ਕੋਟਾ (ਭਾਸ਼ਾ)- ਘੋੜੇ ਨਾਲ ਟਕਰਾਉਣ ਤੋਂ ਬਾਅਦ ਸੋਮਵਾਰ ਨੂੰ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਰਾਜਸਥਾਨ ਪੁਲਸ ਦੇ ਇਕ ਸਿਪਾਹੀ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਨੈਸ਼ਨਲ ਹਾਈਵੇਅ-52 'ਤੇ ਸਵੇਰੇ ਕਰੀਬ 4 ਵਜੇ ਹੋਈ, ਜਦੋਂ ਡਾਲਚੰਦ ਗੁੱਜਰ (40) ਛੁੱਟੀ ਤੋਂ ਬਾਅਦ ਸਾਂਗੋਦ ਥਾਣੇ 'ਚ ਆਪਣੀ ਡਿਊਟੀ 'ਤੇ ਪਰਤ ਰਹੇ ਸਨ। ਥਾਣਾ ਇੰਚਾਰਜ ਸੁਰੇਸ਼ ਮੀਣਾ ਨੇ ਦੱਸਿਆ ਕਿ ਇਕ ਘੋੜੇ ਨਾਲ ਟਕਰਾਉਣ ਤੋਂ ਬਾਅਦ ਗੁੱਜਰ ਦੀ ਕਾਰ ਖੱਡ 'ਚ ਡਿੱਗ ਗਈ।
ਉਨ੍ਹਾਂ ਕਿਹਾ ਕਿ ਘੋੜੇ ਨੂੰ ਕਿਸੇ ਹੋਰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਮੀਣਾ ਨੇ ਦੱਸਿਆ ਕਿ ਭਰਤਪੁਰ ਜ਼ਿਲ੍ਹੇ ਦੇ ਵੀਰ ਕਸਬੇ ਦੇ ਰਹਿਣ ਵਾਲੇ ਗੁੱਜਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਾਹਨ ਦੇ ਡਰਾਈਵਰ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
20*22 ਫੁੱਟ ਦੀ 'ਦੁਕਾਨ' ਨੇ ਚੱਕਰਾਂ 'ਚ ਪਾਈ ED! 4000 ਕਰੋੜ ਵਿਦੇਸ਼ ਭੇਜਣ ਦਾ ਦੋਸ਼
NEXT STORY