ਨਵੀਂ ਦਿੱਲੀ—ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਹੁਣ ਚੋਣ ਕਮਿਸ਼ਨ ਨੇ ਤਾਰੀਕਾਂ ਦਾ ਐਲਾਨ ਨਹੀਂ ਕੀਤਾ ਹੈ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਤਿਆਰੀਆਂ ਫੁੱਲ ਮੋਡ 'ਚ ਹਨ। ਸੂਬੇ ਤੋਂ ਲੈ ਕੇ ਰਾਸ਼ਟਰੀ ਦਫਤਰ ' ਬੈਠਕਾਂ ਰਾਹੀਂ ਪਾਰਟੀ ਚੋਣ ਰਣਨੀਤੀ ਬਣਾਉਣ 'ਚ ਜੁੱਟੀ ਹੋਈ ਹੈ। ਪਾਰਟੀ ਨੇਤਾ ਸੂਬਿਆਂ 'ਚ ਰੈਲੀਆਂ ਕਰਨ ਜੁੱਟੀ ਹੋਈ ਹੈ। ਹਰਿਆਣਾ ਅਤੇ ਮਹਾਰਾਸ਼ਟਰ 'ਚ ਤਾਂ ਮੁੱਖ ਮੰਤਰੀਆਂ ਵੱਲੋਂ ਚੋਣ ਰੈਲੀਆਂ ਵੀ ਕੱਢੀਆਂ ਜਾ ਚੁੱਕੀਆਂ ਹਨ। ਹਰਿਆਣਾ, ਝਾਰਖੰਡ ਅਤੇ ਮਹਾਰਾਸ਼ਟਰ ਚ ਭਾਜਪਾ ਦੇ ਰਾਸ਼ਟਰੀ ਨੇਤਾਵਾਂ ਨੇ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪ੍ਰਚਾਰ ਮੈਦਾਨ 'ਚ ਉਤਰ ਚੁੱਕੇ ਹਨ। ਇਸ ਤੋਂ ਭਾਜਪਾ ਦੀ ਪਹਿਲਾਂ ਤੋਂ ਚੋਣ ਤਿਆਰੀਆਂ ਦਾ ਪਤਾ ਲੱਗਦਾ ਹੈ ਪਰ ਵਿਰੋਧੀ ਧਿਰ ਹੁਣ ਤੱਕ ਚੋਣ ਮੋਡ 'ਚ ਨਹੀ ਦਿਖ ਰਹੇ ਹਨ।
ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ 8 ਸਤੰਬਰ ਨੂੰ ਰੋਹਤਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਕਰ ਕੇ ਚੋਣਾਵੀ ਬਿਗੁੱਲ ਵਜਾ ਦਿੱਤਾ ਹੈ। ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਹਰਿਆਣਾ 'ਚ ਰੈਲੀ ਕਰ ਚੁੱਕੇ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸੂਬੇ 'ਚ ਜਨਾਦੇਸ਼ ਰੈਲੀ ਕੱਢ ਚੁੱਕੇ ਹਨ।
ਇਸ ਤੋਂ ਇਲਾਵਾ ਝਾਰਖੰਡ ਅਤੇ ਮਹਾਰਾਸ਼ਟਰ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਰਕਾਰੀ ਦੌਰੇ 'ਤੇ ਹਨ ਪਰ ਸਰਕਾਰ ਦੇ 100 ਦਿਨਾਂ ਦੇ ਕੰਮਾਂ ਦਾ ਹਿਸਾਬ ਦੇ ਕੇ ਉਨ੍ਹਾਂ ਨੇ ਜਨਤਾ ਨੂੰ ਰੁਝਾਉਣ ਦਾ ਕੋਸ਼ਿਸ਼ ਕੀਤੀ ਹੈ। ਬੀਤੇ ਦਿਨ ਵੀਰਵਾਰ (12 ਸਤੰਬਰ) ਨੂੰ ਪੀ. ਐੱਮ. ਮੋਦੀ ਨੇ ਵਿਧਾਨ ਸਭਾ ਅਤੇ ਸਕੱਤਰ ਦੇ ਨਵੇਂ ਭਵਨਾਂ ਦੇ ਨਾਲ ਮਲਟੀ ਮਾਡਰਨ ਟਰਮੀਨਲ ਆਦਿ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਆਯੋਜਨ ਦੇ ਬਹਾਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ 'ਚ ਚੋਣ ਮੁਹਿੰਮ ਦਾ ਆਗਾਜ਼ ਕੀਤਾ ਹੈ। ਪ੍ਰੋਗਰਾਮ 'ਚ ਪੀ. ਐੱਮ. ਮੋਦੀ ਨੇ ਸੌ ਦਿਨਾਂ ਦੀ ਰਿਪੋਰਟ ਵੀ ਪੇਸ਼ ਕਰਨ ਦਾ ਇਸ਼ਾਰਾ ਕਰਦੇ ਹੋਏ ਨਿਸ਼ਾਨਾ ਵਿਧਾਨ ਸਭਾ ਚੋਣਾਂ 'ਤੇ ਵਿੰਨ੍ਹਿਆ ਹੈ। ਇਸ ਤੋਂ ਇਲਾਵਾ 7 ਸਤੰਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰ ਕੇ ਪ੍ਰੋਜੈਕਟਾਂ ਦੀ ਸੌਗਾਤ ਦੇਣ ਦੇ ਬਹਾਨੇ ਜਨਤਾ ਨੂੰ ਰੁਝਾ ਚੁੱਕੇ ਹਨ। ਇਸ ਦੇ ਨਾਲ ਹੀ 1 ਸਤੰਬਰ ਨੂੰ ਮਹਾਰਾਸ਼ਟਰ ਦੇ ਸੋਲਾਪੁਰ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਵੀ ਰੈਲੀ ਕਰ ਚੁੱਕੇ ਹਨ।
PNB ਘਪਲਾ : ਨੀਰਵ ਮੋਦੀ ਦੇ ਭਰਾ ਖਿਲਾਫ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ
NEXT STORY