੇਗਾ। ਇਕ ਅਨੁਮਾਨ ਅਨੁਸਾਰ ਇਸ ਯੋਜਨਾ ਦੇ ਲਾਗੂ ਹੋਣ ਨਾਲ ਦਿੱਲੀ ਸਰਕਾਰ 'ਤੇ ਹਰ ਸਾਲ 1200 ਕਰੋੜ ਰੁਪਏ ਦਾ ਬੋਝ ਪਵੇਗਾ।
ਕੇਂਦਰ ਸਰਕਾਰ ਦੀ ਮਨਜ਼ੂਰੀ ਦੀ ਲੋੜ ਨਹੀਂ
ਕੇਜਰੀਵਾਲ ਨੇ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਇਸ ਵਿਵਸਥਾ ਨੂੰ ਸ਼ੁਰੂ ਕਰਨ 'ਚ ਜੋ ਵੀ ਖਰਚ ਹੈ ਉਹ ਦਿੱਲੀ ਸਰਕਾਰ ਦੇਵੇਗੀ। ਉਨ੍ਹਾਂ ਨੇ ਕਿਹਾ,''ਪਹਿਲਾਂ ਅਸੀਂ ਕੇਂਦਰ ਸਰਕਾਰ ਨੂੰ ਕਿਰਾਇਆ ਨਹੀਂ ਵਧਾਉਣ ਦੀ ਅਪੀਲ ਕੀਤੀ, ਫਿਰ 50-50 ਪਾਰਟਨਰਸ਼ਿਪ 'ਚ ਸਬਸਿਡੀ ਦੀ ਅਪੀਲ ਕੀਤੀ ਪਰ ਕੇਂਦਰ ਸਰਕਾਰ ਨਹੀਂ ਮੰਨੀ। ਅਸੀਂ ਪੂਰੇ ਖਰਚੇ ਦਾ ਵਹਿਨ ਕਰਨ ਜਾ ਰਹੇ ਹਾਂ ਅਤੇ ਇਸ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਦੀ ਲੋੜ ਨਹੀਂ ਹੈ।''
800 ਕਰੋੜ ਤੱਕ ਦਾ ਹੋਵੇਗਾ ਖਰਚ
ਉਨ੍ਹਾਂ ਨੇ ਕਿਹਾ ਕਿ ਮੋਟੇ ਤੌਰ 'ਤੇ ਬਚੇ ਹੋਏ 6-7 ਮਹੀਨਿਆਂ 'ਚ 700 ਤੋਂ 800 ਕਰੋੜ ਤੱਕ ਦਾ ਖਰਚ ਹੋਵੇਗਾ। ਉਨ੍ਹਾਂ ਨੇ ਕਿਹਾ,''30 ਤੋਂ 33 ਫੀਸਦੀ ਔਰਤਾਂ ਹਨ ਜੋ ਮੈਟਰੋ ਅਤੇ ਬੱਸਾਂ 'ਚ ਸਫ਼ਰ ਕਰਦੀਆਂ ਹਨ। ਕੁੱਲ ਮਿਲਾ ਕੇ ਇਸ ਸਾਲ ਦੇ ਬਚੇ ਹੋਏ ਮਹੀਨਿਆਂ 'ਚ ਇਹ ਖਰਚਾ 700 ਤੋਂ 800 ਕਰੋੜ ਤੱਕ ਦਾ ਹੋ ਸਕਦਾ ਹੈ। ਅਧਿਕਾਰੀਆਂ ਤੋਂ ਇਕ ਹਫਤੇ 'ਚ ਇਸ ਦੀ ਪੂਰੀ ਰਿਪੋਰਟ ਮੰਗੀ ਗਈ ਹੈ।''
ਬੱਸਾਂ 'ਚ ਕੈਮਰੇ ਅਤੇ ਮਾਰਸ਼ਲ ਹੋਣਗੇ ਤਾਇਨਾਤ
ਉਨ੍ਹਾਂ ਨੇ ਕਿਹਾ,''ਕਲਸਟਰ ਬੱਸਾਂ 'ਚ ਮਾਰਸ਼ਲ ਤਾਇਨਾਤ ਕੀਤੇ ਜਾਣਗੇ ਅਤੇ ਪੋਸਟਰ ਵੀ ਲਗਾਏ ਜਾਣਗੇ ਕਿ ਇਸ ਬੱਸ 'ਚ ਮਾਰਸ਼ਲ ਤਾਇਨਾਤ ਹੈ। ਡੀ.ਟੀ.ਸੀ. ਦੀਆਂ ਸਾਰੀਆਂ ਬੱਸਾਂ 'ਚ ਕੈਮਰਾ ਲਗਾਉਣ ਦਾ ਕੰਮ ਇਸ ਸਾਲ 'ਚ ਪੂਰਾ ਕੀਤਾ ਜਾਵੇਗਾ। ਡੀ.ਟੀ.ਸੀ. ਬੱਸਾਂ 'ਚ ਪਹਿਲਾਂ ਤੋਂ ਹੀ ਮਾਰਸ਼ਲ ਤਾਇਨਾਤ ਹਨ ਅਤੇ ਅਸੀਂ ਪੋਸਟਰ ਵੀ ਲਗਾਵਾਂਗੇ ਤਾਂ ਕਿ ਔਰਤਾਂ ਨੂੰ ਪਤਾ ਰਹੇ ਕਿ ਬੱਸ 'ਚ ਮਾਰਸ਼ਲ ਤਾਇਨਾਤ ਹਨ।
4 ਸੂਬੇ, 4 ਮੁਖੀ 'ਭਾਜਪਾ ਦਾ ਗੇਮ ਚੇਂਜ ਪਲਾਨ', BJP ਪ੍ਰਧਾਨ ਨੂੰ ਲੈ ਕੇ ਅਟਕਲਾਂ ਤੇਜ਼
NEXT STORY