ਅੰਬਾਲਾ (ਭਾਸ਼ਾ)- ਹਰਿਆਣਾ ਪੁਲਸ ਨੇ ਫਰਵਰੀ 'ਚ ਕਿਸਾਨਾਂ ਦੇ 'ਦਿੱਲੀ ਚੱਲੋ' ਅੰਦੋਲਨ ਦੌਰਾਨ ਦਰਜ ਇਕ ਐੱਫ.ਆਈ.ਆਰ. ਦੇ ਸਿਲਸਿਲੇ 'ਚ ਕਿਸਾਨ ਵਰਕਰ ਨਵਦੀਪ ਸਿੰਘ ਜਲਬੇਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮੁਕਤੀ ਮੋਰਚਾ ਨੇ 31 ਮਾਰਚ ਨੂੰ ਬਠਿੰਡਾ ਦੇ 21 ਸਾਲਾ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸਭਾ ਆਯੋਜਿਤ ਕੀਤੀ ਹੈ, ਜਿਸ ਤੋਂ ਪਹਿਲਾਂ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਸ਼ੁਭਕਰਨ ਸਿੰਘ ਦੀ 21 ਫਰਵਰੀ ਨੂੰ ਹਰਿਆਣਾ-ਪੰਜਾਬ ਸਰਹੱਦ 'ਤੇ ਹੋਈ ਝੜਪ 'ਚ ਮੌਤ ਹੋ ਗਈ ਸੀ।
ਅੰਬਾਲਾ ਪੁਲਸ ਨੇ ਵੀਰਵਾਰ ਨੂੰ ਜਲਬੇਰਾ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ। ਬਾਅਦ 'ਚ ਹਰਿਆਣਾ ਪੁਲਸ ਦੀ ਅਪਰਾਧ ਜਾਂਚ ਏਜੰਸੀ (ਸੀ.ਆਈ.ਏ.) ਨੇ ਜਲਬੇਰਾ ਨੂੰ 2 ਦਿਨ ਦੀ ਹਿਰਾਸਤ ਲਈ ਅਦਾਲਤ 'ਚ ਪੇਸ਼ ਕੀਤਾ। ਪੁਲਸ ਨੇ ਕਿਹਾ ਕਿ ਜਲਬੇਰਾ ਨੂੰ 13 ਫਰਵਰੀ ਨੂੰ ਕਤਲ ਦੀ ਕੋਸ਼ਿਸ਼ ਅਤੇ ਪੁਲਸ ਕਰਮੀਆਂ 'ਤੇ ਹਮਲੇ ਸਮੇਤ ਹੋਰ ਅਪਰਾਧਾਂ ਲਈ ਭਾਰਤੀ ਦੰਡਕਾਰੀ (ਆਈ.ਪੀ.ਸੀ.) ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਇੱਥੇ ਦਰਜ ਇਕ ਮਾਮਲੇ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਬਾਲਾ ਕੋਲ ਜਲਬੇਰਾ ਨਾਮੀ ਪਿੰਡ ਦਾ ਵਾਸੀ ਨਵਦੀਪ ਨਵੰਬਰ 2020 'ਚ ਰੱਤ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਦੌਰਾਨ ਪੁਲਸ ਦੇ ਪਾਣੀ ਦੇ ਵਾਛੜ ਕਰਨ ਵਾਲੇ ਵਾਹਨ 'ਵਾਟਰ ਕੈਨਨ' 'ਤੇ ਚੜ੍ਹਨ ਤੋਂ ਬਾਅਦ 'ਵਾਟਰ ਕੈਨਨ ਮੈਨ' ਵਜੋਂ ਚਰਚਾ 'ਚ ਰਿਹਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਸ਼ਰਾਬ ਨੀਤੀ ਮਾਮਲਾ: ED ਨੇ ਹੁਣ 'ਆਪ' ਨੇਤਾ ਕੈਲਾਸ਼ ਗਹਿਲੋਤ ਨੂੰ ਭੇਜਿਆ ਸੰਮਨ, ਪੁੱਛਗਿੱਛ ਲਈ ਬੁਲਾਇਆ
NEXT STORY