ਸ਼੍ਰੀਨਗਰ (ਵਾਰਤਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਵਿਚ 233 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਘਪਲੇ ਦੇ ਸੰਬੰਧ 'ਚ 2.45 ਕਰੋੜ ਰੁਪਏ ਤੱਕ ਦੀਆਂ ਕਈ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ ਕਰ ਲਿਆ। ਈ.ਡੀ. ਨੇ ਕਿਹਾ ਕਿ ਰਿਹਾਇਸ਼ੀ ਮਕਾਨਾਂ ਵਜੋਂ 'ਫਰਜ਼ੀ ਫਰਮ' ਨਾਲ ਸੰਬੰਧਤ 2.45 ਕਰੋੜ ਰੁਪਏ ਤੱਕ ਦੀਆਂ ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ, ਜੋ ਜੰਮੂ ਕਸ਼ਮੀਰ ਰਾਜ ਸਹਿਕਾਰੀ ਬੈਂਕ ਦੇ ਸਾਬਕਾ ਪ੍ਰਧਾਨ ਮੁਹੰਮਦ ਸ਼ਫੀ ਡਾਰ ਅਤੇ ਰਿਵਰ ਝੇਲਮ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਦੇ ਸਕੱਤਰ ਅਬਦੁੱਲ ਹਾਮਿਦ ਹਾਜ਼ਮ ਕੀਤੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਈ.ਡੀ. ਨੇ ਦਰਜ ਐੱਫ.ਆਈ.ਆਰ. ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼੍ਰੀਨਗਰ ਦੀ ਕਾਨੂੰਨ ਇਨਫੋਰਸਮੈਂਟ ਏਜੰਸੀ ਵਲੋਂ 5 ਦੋਸ਼ੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤੇ ਗਏ। 5 ਦੋਸ਼ੀ, ਸ਼ਫੀ ਡਾਰ, ਅਬਦੁੱਲ ਹਾਮਿਦ ਹਾਜ਼ਮ, ਰਿਵਰ ਝੇਲਮ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਦੇ ਪ੍ਰਧਾਨ ਹਿਲਾਲ ਅਹਿਮਦ ਮੀਰ, ਮੁਹੰਮਦ ਮੁਜੀਬ ਉਰ ਰਹਿਮਾਨ ਘਾਸੀ (ਸਹਿਕਾਰੀ ਕਮੇਟੀਆਂ, ਜੰਮੂ ਕਸ਼ਮੀਰ ਦੇ ਸਾਬਕਾ ਰਜਿਸਟਰਾਰ) ਅਤੇ ਸਈਅਦ ਆਸ਼ਿਕ ਹੁਸੈਨ (ਸਹਿਕਾਰੀ ਕਮੇਟੀਆਂ, ਜੰਮੂ ਕਸ਼ਮੀਰ ਦੇ ਸਾਬਕਾ ਉੱਪ ਰਜਿਸਟਰਾਰ) ਹਨ। ਇਸ ਤੋਂ ਪਹਿਲਾਂ ਦਸੰਬਰ 2023 'ਚ 193.46 ਕਰੋੜ ਰੁਪਏ ਤੱਕ ਦੀਆਂ ਕੀਮਤ ਵਾਲੀਆਂ ਅਚੱਲ ਜਾਇਦਾਦਾਂ ਜ਼ਬਤ ਕੀਤੀਆਂ ਸਨ। ਇਸ ਤੋਂ ਇਲਾਵਾ ਇਸ ਸਾਲ ਜਨਵਰੀ 'ਚ ਸ਼੍ਰੀਨਗਰ ਦੇ ਪੀ.ਐੱਮ.ਐੱਲ.ਏ. ਅਦਾਲਤ ਦੇ ਸਾਹਮਣੇ ਦੋਸ਼ੀਆਂ ਸਮੇਤ 6 ਲੋਕਾਂ ਖ਼ਿਲਾਫ਼ ਪੀ.ਐੱਮ.ਐੱਲ.ਏ. ਦੇ ਅਧੀਨ ਮੁਕੱਦਮਾ ਚਲਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ED ਦਾ ਐਕਸ਼ਨ, ਕਰੋੜਾਂ ਦੀ ਜਾਇਦਾਦ ਕੀਤੀ ਜ਼ਬਤ
NEXT STORY