ਗੁਹਾਟੀ - ਅਸਾਮ ਸਰਕਾਰ ਨੇ ਸ਼ਨੀਵਾਰ ਨੂੰ ਇਲਾਜ ਦੇ ਨਾਂ 'ਤੇ 'ਜਾਦੂਈ ਉਪਚਾਰ' ਦੀਆਂ ਪ੍ਰਥਾਵਾਂ 'ਤੇ ਪਾਬੰਦੀ ਲਗਾਉਣ ਅਤੇ ਖ਼ਤਮ ਕਰਨ ਲਈ ਇਕ ਬਿੱਲ ਨੂੰ ਮਨਜ਼ੂਰੀ ਦਿੱਤੀ। ਇਸ ਬਿੱਲ ਵਿੱਚ ਅਜਿਹੇ ਇਲਾਜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਪ੍ਰਬੰਧ ਹੈ। ਇਹ ਫੈਸਲਾ ਮੁੱਖ ਮੰਤਰੀ ਹਿਮੰਤ ਬਿਸ਼ਵ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਬੈਠਕ ਵਿੱਚ ਲਿਆ ਗਿਆ। ਬੈਠਕ ਵਿੱਚ ਲਏ ਗਏ ਫੈਸਲਿਆਂ ਨੂੰ ਸਾਂਝਾ ਕਰਦੇ ਹੋਏ ਸ਼ਰਮਾ ਨੇ ਕਿਹਾ ਕਿ ਕੈਬਨਿਟ ਨੇ ਇਕ ਸਰਮਪਿਤ ਟਿਕਾਊ ਵਿਕਾਸ ਪ੍ਰੋਗਰਾਮ ਲੀ 10 ਸ਼ਹਿਰਾਂ ਦੀ ਵੀ ਚੋਣ ਕੀਤੀ ਅਤੇ ਸੂਬਾ ਮਿਉਂਸਪਲ ਕੈਡਰ ਵਿੱਚ ਸੁਧਾਰ ਲਿਆਉਣ ਦਾ ਪ੍ਰਸਤਾਵ ਰੱਖਿਆ। ਮੰਤਰੀ ਪ੍ਰੀਸ਼ਦ ਨੇ ਅਸਾਮ ਉਪਚਾਰ ਪ੍ਰਥਾ ਬਿੱਲ 2024 ਨੂੰ ਮਨਜ਼ੂਰੀ ਦੇ ਦਿੱਤੀ। ਬਿੱਲ ਦਾ ਉਦੇਸ਼ ਜਮਾਂਦਰੂ ਬਿਮਾਰੀਆਂ ਜਿਵੇਂ ਬੋਲੇਪਣ, ਗੁੰਗੇਪਣ, ਅੰਨ੍ਹੇਪਣ, ਸਰੀਰਕ ਵਿਗਾੜ ਅਤੇ ਔਟਿਜ਼ਮ ਦੇ ਇਲਾਜ ਦੇ ਨਾਮ 'ਤੇ ਜਾਦੂਈ ਇਲਾਜ ਦੀਆਂ ਪ੍ਰਥਾਵਾਂ ਨੂੰ ਰੋਕਣਾ ਅਤੇ ਖ਼ਤਮ ਕਰਨਾ ਹੈ।
ਇਹ ਵੀ ਪੜ੍ਹੋ - ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਸਰਕਾਰ ਦੀ ਵੱਡੀ ਕਾਰਵਾਈ, 3 ਦਿਨ ਬੰਦ ਰਹੇਗੀ ਇੰਟਰਨੈਟ ਤੇ SMS ਸੇਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਨੀ ਲਾਂਡਰਿੰਗ ਮਾਮਲਾ: ਈਡੀ ਨੇ ਕਾਂਗਰਸ ਸੰਸਦ ਮੈਂਬਰ ਧੀਰਜ ਸਾਹੂ ਤੋਂ ਕੀਤੀ 11 ਘੰਟੇ ਤੱਕ ਪੁੱਛਗਿੱਛ
NEXT STORY