ਜੋਧਪੁਰ (ਭਾਸ਼ਾ) : ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਆਸਾਰਾਮ 15 ਦਿਨਾਂ ਦੇ ਇਲਾਜ ਪਿੱਛੋਂ ਬੁੱਧਵਾਰ ਨੂੰ ਪੁਣੇ ਤੋਂ ਜੋਧਪੁਰ ਪਹੁੰਚਿਆ। ਉਸ ਦੀ ਇਕ ਝਲਕ ਪਾਉਣ ਲਈ ਏਅਰਪੋਰਟ ’ਤੇ ਵੱਡੀ ਗਿਣਤੀ ਵਿਚ ਉਸ ਦੇ ਸ਼ਰਧਾਲੂ ਇਕੱਠੇ ਹੋ ਗਏ। ਪੁਲਸ ਨੇ ਉਨ੍ਹਾਂ ਨੂੰ ਇਕ ਨਿਸ਼ਚਿਤ ਹੱਦ ’ਚ ਰੋਕੀ ਰੱਖਿਆ। ਏਅਰਪੋਰਟ ’ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ।
ਏਅਰਪੋਰਟ ਥਾਣੇ ਦੇ ਅਧਿਕਾਰੀ ਹਨੂਮਾਨ ਸਿੰਘ ਨੇ ਦੱਸਿਆ ਕਿ ਆਸਾਰਾਮ ਨੂੰ ਪੁਣੇ ਦੇ ਮਾਧਵ ਬਾਗ ਆਯੁਰਵੈਦਿਕ ਹਸਪਤਾਲ ’ਚ ਇਲਾਜ ਲਈ ਹਾਈ ਕੋਰਟ ਤੋਂ 15 ਦਿਨ ਦੀ ਪੈਰੋਲ ਮਿਲੀ ਸੀ। ਇਸ ਕਾਰਨ ਰਾਤਾਨਾਡਾ ਥਾਣਾ ਪੁਲਸ ਦੇ ਜਵਾਨ ਇਲਾਜ ਵੇਲੇ ਪੂਰਾ ਸਮਾਂ ਉਸ ਦੇ ਨਾਲ ਰਹੇ। ਹਾਈ ਕੋਰਟ ਦੇ ਹੁਕਮ ’ਤੇ ਆਸਾਰਾਮ ਨੇ ਹੀ ਪੂਰਾ ਖਰਚਾ ਉਠਾਇਆ ਸੀ।
ਇਹ ਵੀ ਪੜ੍ਹੋ : ਬੱਸ ਰੋਕੀ ਤੇ ਫਿਰ ਕਰਨ ਲੱਗੇ ਕੁੱਟਮਾਰ...ਜੰਮੂ-ਕਸ਼ਮੀਰ ਦੇ ਰਾਮਬਨ 'ਚ ਨਕਾਬਪੋਸ਼ਾਂ ਨੇ ਕੀਤਾ ਹਮਲਾ
ਜੋਧਪੁਰ ਏਅਰਪੋਰਟ ਤੋਂ ਆਸਾਰਾਮ ਨੂੰ ਜੇਲ੍ਹ ਲਿਜਾਇਆ ਗਿਆ। ਰਾਜਸਥਾਨ ਹਾਈ ਕੋਰਟ ਨੇ ਆਸਾਰਾਮ ਨੂੰ ਇਲਾਜ ਲਈ 15 ਦਸੰਬਰ ਨੂੰ ਤੀਜੀ ਵਾਰ 17 ਦਿਨ ਦੀ ਪੈਰੋਲ ਦਿੱਤੀ ਸੀ। ਉਸ ਨੂੰ ਦਿਲ ਦੇ ਰੋਗ ਸਮੇਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਹਨ, ਜਿਨ੍ਹਾਂ ਦਾ ਇਲਾਜ ਉਹ ਆਯੁਰਵੈਦਿਕ ਪ੍ਰਣਾਲੀ ਰਾਹੀਂ ਕਰਵਾ ਰਿਹਾ ਹੈ।
ਗੁਜਰਾਤ ਕੇਸ ’ਚ ਸੁਣਵਾਈ ਅੱਜ, ਸੁਪਰੀਮ ਕੋਰਟ ਤੋਂ ਵੀ ਇਸੇ ਮਹੀਨੇ ਆਏਗਾ ਫ਼ੈਸਲਾ
ਆਸਾਰਾਮ 86 ਸਾਲ ਦਾ ਹੈ ਅਤੇ ਉਸ ਦੀ ਸਜ਼ਾ ਟਾਲਣ ਸਬੰਧੀ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਸਜ਼ਾ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਫੈਸਲਾ ਜਨਵਰੀ 2025 ਤਕ ਲਈ ਟਾਲ ਦਿੱਤਾ ਸੀ। ਗੁਜਰਾਤ ਕੇਸ ਸਬੰਧੀ ਹਾਈ ਕੋਰਟ ’ਚ ਚੱਲ ਰਹੀ ਆਸਾਰਾਮ ਦੀ ਅਪੀਲ ’ਤੇ ਵੀਰਵਾਰ ਨੂੰ ਸੁਣਵਾਈ ਹੋਣੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰਾਖੰਡ 'ਚ ਜਲਦ ਲਾਗੂ ਹੋਵੇਗਾ ਯੂਨੀਫਾਰਮ ਸਿਵਲ ਕੋਡ, CM ਧਾਮੀ ਨੇ ਦਿੱਤੇ ਸੰਕੇਤ
NEXT STORY