ਗਯਾ- ਲੋਕ ਸਭਾ ਚੋਣਾਂ ਦਾ ਪ੍ਰਚਾਰ ਪ੍ਰਸਾਰ ਸ਼ੁਰੂ ਹੋ ਗਿਆ ਹੈ ਅਤੇ ਇਸ ਚੋਣਾਵੀ ਦੰਗਲ ਵਿਚ ਨੇਤਾ ਆਪਣਾ-ਆਪਣਾ ਦਮ-ਖਮ ਦਿਖਾ ਰਹੇ ਹਨ। ਕਈ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਕੋਲ ਪੈਸੇ ਨਹੀਂ ਹਨ ਅਤੇ ਉਹ ਸਿਰਫ ਵਿਕਾਸ ਕਰਨ ਲਈ ਚੋਣ ਲੜ ਰਹੇ ਹਨ। ਅਜਿਹਾ ਹੀ ਇਕ ਅਜਬ-ਗਜਬ ਨਜ਼ਾਰਾ ਬਿਹਾਰ ਦੀ ਗਯਾ ਲੋਕ ਸਭਾ ਸੀਟ ਤੋਂ ਵੇਖਣ ਨੂੰ ਮਿਲਿਆ। ਬਤੌਰ ਆਜ਼ਾਦ ਉਮੀਦਵਾਰ ਮੈਦਾਨ ਵਿਚ ਉਤਰੇ ਅਸ਼ੋਕ ਕੁਮਾਰ ਪਾਸਵਾਨ ਨੇ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਹਲਫਨਾਮੇ ਵਿਚ ਖੁਦ ਕੋਲ ਜ਼ੀਰੋ ਬੈਂਕ ਬੈਲੇਂਸ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਘਰ ਵੀ ਬਿਹਾਰ ਸਰਕਾਰ ਦੀ ਜ਼ਮੀਨ ’ਤੇ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਖਰਚ ਹੋਣਗੇ 100 ਕਰੋੜ, ਪਿਛਲੀਆਂ ਚੋਣਾਂ 'ਚ ਖਰਚੇ ਗਏ ਸੀ ਇੰਨੇ ਕਰੋੜ
ਅਸ਼ੋਕ ਨੇ ਨਾਮਜ਼ਦਗੀ ਦੀ ਡਿਪਾਜ਼ਿਟ ਰਕਮ ਵੀ ਚੰਦਾ ਜੁਟਾ ਕੇ ਇਕੱਠੀ ਕੀਤੀ ਸੀ ਅਤੇ ਹੁਣ ਚੋਣ ਪ੍ਰਚਾਰ ਵੀ ਅਨੋਖੇ ਢੰਗ ਨਾਲ ਚੰਦਾ ਜੁਟਾ ਕੇ ਕਰ ਰਹੇ ਹਨ। ਉਨ੍ਹਾਂ ਨੂੰ ਲੋਕ ‘ਮਿਸਟਰ ਡੋਨੇਸ਼ਨ’ ਦੇ ਨਾਂ ਨਾਲ ਜਾਣਦੇ ਹਨ। ਉਹ ਜਨਤਾ ਵਿਚਾਲੇ ਜਾ ਰਹੇ ਹਨ ਅਤੇ ਝੋਲੀ ਫੈਲਾਅ ਕੇ ਤੇ ਹੱਥ ਜੋੜ ਕੇ 10 ਰੁਪਏ ਮੰਗਦੇ ਹਨ ਤੇ ਇਕ ਵੋਟ ਦੀ ਅਪੀਲ ਕਰਦੇ ਹਨ। ਅਸ਼ੋਕ ਕੁਮਾਰ ਪਾਸਵਾਨ ਦਾ ਚੋਣ ਨਿਸ਼ਾਨ 'ਆਟੋ' ਹੈ ਅਤੇ ਉਹ ਖੁਦ ਆਟੋ ਚਲਾ ਕੇ ਜਗ੍ਹਾ-ਜਗ੍ਹਾ ਘੁੰਮ ਰਹੇ ਹਨ।
ਇਹ ਵੀ ਪੜ੍ਹੋ- 225 ਲੋਕ ਸਭਾ ਸੰਸਦ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ, 5 ਫ਼ੀਸਦੀ ਅਰਬਪਤੀ: ADR
ਅਸ਼ੋਕ ਕੁਮਾਰ ਦੱਸਦੇ ਹਨ ਕਿ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਨੇਤਾ ਮੁੜ ਵੇਖਣ ਤੱਕ ਨਹੀਂ ਆਉਂਦੇ। ਬੇਰੁਜ਼ਗਾਰੀ ਦੀ ਸਮੱਸਿਆ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਇਨ੍ਹਾਂ ਸਾਰੇ ਮੁੱਦਿਆਂ ਨਾਲ ਉਹ ਚੋਣ ਮੈਦਾਨ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਜਨਤਾ ਤੋਂ ਜਿਨ੍ਹਾਂ ਚੰਦਾ ਆਇਆ ਹੈ, ਉਹ ਹੀ ਖ਼ਰਚ ਕਰਾਂਗਾ। ਵੱਡੇ-ਵੱਡੇ ਦਿੱਗਜ਼ ਨੇਤਾ ਚੋਣ ਮੈਦਾਨ ਵਿਚ ਖੜ੍ਹੇ ਹਨ, ਉਨ੍ਹਾਂ ਲਈ ਵੱਡੇ-ਵੱਡੇ ਨੇਤਾ ਵੀ ਸਭਾ ਕਰ ਰਹੇ ਹਨ ਪਰ ਮੇਰਾ ਕੋਈ ਨਹੀਂ ਹੈ। ਇਸ ਲਈ ਮੇਰਾ ਸਭ ਤੋਂ ਵੱਡਾ ਨੇਤਾ ਇੱਥੋਂ ਦੇ ਆਟੋ ਚਾਲਕ, ਠੇਲਾ ਚਾਲਕ ਅਤੇ ਰਿਕਸ਼ਾ ਚਾਲਕ ਹਨ, ਉਹੀ ਮੇਰਾ ਪ੍ਰਚਾਰ-ਪਸਾਰ ਕਰਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਧਦੀ ਗਰਮੀ ’ਚ ਆਈ ਵੱਡੀ ਰਾਹਤ ਭਰੀ ਖ਼ਬਰ, ਮਾਨਸੂਨ ਦੇ ਢੁਕਵਾਂ ਹੋਣ ਦੀ ਸੰਭਾਵਨਾ
NEXT STORY