ਅਹਿਮਦਾਬਾਦ- ਗੁਜਰਾਤ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਕੁੜੀ ਤੋਂ ਉਸ ਦਾ ਨਾਂ ਪੁੱਛਣਾ ਅਤੇ ਫੋਨ ਨੰਬਰ ਮੰਗਣਾ ਗਲਤ ਹੈ ਪਰ ਇਸ ਨੂੰ ਸੈਕਸ ਸ਼ੋਸ਼ਣ ਨਹੀਂ ਮੰਨਿਆ ਜਾ ਸਕਦਾ।
ਅਸਲ ’ਚ ਪੁਲਸ ਨੇ ਗਾਂਧੀਨਗਰ ਦੇ ਸਮੀਰ ਰਾਏ ਖਿਲਾਫ ਇਕ ਔਰਤ ਦਾ ਨਾਂ, ਫੋਨ ਨੰਬਰ ਅਤੇ ਪਤਾ ਪੁੱਛਣ ਨੂੰ ਲੈ ਕੇ ਸੈਕਸ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ 26 ਅਪ੍ਰੈਲ ਨੂੰ ਦਰਜ ਕੀਤਾ ਗਿਆ ਸੀ। ਸਮੀਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਜਦੋਂ ਮੈਂ ਪੁਲਸ ’ਤੇ ਤਸ਼ੱਦਦ ਕਰਨ ਦਾ ਦੋਸ਼ ਲਾਇਆ ਤਾਂ ਉਸ ਨੇ ਮੇਰੇ ਵਿਰੁੱਧ ਸੈਕਸ ਸ਼ੋਸ਼ਣ ਦਾ ਮਾਮਲਾ ਦਰਜ ਕਰ ਲਿਆ।
ਸਮੀਰ ਦਾ ਕਹਿਣਾ ਹੈ ਕਿ ਪੁਲਸ ਨੇ 25 ਅਪ੍ਰੈਲ ਨੂੰ ਉਸ ’ਤੇ ਤਸ਼ੱਦਦ ਕੀਤਾ ਸੀ। ਉਸ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ। ਉਸ ਨੇ ਪੁਲਸ ’ਤੇ ਫੋਨ ਖੋਹਣ ਅਤੇ ਉਸ ਦਾ ਡਾਟਾ ਡਿਲੀਟ ਕਰਨ ਦਾ ਵੀ ਦੋਸ਼ ਲਾਇਆ ਹੈ।
ਆਪਣੀ ਪਟੀਸ਼ਨ ’ਚ ਸਮੀਰ ਨੇ ਕਿਹਾ ਕਿ ਉਸ ਨੂੰ ਸੈਕਸ ਸ਼ੋਸ਼ਣ ਦੇ ਦੋਸ਼ਾਂ ਬਾਰੇ 9 ਮਈ ਨੂੰ ਪਤਾ ਲੱਗਾ। ਪੁਲਸ ਦੀ ਇਸ ਕਾਰਵਾਈ ’ਤੇ ਗੁਜਰਾਤ ਹਾਈ ਕੋਰਟ ਨੇ ਸਵਾਲ ਉਠਾਏ ਹਨ।
ਜਸਟਿਸ ਨਿੱਜਰ ਦੇਸਾਈ ਨੇ ਕਿਹਾ ਕਿ ਜੇ ਕੋਈ ਮੁੰਡਾ ਕਿਸੇ ਕੁੜੀ ਨੂੰ ਪੁੱਛਦਾ ਹੈ ਕਿ ਤੁਹਾਡਾ ਨੰਬਰ ਕੀ ਹੈ ਤਾਂ ਇਹ ਗਲਤ ਹੈ ਪਰ ਇਹ ਐੱਫ. ਆਈ. ਆਰ. ਦਰਜ ਕਰਨ ਦਾ ਮਾਮਲਾ ਨਹੀਂ ਹੈ। ਇਸ ’ਚ ਕੀ ਕੋਈ ਗਲਤ ਇਰਾਦਾ ਨਜ਼ਰ ਆਉਂਦਾ ਹੈ?
ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਹਾਦਸੇ ਦੀ ਸ਼ਿਕਾਰ, ਟਰੇਨ ਦੇ ਕਈ ਡੱਬੇ ਪਟੜੀ ਤੋਂ ਉਤਰੇ
NEXT STORY