ਖਰੜ (ਰਣਬੀਰ) : ਖਰੜ-ਮੋਰਿੰਡਾ ਰੋਡ ’ਤੇ ਪਿੰਡ ਘੜੂੰਆਂ ਨੇੜੇ ਸੜਕ ਪਾਰ ਕਰ ਰਹੇ ਇੱਕ ਵਿਅਕਤੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਿਟੀ ਖਰੜ ਪੁਲਸ ਨੇ ਮ੍ਰਿਤਕ ਦੇ ਜੀਜੇ ਦੀ ਸ਼ਿਕਾਇਤ ’ਤੇ ਕਾਰ ਚਾਲਕ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪਿੰਡ ਮਾਮੂਪੁਰ ਦੇ ਨੰਬਰਦਾਰ ਜਸਮਿੰਦਰ ਸਿੰਘ ਨੇ ਦੱਸਿਆ ਕਿ ਉਹ 31 ਜੁਲਾਈ ਨੂੰ ਆਪਣੇ ਸਾਲੇ ਬਹਾਦੁਰ ਸਿੰਘ ਪੁੱਤਰ ਭਾਗ ਸਿੰਘ, ਵਾਸੀ ਪਿੰਡ ਮੜੌਲੀ ਕਲਾਂ (ਮੋਰਿੰਡਾ), ਨਾਲ ਮੋਟਰਸਾਈਕਲ ’ਤੇ ਵਾਪਸ ਆ ਰਹੇ ਸਨ। ਸ਼ਾਮ ਕਰੀਬ 7:40 ਵਜੇ ਉਹ ਗੁਪਤਾ ਕਾਲੋਨੀ, ਘੜੂੰਆਂ ਨੇੜੇ ਪੈਟਰੋਲ ਪੰਪ ਕੋਲ ਰੁਕੇ।
ਬਹਾਦੁਰ ਸਿੰਘ ਸੜਕ ਪਾਰ ਕਰਨ ਲੱਗੇ ਤਾਂ ਲੁਧਿਆਣਾ ਵੱਲੋਂ ਆ ਰਹੀ ਇਕ ਬਲੇਨੋ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਬਹਾਦੁਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਕਾਰ ਚਾਲਕ ਨੇ ਵਾਹਨ ਰੋਕਿਆ ਅਤੇ ਸ਼ਿਕਾਇਤਕਰਤਾ ਨਾਲ ਮਿਲ ਕੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਕਾਰ ਚਾਲਕ ਨੇ ਆਪਣੀ ਪਛਾਣ ਪਰਵ ਗੁਪਤਾ ਪੁੱਤਰ ਸ਼ੀਤਲ ਗੁਪਤਾ, ਵਾਸੀ ਸਿਵਲ ਲਾਈਨਜ਼, ਲੁਧਿਆਣਾ ਵਜੋਂ ਦੱਸੀ। ਉਸ ਨੇ ਦੋਸ਼ ਲਾਇਆ ਕਿ ਹਾਦਸਾ ਕਾਰ ਚਾਲਕ ਵੱਲੋਂ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਵਾਪਰਿਆ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਬਿਜਲੀ ਉਤਪਾਦਨ ਤੇ ਸਿੰਚਾਈ 'ਤੇ ਡੂੰਘਾ ਹੋ ਸਕਦੈ ਸੰਕਟ
NEXT STORY