ਸ਼ਿਵਸਾਗਰ (ਭਾਸ਼ਾ)- ਆਸਾਮ ’ਚ ਪਹਿਲੀ ਵਾਰ ਦੂਰ-ਦੁਰਾਡੇ ਦੇ ਇਕ ਇਲਾਕੇ ਦੇ 10ਵੀਂ ਜਮਾਤ ਦੇ ਕਿਸੇ ਵਿਦਿਆਰਥੀ ਨੂੰ ਇਕ ਦਿਨ ਲਈ ਸ਼ਿਵਸਾਗਰ ਦਾ ਜ਼ਿਲ੍ਹਾ ਕਮਿਸ਼ਨਰ ਬਣਾਇਆ ਗਿਆ। ਸ਼ਿਵਸਾਗਰ ਦੇ ਜ਼ਿਲ੍ਹਾ ਕਮਿਸ਼ਨਰ ਆਦਿਤਿਆ ਵਿਕਰਮ ਯਾਦਵ ਨੇ ਇਕ ਯੋਜਨਾ ਦੇ ਤਹਿਤ ‘ਬੋਕੋਟਾ ਨੇਮੁਗੁਰੀ ਡਿਊਰਿਟਿੰਗ ਟੀ ਗਾਰਡਨ’ ਦੇ ਭਾਗਿਆਦੀਪ ਰਾਜਗੜ੍ਹ ਨੂੰ ਚੁਣਿਆ। ਜ਼ਿਲ੍ਹਾ ਕਮਿਸ਼ਨਰ ਭਾਗਿਆਦੀਪ ਦੇ ਘਰ ਗਏ ਅਤੇ ਉਸ ਨੂੰ ਇੱਥੇ ਲੈ ਕੇ ਆਏ, ਜਿੱਥੇ ਉਸ ਨੇ ਸੋਮਵਾਰ ਨੂੰ ਜ਼ਿਲ੍ਹਾ ਵਿਕਾਸ ਕਮੇਟੀ (ਡੀ. ਡੀ. ਸੀ.) ਦੀ ਪੂਰਾ ਦਿਨ ਚੱਲੀ ਬੈਠਕ ’ਚ ਹਿੱਸਾ ਲਿਆ।
ਯਾਦਵ ਨੇ ਦੱਸਿਆ ਕਿ ਬੋਕੋਟਾ ਬੋਰਬਮ ਹਾਈ ਸਕੂਲ ਦੇ ਵਿਦਿਆਰਥੀ ਭਾਗਿਆਦੀਪ (16) ਨੂੰ ‘ਆਰੋਹਣ’ ਪ੍ਰੋਗਰਾਮ ਦੇ ਤਹਿਤ ਚੁਣਿਆ ਗਿਆ। ਇਸ ਪਹਿਲ ਦੇ ਤਹਿਤ ਦੂਰ-ਦੁਰਾਡੇ ਦੇ ਪੇਂਡੂ ਅਤੇ ਗਰੀਬ ਪਰਿਵਾਰਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਪਛਾਣ ਕੇ ਉਨ੍ਹਾਂ ਦੇ ਵਿਦਿਅਕ ਕਰੀਅਰ ’ਚ ਉਨ੍ਹਾਂ ਨੂੰ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ,‘‘ਅਸੀਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਤਾਂ ਕਿ ਉਹ ਪੇਸ਼ੇਵਰ ਕੋਰਸ ਅਪਣਾ ਸਕਣ ਅਤੇ ਡਾਕਟਰ, ਇੰਜੀਨੀਅਰ ਅਤੇ ਸਿਵਲ ਸੇਵਕਾਂ ਸਮੇਤ ਵੱਖ-ਵੱਖ ਖੇਤਰਾਂ ’ਚ ਆਪਣਾ ਕਰੀਅਰ ਬਣਾ ਸਕਣ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੇ ਲੋਕ ਬਣੇ 'ਸੁਪਰਮੂਨ' ਦੀ ਸ਼ਾਨਦਾਰ ਘਟਨਾ ਦੇ ਗਵਾਹ, ਵੇਖੋ ਚੰਨ ਦੀਆਂ ਖੂਬਸੂਰਤ ਤਸਵੀਰਾਂ
NEXT STORY