ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਕਾਸ ਦੇ ਮਾਮਲੇ 'ਚ ਪਿਛੜੇ ਜ਼ਿਲ੍ਹੇ ਪਹਿਲੇ ਦੇਸ਼ ਦੀ ਤਰੱਕੀ ਦੇ ਅੰਕੜਿਆਂ ਨੂੰ ਵੀ ਹੇਠਾਂ ਕਰ ਦਿੰਦੇ ਸਨ ਪਰ ਪਿਛਲੇ 7 ਸਾਲਾਂ 'ਚ ਜਦੋਂ ਤੋਂ ਇਨ੍ਹਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਚਾਹਵਾਨ ਜ਼ਿਲ੍ਹਿਆਂ ਦੇ ਰੂਪ 'ਚ ਪੇਸ਼ ਕੀਤਾ ਗਿਆ ਤਾਂ ਇਹੀ ਜ਼ਿਲ੍ਹੇ ਅੱਜ ਗਤੀਰੋਧ ਦੀ ਬਜਾਏ ਗਤੀਵਰਧਕ ਬਣ ਰਹੇ ਹਨ। ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਫਰੰਸ ਦੇ ਮਾਧਿਅਮ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਗੱਲ ਕਹੀ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਅਮਲ ਦੀ ਤਰੱਕੀ ਦੀ ਸਮੀਖਿਆ ਕੀਤੀ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ,''ਆਜ਼ਾਦੀ ਦੇ 75 ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਵੀ ਦੇਸ਼ 'ਚ ਕਈ ਜ਼ਿਲ੍ਹੇ ਪਿੱਛੇ ਹੀ ਰਹਿ ਗਏ। ਸਮੇਂ ਦੇ ਨਾਲ ਇਨ੍ਹਾਂ ਜ਼ਿਲ੍ਹਿਆਂ 'ਤੇ ਪਿਛੜੇ ਜ਼ਿਲ੍ਹਿਆਂ ਦਾ ਤਮਗਾ ਲਗਾ ਦਿੱਤਾ ਗਿਆ। ਇਕ ਪਾਸੇ ਦੇਸ਼ ਦੇ ਸੈਂਕੜੇ ਜ਼ਿਲ੍ਹੇ ਤਰੱਕੀ ਕਰਦੇ ਰਹੇ ਤਾਂ ਦੂਜੇ ਪਾਸੇ ਇਹ ਪਿਛੜੇ ਜ਼ਿਲ੍ਹੇ ਹੋਰ ਪਿੱਛੇ ਹੁੰਦੇ ਚਲੇ ਗਏ।'' ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਦੇ ਅੰਕੜਿਆਂ ਨੂੰ ਵੀ ਇਹ ਜ਼ਿਲ੍ਹੇ ਹੇਠਾਂ ਕਰ ਦਿੰਦੇ ਸਨ ਅਤੇ ਇਸ ਕਾਰਨ ਜੋ ਜ਼ਿਲ੍ਹੇ ਚੰਗਾ ਵੀ ਕਰ ਰਹੇ ਹੁੰਦੇ ਸਨ, ਉਨ੍ਹਾਂ ਵੀ ਨਿਰਾਸ਼ ਆਉਂਦੀ ਹੈ।
ਇਹ ਵੀ ਪੜ੍ਹੋ : ਐਂਬੂਲੈਂਸ ਨਹੀਂ ਮਿਲੀ ਤਾਂ ਮੋਢੇ 'ਤੇ ਹੀ ਪਤਨੀ ਦੀ ਲਾਸ਼ ਲੈ ਕੇ ਸ਼ਮਸ਼ਾਨ ਵੱਲ ਨਿਕਲਿਆ ਲਾਚਾਰ ਪਤੀ, ਲੋਕ ਦੇਖਦੇ ਰਹੇ ਤਮਾਸ਼ਾ
ਪੀ.ਐੱਮ. ਮੋਦੀ ਨੇ ਕਿਹਾ,''ਦੇਸ਼ 'ਚ ਪਿੱਛੇ ਰਹਿ ਗਏ ਇਨ੍ਹਾਂ ਜ਼ਿਲ੍ਹਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਅੱਜ ਚਾਹਵਾਨ ਜ਼ਿਲ੍ਹੇ ਦੇਸ਼ ਦੇ ਅੱਗੇ ਵਧਣ ਦੇ ਅਵਰੋਧ ਖ਼ਤਮ ਕਰ ਰਹੇ ਹਨ। ਤੁਹਾਡੀ ਸਾਰਿਆਂ ਦੀ ਕੋਸ਼ਿਸ਼ ਨਾਲ ਚਾਹਵਾਨ ਜ਼ਿਲ੍ਹੇ ਗਤੀਰੋਧ ਦੀ ਬਜਾਏ ਗਤੀਵਰਧਕ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਜ਼ਿਲ੍ਹਿਆਂ ਨੇ ਕੁਪੋਸ਼ਣ 'ਤੇ ਬਹੁਤ ਚੰਗਾ ਕੰਮ ਕੀਤਾ ਹੈ ਤਾਂ ਕੁਝ ਜ਼ਿਲ੍ਹਿਆਂ ਨੇ ਪਸ਼ੂਆਂ ਦੇ ਟੀਕਾਕਰਨ 'ਤੇ ਬਹੁਤ ਬਿਹਤਰ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਰਗੇ ਸੂਬੇ 'ਚ ਜਿੱਥੇ 30 ਫੀਸਦੀ ਪੀਣ ਦਾ ਸ਼ੁੱਧ ਪਾਣੀ ਉਪਲੱਬਧ ਸੀ ਅੱਜ ਉੱਥੇ 90 ਫੀਸਦੀ ਤੱਕ ਟੂਟੀ ਤੋਂ ਸ਼ੁੱਧ ਪਾਣੀ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ,''ਜਦੋਂ ਦੂਜਿਆਂ ਦੀਆਂ ਇੱਛਾਵਾਂ, ਆਪਣੀਆਂ ਇੱਛਾਵਾਂ ਬਣ ਜਾਣ ਅਤੇ ਜਦੋਂ ਦੂਜਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਆਪਣੀ ਸਫ਼ਲਤਾ ਦਾ ਪੈਮਾਨਾ ਬਣ ਜਾਵੇ ਤਾਂ ਫਿਰ ਉਹ ਕਰਤੱਵ ਦੇ ਰਸਤਾ ਇਤਿਹਾਸ ਰਚਦਾ ਹੈ। ਅੱਜ ਅਸੀਂ ਦੇਸ਼ ਦੇ ਅਭਿਲਾਸ਼ੀ ਜ਼ਿਲ੍ਹਿਆਂ 'ਚ ਇਹੀ ਇਤਿਹਾਸ ਬਣਦੇ ਹੋਏ ਦੇਖ ਰਹੇ ਹਾਂ।'' ਇਸ ਪ੍ਰੋਗਰਾਮ 'ਚ ਕਈ ਸੂਬਿਆਂ ਦੇ ਮੁੱਖ ਮੰਤਰੀ ਅਤੇ ਨੀਤੀ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਨਿਕਲੇ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਦਾਖ਼ਲ
NEXT STORY