ਗੁਹਾਟੀ- ਆਸਾਮ ਦੇ ਸਾਬਕਾ ਮੁੱਖ ਮੰਤਰੀ ਪ੍ਰਫੁੱਲ ਕੁਮਾਰ ਮਹੰਚ ਨੂੰ ਛਾਤੀ 'ਚ ਦਰਦ ਹੋਣ ਤੋਂ ਬਾਅਦ ਇੱਥੋਂ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਹਸਪਤਾਲ ਦੇ ਇਕ ਬੁਲਾਰੇ ਨੇ ਦਿੱਤੀ। ਛਾਤੀ 'ਚ ਦਰਦ ਅਤੇ ਸਾਹ ਲੈਣ 'ਚ ਪਰੇਸ਼ਾਨੀ ਦੀ ਸ਼ਿਕਾਇਤ ਤੋਂ ਬਾਅਦ 68 ਸਾਲਾ ਸਾਬਕਾ ਵਿਦਿਆਰਥੀ ਨੇਤਾ ਨੂੰ ਸ਼ੁੱਕਰਵਾਰ ਰਾਤ ਹਸਪਤਾਲ ਦੇ ਆਈ.ਸੀ.ਯੂ. 'ਚ ਦਾਖ਼ਲ ਕਰਵਾਇਆ ਗਿਆ। ਆਸਾਮ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਉਨ੍ਹਾਂ ਨੇ 6 ਸਾਲਾਂ ਤੱਕ ਅੰਦੋਲਨ ਚਲਾਇਆ ਸੀ।
ਉਨ੍ਹਾਂ ਕਿਹਾ ਕਿ ਉਹ ਗੈਸਟਰਾਈਟਸ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਆਈ.ਸੀ.ਯੂ. 'ਚ ਕੱਢ ਕੇ ਇਕ ਕੈਬਿਨ 'ਚ ਭੇਜਿਆ ਗਿਆ।'' ਮਹੰਤ ਨੂੰ ਪਿਛਲੇ ਸਾਲ ਸਤੰਬਰ 'ਚ ਇਸੇ ਹਸਪਤਾਲ 'ਚ ਹਾਈ ਬਲੱਡ ਪ੍ਰੈਸ਼ਰ ਤੋਂ ਬਾਅਦ ਦਾਖ਼ਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਹਾਲਤ 'ਚ ਸੁਧਾਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਮਹੰਤ ਫ਼ਿਲਹਾਲ ਬਹਿਰਾਮਪੁਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਹਨ, ਜਿਸ ਦਾ ਉਹ 1991 ਤੋਂ ਲਗਾਤਾਰ 5 ਵਾਰ ਤੋਂ ਪ੍ਰਤੀਨਿਧੀਤੱਵ ਕਰ ਰਹੇ ਹਨ। ਮਹੰਤ ਦੀ ਅਗਵਾਈ 'ਚ ਆਸਾਮ ਗਣ ਪ੍ਰੀਸ਼ਦ 1985 ਅਤੇ 1996 'ਚ 2 ਵਾਰ ਸੱਤਾ 'ਚ ਰਹੀ।
ਲੱਦਾਖ 'ਚ ਜਵਾਨਾਂ ਨੂੰ ਵੀ ਦਿੱਤੀ ਗਈ ਕੋਰੋਨਾ ਵੈਕਸੀਨ, ਜਵਾਨ ਬੋਲੇ- ਚੰਗਾ ਲੱਗ ਰਿਹਾ ਹੈ
NEXT STORY