ਕੋਲਹਾਪੁਰ (ਭਾਸ਼ਾ) : ਮਹਾਰਾਸ਼ਟਰ ਦੇ ਕੋਲਹਾਪੁਰ ਵਿਚ ਇਕ ਪਰਿਵਾਰ ਨੇ ਆਸ਼ਾ ਵਰਕਰ ਦੀ ਕੁੱਟਮਾਰ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਐਤਵਾਰ ਨੂੰ ਕਰਵੀਰ ਤਹਿਸੀਲ ਦੇ ਖਟੰਗਾਲੇ ਵਿਚ ਦਵਾਈ ਦੇ ਵੰਡਣ ਦੇ ਦੌਰਾਨ ਹੋਈ। ਜਾਣਕਾਰੀ ਅਨੁਸਾਰ ਮਾਨਤਾ ਪ੍ਰਾਪਤ ਸਮਾਜਕ ਸਿਹਤ ਕਰਮਚਾਰੀ (ਆਸ਼ਾ ਵਰਕਰ) ਪਿੰਡਾਂ ਵਿਚ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦਵਾਈ ਵੰਡਣ ਵਾਲੇ ਸਮੂਹ ਦਾ ਵੀ ਹਿੱਸਾ ਹੈ। ਕਰਵੀਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਦੇ ਕੁਝ ਮੈਂਬਰਾਂ ਨੇ ਆਸ਼ਾ ਵਰਕਰਾਂ ਤੋਂ ਪੁੱਛਿਆ ਕਿ ਉਨ੍ਹਾਂ ਦੇ ਘਰਵਾਲਿਆਂ ਨੂੰ ਦਵਾਈ ਕਿਉਂ ਨਹੀਂ ਦੇ ਰਹੀ ਹੈ। ਗੁੱਸੇ ਵਿਚ ਆਏ ਪਰਿਵਾਰ ਦੇ ਕੁਝ ਮੈਂਬਰਾਂ ਨੇ ਕਥਿਤ ਰੂਪ ਨਾਲ ਮਹਿਲਾ ਨੂੰ ਕੁੱਟ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਗੈਰ-ਕਾਨੂੰਨੀ ਢੰਗ ਨਾਲ ਭਾਰਤ 'ਚ ਰਹਿ ਰਹੇ 5 ਰੋਹਿੰਗੇ ਤੇਲੰਗਾਨਾ ਤੋਂ ਗਿ੍ਰਫਤਾਰ
NEXT STORY