ਨੈਸ਼ਨਲ ਡੈਕਸ : ਆਸਾਮ 'ਚ ਭਾਜਪਾ ਦੇ ਸਹਿਯੋਗੀ ਬੋਡੋਲੈਂਡ ਪੀਪਲਜ਼ ਫ਼ਰੰਟ (ਬੀਪੀਐੱਫ਼) ਦੇ ਸੰਸਥਾਪਕ ਮੈਂਬਰ ਬਿਸਵਾਜਿਤ ਦਮਾਰੀ ਅਤੇ ਪਾਰਟੀ ਦੇ ਜਨਰਲ ਸੈਕਟਰੀ ਇਮੈਨੁਅਲ ਮੋਸਹਾਰੀ ਐਤਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਦਮਾਰੀ ਨੇ ਸ਼ਨੀਵਾਰ ਨੂੰ ਰਾਜ ਸਭਾ ਦੀ ਮੈਂਬਰਤਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮੁੱਖ ਮੰਤਰੀ ਸਰਬੰਦ ਸੋਨੇਵਾਲ ਨੇ ਦੋਵਾਂ ਦਾ ਪਾਰਟੀ 'ਚ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ 'ਚ ਸ਼ਾਮਲ ਹੋਣ ਨਾਲ ਭਾਜਪਾ ਕੇਵਲ ਬੋਡੋਲੈਂਡ ਪੀਪਲਜ਼ ਫ਼ਰੰਟ (ਬੀਪੀਐੱਫ਼) ਤੋਂ ਹੀ ਨਹੀਂ ਬਲਕਿ ਪੂਰੇ ਅਸਾਮ 'ਚ ਮਜ਼ਬੂਤ ਹੋ ਗਈ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਦਰਦਨਾਕ ਹਾਦਸਾ : ਫ਼ੈਕਟਰੀ 'ਚ ਕੰਮ ਕਰਕੇ ਵਾਪਸ ਆ ਰਹੇ ਪਤੀ-ਪਤਨੀ ਦੀ ਮੌਤ
ਭਾਜਪਾ ਦੇ ਲਈ ਮਹੱਤਵਪੂਰਨ ਦਿਨ : ਸੋਨੇਵਾਲ
ਸੋਨੇਵਾਲ ਨੇ ਕਿਹਾ ਕਿ ਭਾਜਪਾ ਦੀ ਅਸਾਮ ਇਕਾਈ ਦੇ ਲਈ ਅੱਜ ਇਕ ਮਹੱਤਵਪੂਰਨ ਦਿਨ ਹੈ। ਆਉਣ ਵਾਲੇ ਦਿਨਾਂ 'ਚ ਬੀਟੀਸੀ ਚੋਣਾਂ ਹੋਣ ਵਾਲੀਆਂ ਹਨ। ਇਸ ਸਮੇਂ ਬੀਪੀਐੱਫ਼ ਦੇ ਦੋ ਸੀਨੀਅਰ ਨੇਤਾ ਬਹੁਤ ਭਰੋਸੇ ਨਾਲ ਭਾਜਪਾ 'ਚ ਸ਼ਾਮਲ ਹੋਏ ਹਨ। ਉਹ ਬਹੁਤ ਹੀ ਤਜਰਬੇਕਾਰ ਵਿਅਕਤੀ ਹੈ ਅਤੇ ਲੋਕਾਂ ਦੇ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਮੁੱਖਮੰਤਰੀ ਆਵਾਸ 'ਚ ਆਯੋਜਿਤ ਇਕ ਸਮਾਗਮ ਦੌਰਾਨ ਭਾਜਪਾ 'ਚ ਸ਼ਾਮਲ ਹੋਏ।
ਇਹ ਵੀ ਪੜ੍ਹੋ :ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ
ਲਾਪਤਾ ਹੋਣ ਦੇ 6 ਦਿਨਾਂ ਬਾਅਦ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ, ਤੰਤਰ-ਮੰਤਰ ਨੇ ਵਿਗਾੜੀ ਪੂਰੀ ਖੇਡ
NEXT STORY