ਗੁਹਾਟੀ— ਆਸਾਮ 'ਚ ਜਾਪਾਨੀ ਇੰਸੇਫੇਲਾਈਟਿਸ (ਜੇ.ਈ.) ਕਾਰਨ 21 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਟੀਮ ਦੇ ਇੱਥੇ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਕੇਂਦਰੀ ਸਿਹਤ ਮੰਰਤਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਰ ਮੈਂਬਰੀ ਕੇਂਦਰੀ ਟੀਮ ਦੀ ਅਗਵਾਈ ਕਰਨ ਵਾਲੇ ਐਡੀਸ਼ਨ ਸਕੱਤਰ ਸੰਜੀਵ ਕੁਮਾਰ ਨੇ ਕਿਹਾ,''ਜੁਲਾਈ ਅਤੇ ਅਗਸਤ ਆਉਣ ਵਾਲੇ 2 ਮਹੱਤਵਪੂਰਨ ਮਹੀਨੇ ਹਨ। ਇਹ ਚੁਣੌਤੀ ਹੋਵੇਗੀ ਕਿ ਅਗਲੇ 2 ਮਹੀਨਿਆਂ 'ਚ ਇਸ ਦਾ ਪਰਲੋ ਘੱਟ ਹੋਵੇ।''
ਗੁਹਾਟੀ 'ਚ ਰਾਜ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਸਮੀਖਿਆ ਬੈਠਕ ਤੋਂ ਬਾਅਦ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜ ਦਾ ਸਿਹਤ ਵਿਭਾਗ ਬਹੁਤ ਸਰਗਰਮ ਹੈ ਅਤੇ ਚੀਜ਼ਾਂ ਕੰਟਰੋਲ 'ਚ ਹਨ। ਉਨ੍ਹਾਂ ਨੇ ਕਿਹਾ,''ਅਸੀਂ ਰਾਜ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਥਿਤੀ ਦੀ ਸਮੀਖਿਆ ਕੀਤੀ ਹੈ। ਜਾਪਾਨੀ ਇੰਸੇਫੇਲਾਈਟਿਸ ਦੇ ਦਰਜ ਕੀਤੇ ਗਏ 69 ਮਾਮਲਿਆਂ 'ਚੋਂ ਹੁਣ ਤੱਕ ਇਸ ਨਾਲ 21 ਮੌਤਾਂ ਹੋਈਆਂ ਹਨ। ਮੈਂ ਟੀਕਾਕਰਨ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ, ਜੋ ਜੇ.ਈ. ਦੇ ਮਾਮਲਿਆਂ ਨੂੰ ਰੋਕਣ ਲਈ ਮਹੱਤਵਪੂਰਨ ਹਨ।''
ਐਂਬੂਲੈਂਸ ਨਹੀਂ ਮਿਲੀ ਤਾਂ ਗਰਭਵਤੀ ਪਤਨੀ ਨੂੰ ਠੇਲੇ 'ਤੇ ਲੈ ਕੇ ਪਹੁੰਚਿਆ ਹਸਪਤਾਲ
NEXT STORY