ਗੁਹਾਟੀ- ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਸੋਮਵਾਰ ਨੂੰ DGP ਨੂੰ ਇਕ ਮਹਿਲਾ ਕਾਂਸਟੇਬਲ ਵੱਲੋਂ ਪ੍ਰੀਖਿਆ ਹਾਲ 'ਚ ਦਾਖਲ ਹੋਣ ਤੋਂ ਪਹਿਲਾਂ ਇਕ ਮਹਿਲਾ ਉਮੀਦਵਾਰ ਦੇ ਗੁਪਤ ਅੰਗਾਂ ਦੀ ਤਲਾਸ਼ੀ ਲੈਣ ਦੇ ਦੋਸ਼ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਘਟਨਾ ਨਲਬਾੜੀ ਦੀ ਹੈ, ਜਿੱਥੇ ‘ਗਰੁੱਪ-ਥ੍ਰੀ’ ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ।
ਦਰਅਸਲ ਆਸਾਮ ਵਿਚ ‘ਗਰੁੱਪ-ਥ੍ਰੀ’ ਦੀ ਸਿੱਧੀ ਭਰਤੀ ਪ੍ਰੀਖਿਆ ਐਤਵਾਰ ਨੂੰ ਸਖ਼ਤ ਸੁਰੱਖਿਆ ਦਰਮਿਆਨ ਹੋਈ ਸੀ। ਇਸ ਪ੍ਰੀਖਿਆ ਵਿਚ ਸੂਬੇ ਭਰ ਦੇ 2,305 ਕੇਂਦਰਾਂ 'ਤੇ 11,23,204 ਉਮੀਦਵਾਰ ਸ਼ਾਮਲ ਹੋਏ ਸਨ। ਪ੍ਰੀਖਿਆ ਦੌਰਾਨ ਪੂਰੇ ਸੂਬੇ ਵਿਚ ਸਾਢੇ ਤਿੰਨ ਘੰਟੇ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ ਸਨ। ਇਸ ਦੌਰਾਨ ਨਲਬਾੜੀ ਵਿਚ ਇਕ ਪ੍ਰੀਖਿਆ ਕੇਂਦਰ 'ਤੇ ਮਹਿਲਾ ਉਮੀਦਵਾਰ ਨੇ ਮਹਿਲਾ ਪੁਲਸ ਮੁਲਾਜ਼ਮ 'ਤੇ ਉਸ ਦੇ ਨਿੱਜੀ ਅੰਗਾਂ ਦੀ ਜਾਂਚ ਕਰਨ ਦਾ ਦੋਸ਼ ਲਾਇਆ ਸੀ।
ਇਸ ਮਾਮਲੇ 'ਚ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸ਼ਰਮਾ ਨੇ 'ਐਕਸ' 'ਤੇ ਪੋਸਟ ਕੀਤਾ ਕਿ ਨਲਬਾੜੀ ਘਟਨਾ 'ਤੇ DGP ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਜਿੱਥੇ ਇਕ ਵਿਦਿਆਰਥਣ ਨੇ ਦੋਸ਼ ਲਾਇਆ ਹੈ ਕਿ ਮਹਿਲਾ ਕਾਂਸਟੇਬਲ ਨੇ ਪ੍ਰੀਖਿਆ ਹਾਲ ਵਿਚ ਐਂਟਰੀ ਕਰਨ ਤੋਂ ਪਹਿਲਾਂ ਉਸ ਦੇ ਨਿੱਜੀ ਅੰਗਾਂ ਦੀ ਤਲਾਸ਼ੀ ਲਈ। ਸ਼ਰਮਾ ਨੇ ਕਿਹਾ ਕਿ ਅਸੀਂ ਆਪਣੀ ਪੂਰੀ ਨੌਜਵਾਨ ਪੀੜ੍ਹੀ ਪ੍ਰਤੀ ਕਰਜ਼ਦਾਰ ਹਾਂ ਅਤੇ ਕਿਸੇ ਵੀ ਹਲਾਤ ਵਿਚ ਇਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਮਹਿਲਾ ਉਮੀਦਵਾਰਾਂ ਦੀ ਮਰਿਆਦਾ ਅਤੇ ਸਨਮਾਨ ਨੂੰ ਹਰ ਸਮੇਂ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।
ਘੋੜੇ ਨਾਲ ਟਕਰਾ ਕੇ ਖੱਡ 'ਚ ਡਿੱਗੀ ਕਾਰ, ਸਿਪਾਹੀ ਦੀ ਮੌਤ
NEXT STORY