ਨਵੀਂ ਦਿੱਲੀ, (ਭਾਸ਼ਾ)- ਮਹਾਰਾਸ਼ਟਰ ਅਤੇ ਝਾਰਖੰਡ ’ਚ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਪੂਰੀ ਹੋਣ ਤੋਂ ਬਾਅਦ ਆਏ ਵਧੇਰੇ ਐਗਜ਼ਿਟ ਪੋਲ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਗੱਠਜੋੜ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਦੋਵਾਂ ਸੂਬਿਆਂ ’ਚ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਮਹਾਰਾਸ਼ਟਰ ਵਿਚ ਭਾਜਪਾ, ਸ਼ਿਵ ਸੈਨਾ (ਸ਼ਿੰਦੇ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਜੀਤ) ਦੇ ਗੱਠਜੋੜ ‘ਮਹਾਯੁਤੀ’ ਅਤੇ ਕਾਂਗਰਸ, ਸ਼ਿਵ ਸੈਨਾ (ਊਧਵ) ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ) ਦੇ ਗੱਠਜੋੜ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਦਰਮਿਆਨ ਮੁਕਾਬਲਾ ਹੈ।
ਝਾਰਖੰਡ ਵਿੱਚ ਰਾਸ਼ਟਰੀ ਜਮਹੂਰੀ ਗੱਠਜੋੜ ਤੇ ‘ਇੰਡੀਆ’ ਗੱਠਜੋੜ ਵਿਚਾਲੇ ਟੱਕਰ ਹੈ। ਰਾਸ਼ਟਰੀ ਜਮਹੂਰੀ ਗੱਠਜੋੜ ’ਚ ਭਾਜਪਾ, ਏ. ਜੇ. ਐੱਸ. ਯੂ., ਜਨਤਾ ਦਲ (ਸੰਯੁਕਤ) ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਸ਼ਾਮਲ ਹਨ, ਜਦੋਂ ਕਿ ‘ ਇੰਡੀਆ’ ਗੱਠਜੋੜ ’ਚ ਝਾਰਖੰਡ ਮੁਕਤੀ ਮੋਰਚਾ (ਜੇ. ਐੱਮ. ਐੱਮ.), ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਹਨ।
ਭਾਰਤ ਦੀ ਆਬਾਦੀ ’ਚ 2050 ਤੱਕ ਹੋਣਗੇ 35 ਕਰੋੜ ਬੱਚੇ, ਯੂਨੀਸੈੱਫ ਦੀ ਨਵੀਂ ਰਿਪੋਰਟ 'ਚ ਹੋਇਆ ਖੁਲਾਸਾ
NEXT STORY