ਮੁੰਬਈ- ਦਿੱਲੀ ਮੈਟਰੋ ਯਾਤਰਾ ਦਾ ਇੱਕ ਅਜਿਹਾ ਸਾਧਨ ਹੈ ਜਿਸ 'ਤੇ ਰੋਜ਼ਾਨਾ ਲੱਖਾਂ ਲੋਕ ਆਪਣੀ ਮੰਜ਼ਲ 'ਤੇ ਪਹੁੰਚਣ ਲਈ ਯਾਤਰਾ ਕਰਦੇ ਹਨ ਪਰ ਯਾਤਰਾ ਤੋਂ ਇਲਾਵਾ, ਇਸ ਮੈਟਰੋ 'ਚ ਕੁਝ ਅਜਿਹੀਆਂ ਚੀਜ਼ਾਂ ਵਾਪਰਦੀਆਂ ਹਨ ਜੋ ਵਿਵਾਦ ਦਾ ਕਾਰਨ ਵੀ ਬਣਦੀਆਂ ਹਨ।
ਇਹ ਵੀ ਪੜ੍ਹੋ- ਗ੍ਰਿਫ਼ਤਾਰੀ ਵਾਰੰਟ ਤੋਂ ਬਾਅਦ ਸੋਨੂੰ ਸੂਦ ਨੇ ਦਿੱਤੀ ਚੇਤਾਵਨੀ, ਕਿਹਾ....
ਆਸਾਰਾਮ ਬਾਪੂ ਦੇ ਇਸ਼ਤਿਹਾਰ
ਇਸ ਵਾਰ, ਦਿੱਲੀ ਮੈਟਰੋ ਨੇ ਇੰਟਰਨੈੱਟ ਉਪਭੋਗਤਾਵਾਂ ਦਾ ਧਿਆਨ ਆਪਣੇ ਅੰਦਰ ਚਿਪਕਾਏ ਗਏ ਇੱਕ ਵਿਵਾਦਪੂਰਨ ਪੋਸਟਰ ਕਾਰਨ ਖਿੱਚਿਆ ਹੈ। ਬਲਾਤਕਾਰ ਦੇ ਦੋਸ਼ੀ ਆਸਾਰਾਮ ਬਾਪੂ ਦੀਆਂ ਤਸਵੀਰਾਂ ਵਾਲੇ ਇਸ਼ਤਿਹਾਰ ਸਟਿੱਕਰ ਇੱਕ ਮੈਟਰੋ ਕੋਚ 'ਚ ਚਿਪਕਾਏ ਗਏ ਸਨ। ਇਸ ਮਾਮਲੇ ਨੇ ਯਾਤਰੀਆਂ ਨੂੰ ਪਰੇਸ਼ਾਨ ਕਰ ਦਿੱਤਾ ਅਤੇ ਉਸ ਨੇ ਅਧਿਕਾਰੀਆਂ ਨੂੰ ਇਨ੍ਹਾਂ ਇਸ਼ਤਿਹਾਰਾਂ ਨੂੰ ਹਟਾਉਣ ਲਈ ਕਿਹਾ।
ਲੋਕਾਂ ਨੇ ਜਤਾਇਆ ਇਤਰਾਜ਼
ਇੱਕ ਵਕੀਲ ਨੇ ਮੈਟਰੋ ਟ੍ਰੇਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ 'ਤੇ ਬਲਾਤਕਾਰ ਦੇ ਦੋਸ਼ੀ ਦੇ ਪੋਸਟਰ ਲੱਗੇ ਹੋਏ ਹਨ। ਉਹ ਜਨਤਕ ਆਵਾਜਾਈ ਦੀਆਂ ਕੰਧਾਂ 'ਤੇ ਚੰਗੀ ਤਰ੍ਹਾਂ ਫਿੱਟ ਕੀਤੇ ਇਸ਼ਤਿਹਾਰਾਂ ਵਾਂਗ ਲੱਗ ਰਹੇ ਸਨ। ਐਕਸ-ਯੂਜ਼ਰ ਅਤੇ ਵਕੀਲ 'ਦਿ ਲੀਗਲ ਮੈਨ' ਨੇ ਬਾਪੂ ਦੇ ਪੋਸਟਰ ਦੀ ਵਰਤੋਂ ਦੀ ਆਲੋਚਨਾ ਕੀਤੀ, ਜਿਸ 'ਤੇ ਬਲਾਤਕਾਰ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਡੀ.ਐਮ.ਆਰ.ਸੀ. ਵੱਲੋਂ ਮੈਟਰੋ ਵਿੱਚ ਅਜਿਹੇ ਪੋਸਟਰ ਲਗਾਉਣ ਦੀ ਇਜਾਜ਼ਤ ਦੇਣਾ ਸ਼ਰਮਨਾਕ ਹੈ।ਉਸ ਨੇ ਲਿਖਿਆ, "ਸ਼ਰਮ ਆਉਣੀ ਚਾਹੀਦੀ ਹੈ @OfficialDMRC। ਦਿੱਲੀ ਮੈਟਰੋ ਇੱਕ ਅਪਰਾਧੀ ਨੂੰ, ਜੋ ਬਲਾਤਕਾਰ ਦਾ ਦੋਸ਼ੀ ਹੈ ਅਤੇ ਜੇਲ੍ਹ 'ਚ ਆਪਣੀ ਸਜ਼ਾ ਕੱਟ ਰਿਹਾ ਹੈ, ਨੂੰ ਦਿੱਲੀ ਮੈਟਰੋ ਰੇਲ ਦੇ ਅੰਦਰ ਆਪਣੇ ਪੋਸਟਰ, ਤਸਵੀਰਾਂ ਆਦਿ ਲਗਾਉਣ ਦੀ ਆਗਿਆ ਕਿਵੇਂ ਦੇ ਸਕਦੀ ਹੈ? #delhimetro ਦੁਆਰਾ ਸ਼ਰਮਨਾਕ ਕਾਰਵਾਈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਮਕੀਨ ਹਰੇ ਮਟਰ ਬਣਾਉਣ ਦੀ ਵੀਡੀਓ ਹੋਈ ਵਾਇਰਲ! ਦੇਖ ਤੁਹਾਡਾ ਵੀ ਉੱਡ ਜਾਵੇਗਾ ਰੰਗ
NEXT STORY