ਸ਼੍ਰੀਨਗਰ/ਜੰਮੂ, (ਉਦੇ)- ਭਾਰਤੀ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਲਈ ਆਮ ਚੋਣਾਂ ਦੇ ਪਹਿਲੇ ਪੜਾਅ ਲਈ ਚੋਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ।
ਅਨੰਤਨਾਗ, ਪੁਲਵਾਮਾ, ਸ਼ੋਪੀਆਂ, ਕੁਲਗਾਮ, ਡੋਡਾ, ਰਾਮਬਨ ਅਤੇ ਕਿਸ਼ਤਵਾੜ ਜ਼ਿਲਿਆਂ ਦੇ 24 ਵਿਧਾਨ ਸਭਾ ਹਲਕਿਆਂ ’ਚ ਪਹਿਲੇ ਪੜਾਅ ’ਚ ਵੋਟਾਂ ਪੈਣਗੀਆਂ, ਜਦਕਿ ਬਾਕੀ ਹਲਕਿਆਂ ’ਚ ਦੂਜੇ ਅਤੇ ਤੀਜੇ ਪੜਾਅ ’ਚ ਵੋਟਾਂ ਪੈਣਗੀਆਂ।
ਕਸ਼ਮੀਰ ਡਵੀਜ਼ਨ ’ਚ 16 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ’ਚ 32-ਪੰਪੋਰ, 33-ਤ੍ਰਾਲ, 34-ਪੁਲਵਾਮਾ, 35-ਰਾਜਪੋਰਾ, 36-ਜ਼ੈਨਾਪੋਰਾ, 37-ਸ਼ੋਪੀਆਂ, 38-ਡੀ. ਐੱਚ. ਪੋਰਾ, 39-ਕੁਲਗਾਮ, 40-ਦੇਵਸਰ, 41-ਡੁਰੂ, 42-ਕੋਕਰਨਾਗ, 43-ਅਨੰਤਨਾਗ ਪੱਛਮੀ, 44-ਅਨੰਤਨਾਗ, 45-ਸ਼੍ਰੀਗੁਫਵਾੜਾ-ਬਿਜਬਿਹਾੜਾ, 46-ਸ਼ਾਂਗਸ-ਅਨੰਤਨਾਗ ਪੂਰਬੀ ਅਤੇ 47-ਪਹਿਲਗਾ ਹਨ।
ਜੰਮੂ ਡਵੀਜ਼ਨ ’ਚ 8 ਵਿਧਾਨ ਸਭਾ ਹਲਕੇ 48-ਇੰਦਰਵਾਲ, 49-ਕਿਸ਼ਤਵਾੜ, 50-ਪਾਡਰ-ਨਾਗਸੇਨੀ, 51-ਭਦਰਵਾਹ, 52-ਡੋਡਾ, 53-ਡੋਡਾ ਪੱਛਮੀ, 54-ਰਾਮਬਨ ਅਤੇ 55-ਬਨਿਹਾਲ ਹਨ, ਜਿੱਥੇ ਪਹਿਲੇ ਪੜਾਅ ’ਚ ਵੋਟਿੰਗ ਹੋਣੀ ਹੈ।
ਨੋਟੀਫਿਕੇਸ਼ਨ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ 27 ਅਗਸਤ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 28 ਅਗਸਤ ਨੂੰ ਹੋਵੇਗੀ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ 30 ਅਗਸਤ ਹੈ।
ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਧਾਨ ਸਭਾ ਹਲਕਿਆਂ ਲਈ 18 ਸਤੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੋਲਿੰਗ ਹੋਵੇਗੀ।
ਸੁਰੱਖਿਆ ਉਪਾਅ ਕੀਤੇ ਜਾਣ ਤੱਕ ਬੰਦ ਰੱਖਾਂਗੇ ਕੰਮ, ਬੰਗਾਲ ਦੇ ਜੂਨੀਅਰ ਡਾਕਟਰਾਂ ਦਾ ਫ਼ੈਸਲਾ
NEXT STORY