ਨੈਸ਼ਨਲ ਡੈਸਕ- ਤ੍ਰਿਪੁਰ, ਨਾਗਾਲੈਂਡ ਅਤੇ ਮੇਘਾਲਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ 2 ਮਾਰਚ ਨੂੰ ਹੋਵੇਗੀ, ਜਿਸ 'ਤੇ ਪੂਰੇ ਦੇਸ਼ ਦੀ ਨਜ਼ਰ ਹੈ। ਤਿੰਨਾਂ ਸੂਬਿਆਂ ਵਿਚ ਕਿਸ ਪਾਰਟੀ ਦੀ ਸਰਕਾਰ ਬਣੇਗੀ, ਇਹ ਚੋਣ ਨਤੀਜਿਆਂ ਤੋਂ ਬਾਅਦ ਸਾਫ਼ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੁਪਹਿਰ ਤੱਕ ਸਾਹਮਣੇ ਆ ਜਾਣਗੇ। ਇਸ ਸਾਲ ਕਈ ਪ੍ਰਮੁੱਖ ਸਿਆਸੀ ਦਲਾਂ ਨੇ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਈ ਹੈ। ਇਹ ਦੇਖਣਾ ਕਾਫ਼ੀ ਅਹਿਮ ਰਹੇਗਾ ਕਿ ਮੇਘਾਲਿਆ, ਤ੍ਰਿਪੁਰਾ ਅਤੇ ਨਾਗਾਲੈਂਡ ਦੇ ਲੋਕਾਂ ਨੇ ਕਿਸ ਦੇ ਹੱਕ 'ਚ ਆਪਣਾ ਫ਼ਤਵਾ ਦਿੱਤਾ ਅਤੇ ਕਿਸ ਦੀ ਸਰਕਾਰ ਬਣੇਗੀ।
ਇਹ ਵੀ ਪੜ੍ਹੋ- ਗਲਵਾਨ 'ਚ ਸ਼ਹੀਦ ਹੋਏ ਪੁੱਤ ਦੀ ਪਿਤਾ ਨੇ ਬਣਾਈ ਯਾਦਗਾਰ, ਪਹਿਲਾਂ ਪੁਲਸ ਨੇ ਕੀਤੀ ਕੁੱਟਮਾਰ ਫਿਰ...
ਮੌਜੂਦਾ ਸਮੇਂ ਵਿਚ ਕਿਸ ਦੀ ਸਰਕਾਰ?
ਮੌਜੂਦਾ ਸਮੇਂ ਵਿਚ ਤ੍ਰਿਪੁਰਾ 'ਚ ਭਾਜਪਾ ਦੀ ਸਰਕਾਰ ਹੈ, ਜਦਕਿ ਨਾਗਾਲੈਂਡ ਅਤੇ ਮੇਘਾਲਿਆ 'ਚ ਕ੍ਰਮਵਾਰ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗ੍ਰੇਸਿਵ ਪਾਰਟੀ (NDPP) ਅਤੇ ਨੈਸ਼ਨਲ ਪੀਪੁਲਜ਼ ਪਾਰਟੀ (NPP) ਦੀ ਸਰਕਾਰ ਹੈ। ਤ੍ਰਿਪੁਰਾ 'ਚ 16 ਫਰਵਰੀ ਅਤੇ ਨਾਗਾਲੈਂਡ ਤੇ ਮੇਘਾਲਿਆ 'ਚ 27 ਫ਼ਰਵਰੀ ਨੂੰ ਵੋਟਾਂ ਪਈਆਂ ਸਨ। ਤ੍ਰਿਪੁਰਾ ਵਿਚ ਕੁੱਲ 87.6%, ਨਾਗਾਲੈਂਡ ਵਿਚ 84.08% ਅਤੇ ਮੇਘਾਲਿਆ ਵਿਚ 76.27% ਵੋਟਿੰਗ ਹੋਈ।
ਇਹ ਵੀ ਪੜ੍ਹੋ- 'ਅਗਨੀਵੀਰ' ਭੈਣ-ਭਰਾ ਦੀ ਜੋੜੀ ਸੁਮਿਤ ਅਤੇ ਅਨੁਜਾ, ਪੜ੍ਹੋ ਸਫ਼ਲਤਾ ਦੀ ਕਹਾਣੀ
ਤਿੰਨੋਂ ਸੂਬਿਆਂ 'ਚ 60-60 ਵਿਧਾਨ ਸਭਾ ਸੀਟਾਂ ਹਨ
ਨਾਗਾਲੈਂਡ, ਮੇਘਾਲਿਆ ਅਤੇ ਤ੍ਰਿਪੁਰਾ 'ਚ ਵਿਧਾਨ ਸਭਾ ਚੋਣਾਂ ਦੀ ਮਿਆਦ ਕ੍ਰਮਵਾਰ 12 ਮਾਰਚ, 15 ਮਾਰਚ ਅਤੇ 22 ਮਾਰਚ ਨੂੰ ਖਤਮ ਹੋ ਰਹੀ ਹੈ। ਤਿੰਨਾਂ ਸੂਬਿਆਂ 60-60 ਸੀਟਾਂ ਹਨ। ਤਿੰਨਾਂ ਸੀਟਾਂ ਲਈ ਬਹੁਮਤ ਦਾ ਅੰਕੜਾ 31 ਹੈ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਆਦੇਸ਼- ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਕੇਸ ਦੀ ਸੁਣਵਾਈ
ਐਗਜ਼ਿਟ ਪੋਲ ਦਾ ਅਨੁਮਾਨ
ਅਜਿਹਾ ਅਨੁਮਾਨ ਹੈ ਕਿ ਤ੍ਰਿਪੁਰਾ ਵਿਚ ਭਾਜਪਾ ਵੱਡੀ ਜਿੱਤ ਨਾਲ ਵਾਪਸੀ ਕਰ ਸਕਦੀ ਹੈ। ਭਾਜਪਾ ਦੇ 36 ਤੋਂ 45 ਸੀਟਾਂ ਜਿੱਤਣ ਦੀ ਸੰਭਾਵਨਾ ਹੈ। ਇਸ ਤਰ੍ਹਾਂ NDPP-ਭਾਜਪਾ ਗਠਜੋੜ ਨਾਗਾਲੈਂਡ 'ਚ ਸੱਤਾ ਬਰਕਰਾਰ ਰੱਖਣ ਲਈ ਤਿਆਰ ਹੈ। ਨੈਸ਼ਨਲ ਪੀਪੁਲਜ਼ ਪਾਰਟੀ (NPP) ਨੂੰ ਮੇਘਾਲਿਆ ਵਿਚ ਸਭ ਤੋਂ ਜ਼ਿਆਦਾ ਸੀਟਾਂ ਜਿੱਤਣ ਦਾ ਅਨੁਮਾਨ ਹੈ।
ਦਿੱਲੀ ਦੇ ਨਵੇਂ ਵਿੱਤ ਮੰਤਰੀ ਹੋਣਗੇ ਕੈਲਾਸ਼ ਗਹਿਲੋਤ, ਰਾਜ ਕੁਮਾਰ ਆਨੰਦ ਸੰਭਾਲਣਗੇ ਸਿੱਖਿਆ ਵਿਭਾਗ
NEXT STORY