ਗੁਹਾਟੀ- ਆਸਾਮ ਦੇ ਗੁਹਾਟੀ 'ਚ ਇਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਗੁਹਾਟੀ ਹਾਈ ਕੋਰਟ ਨੇ 'ਸਿੰਦੂਰ' ਲਗਾਉਣ ਅਤੇ 'ਚੂੜੀਆਂ' ਪਹਿਨਣ ਤੋਂ ਮਨ੍ਹਾ ਕਰਨ 'ਤੇ ਇਕ ਵਿਅਕਤੀ ਨੇ ਆਪਣੀ ਪਤਨੀ ਤੋਂ ਤਲਾਕ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੋਰਟ ਨੇ ਇਸ ਆਧਾਰ 'ਤੇ ਤਲਾਕ ਨੂੰ ਮਨਜ਼ੂਰੀ ਦਿੱਤੀ ਕਿ ਇਕ ਹਿੰਦੂ ਜਨਾਨੀ ਵਲੋਂ ਇਨ੍ਹਾਂ ਰੀਤੀ-ਰਿਵਾਜ਼ਾਂ ਨੂੰ ਮੰਨਣ ਤੋਂ ਮਨ੍ਹਾ ਕਰਨ ਦਾ ਮਤਲਬ ਹੈ ਕਿ ਉਹ ਵਿਆਹ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੀ ਹੈ। ਪਤੀ ਦੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਚੀਫ ਜਸਟਿਸ ਅਜੇ ਲਾਂਬਾ ਅਤੇ ਜੱਜ ਸੌਮਿਤਰ ਸੈਕੀਆ ਦੀ ਇਕ ਬੈਂਚ ਨੇ ਇਕ ਪਰਿਵਾਰਕ ਅਦਾਲਤ ਦੇ ਉਸ ਆਦੇਸ਼ ਨੂੰ ਖਾਰਜ ਕਰ ਦਿੱਤਾ, ਜਿਸ ਨੇ ਇਸ ਆਧਾਰ 'ਤੇ ਪਤੀ ਨੂੰ ਤਲਾਕ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਕਿ ਪਤਨੀ ਨੇ ਉਸ ਨਾਲ ਕੋਈ ਬੇਰਹਿਮੀ ਨਹੀਂ ਕੀਤੀ। ਵਿਅਕਤੀ ਨੇ ਪਰਿਵਾਰਕ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ 19 ਜੂਨ ਨੂੰ ਦਿੱਤੇ ਆਪਣੇ ਫੈਸਲੇ 'ਚ ਕਿਹਾ,''ਚੂੜੀਆਂ ਪਹਿਨਣ ਅਤੇ ਸਿੰਦੂਰ ਲਗਾਉਣ ਤੋਂ ਮਨ੍ਹਾ ਉਸ ਨੂੰ (ਪਤਨੀ ਨੂੰ) ਅਵਿਆਹੁਤਾ ਦਿਖਾਂਏਗਾ ਜਾਂ ਫਿਰ ਇਹ ਦਰਸਾਏਗਾ ਕਿ ਉਹ ਪਤੀ ਨਾਲ ਇਸ ਵਿਆਹ ਨੂੰ ਸਵੀਕਾਰ ਨਹੀਂ ਕਰਦੀ ਹੈ। ਪਤਨੀ ਦਾ ਇਹ ਰਵੱਈਆ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਉਹ ਪਤੀ ਨਾਲ ਵਿਆਹਿਕ ਜੀਵਨ ਨੂੰ ਸਵੀਕਾਰ ਨਹੀਂ ਕਰਦੀ ਹੈ।''
ਇਸ ਜੋੜੇ ਦਾ ਵਿਆਹ 17 ਫਰਵਰੀ 2012 'ਚ ਹੋਇਆ ਸੀ ਪਰ ਇਸ ਦੇ ਜਲਦ ਬਾਅਦ ਦੋਹਾਂ ਦਰਮਿਆ ਝਗੜੇ ਸ਼ੁਰੂ ਹੋ ਗਏ ਸਨ, ਕਿਉਂਕਿ ਜਨਾਨੀ ਆਪਣੇ ਪਤੀ ਦੇ ਪਰਿਵਾਰ ਦੇ ਮੈਂਬਰਾਂ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਨਤੀਜੇ ਵਜੋਂ ਦੋਵੇਂ 30 ਜੂਨ 2013 ਤੋਂ ਹੀ ਵੱਖ ਰਹਿ ਰਹੇ ਸਨ। ਬੈਂਚ ਨੇ ਕਿਹਾ ਕਿ ਜਨਾਨੀ ਨੇ ਆਪਣੇ ਪਤੀ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਤਸੀਹੇ ਦੇਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ ਪਰ ਇਹ ਦੋਸ਼ ਗਲਤ ਸਾਬਤ ਹੋਇਆ। ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ,''ਪਤੀ ਜਾਂ ਉਸ ਦੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਗਲਤ ਅਪਰਾਧਕ ਮਾਮਲੇ ਦਰਜ ਕਰਵਾਉਣ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਸੁਪਰੀਮ ਕੋਰਟ ਨੇ ਬੇਰਹਿਮੀ ਕਰਾਰ ਦਿੱਤਾ ਹੈ।'' ਜੱਜਾਂ ਨੇ ਕਿਹਾ ਕਿ ਪਰਿਵਾਰਕ ਕੋਰਟ ਨੇ ਇਸ ਤੱਥ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ ਕੀਤਾ ਕਿ ਜਨਾਨੀ ਨੇ ਆਪਣੇ ਪਤੀ ਨੂੰ ਉਸ ਦੀ ਬੁੱਢੀ ਮਾਂ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਰੋਕਿਆ। ਆਦੇਸ਼ 'ਚ ਕਿਹਾ,''ਇਸ ਤਰ੍ਹਾਂ ਦੇ ਸਬੂਤ ਬੇਰਹਿਮੀ ਨੂੰ ਸਾਬਤ ਕਰਨ ਲਈ ਪੂਰੇ ਹਨ।''
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਮੁਕਾਬਲਾ, 2 ਅੱਤਵਾਦੀ ਢੇਰ
NEXT STORY