ਗੁਹਾਟੀ- ਆਸਾਮ 'ਚ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਨਾਬਾਲਗ ਮੁੰਡੇ ਦੀ ਮੌਤ ਹੋ ਗਈ। ਆਸਾਮ ਦੇ ਗੋਲਾਘਾਟ ਜ਼ਿਲ੍ਹੇ 'ਚ ਇਕ ਨਾਬਾਲਗ ਮੁੰਡੇ ਦੀ ਆਪਣੀ ਮਾਂ ਦੀ ਚੁੰਨੀ ਨਾਲ ਖੇਡਦੇ ਹੋਏ ਗਲ਼ ਘੁੱਟ ਹੋਣ ਕਾਰਨ ਮੌਤ ਹੋ ਗਈ, ਜਦੋਂ ਉਹ ਘਰ ਦੇ ਅੰਦਰ ਖੇਡ ਰਿਹਾ ਸੀ।
ਇਹ ਘਟਨਾ ਮੰਗਲਵਾਰ ਨੂੰ ਗੋਲਾਘਾਟ ਜ਼ਿਲ੍ਹੇ ਦੇ ਮੌਖੋਵਾ ਇਲਾਕੇ ਦੀ ਹੈ। ਮ੍ਰਿਤਕ ਨਾਬਾਲਗ ਦੀ ਪਛਾਣ ਜੁਲਫੀਕ ਅਹਿਮਦ ਦੇ ਰੂਪ ਵਿਚ ਹੋਈ ਹੈ। ਉਹ ਆਪਣੀ ਮਾਂ ਦੀ ਚੁੰਨੀ ਨਾਲ ਖੇਡ ਰਿਹਾ ਸੀ, ਜੋ ਗਲਤੀ ਨਾਲ ਉਸ ਦੇ ਗਲ਼ ਵਿਚ ਲਿਪਟ ਗਈ। ਘਟਨਾ ਦੇ ਸਮੇਂ ਘਰ 'ਚ ਕੋਈ ਨਹੀਂ ਸੀ।
ਘਟਨਾ ਬਾਰੇ ਜਦੋਂ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਜੁਲਫੀਕ ਨੂੰ ਲੈ ਕੇ ਹਸਪਤਾਲ ਪਹੁੰਚੇ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦਰਦਨਾਕ ਘਟਨਾ ਨਾਲ ਸਥਾਨਕ ਲੋਕਾਂ ਵਿਚ ਸੋਗ ਦੀ ਲਹਿਰ ਹੈ।
PM ਮੋਦੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਕੀਤਾ ਨਮਨ, ਕਿਹਾ- ਬੇਮਿਸਾਲ ਸਾਹਸ ਪ੍ਰੇਰਨਾਦਾਇਕ ਹੈ
NEXT STORY