ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਅੱਤਵਾਦੀਆਂ ਦੇ ਇਕ ਸ਼ੱਕੀ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁਪਵਾੜਾ ਦੇ ਗੈਲਿਜ਼ੂ ਇਲਾਕੇ ਦਾ ਵਾਸੀ ਆਸਿਫ਼ ਮੁਸ਼ਤਾਕ ਵਾਨੀ ਪਿਛਲੇ 2 ਦਿਨਾਂ 'ਚ ਇਸ ਜ਼ਿਲ੍ਹੇ 'ਚ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦਾ ਸਹਿਯੋਗੀ ਹੈ। ਉਸ ਦੀ ਗ੍ਰਿਫ਼ਤਾਰੀ ਸ਼ੁੱਕਰਵਾਰ ਨੂੰ ਬੀਐੱਡ ਕਾਲਜ ਡਰੱਗਮੁੱਲਾ ਕੁਪਵਾੜਾ ਕੋਲ ਕੁਪਵਾੜਾ ਪੁਲਸ, ਫ਼ੌਜ ਦੀ 47 ਰਾਸ਼ਟਰੀ ਰਾਈਫ਼ਲ (ਆਰਆਰ) ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ 162 ਬਟਾਲੀਅਨ ਦੀ ਸੰਯੁਕਤ ਤਲਾਸ਼ ਮੁਹਿੰਮ ਦੌਰਾਨ ਕੀਤੀ ਗਈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : LoC ਨੇੜੇ ਆਏ ਪਾਕਿਸਤਾਨ ਡਰੋਨ, ਫ਼ੌਜ ਨੇ ਕੀਤੀ ਗੋਲੀਬਾਰੀ
ਪੁਲਸ ਨੇ ਕਿਹਾ,''ਤਲਾਸ਼ੀ ਮੁਹਿੰਮ ਦੌਰਾਨ ਸੰਯੁਕਤ ਸੁਰੱਖਿਆ ਫ਼ੋਰਸ ਦੇ ਜਵਾਨਾਂ ਨੂੰ ਦੇਖ ਕੇ ਸ਼ੱਕੀ ਵਿ੍ਕਤੀ ਨੇ ਦੌੜਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਸਖ਼ਤ ਮਿਹਨਤ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ।'' ਫੜੇ ਗਏ ਦੋਸ਼ੀ ਕੋਲ ਚੀਨ 'ਚ ਬਣੀ ਇਕ ਪਿਸਤੌਲ, ਇਕ ਪਿਸਤੌਲ ਮੈਗਜ਼ੀਨ ਅਤੇ 6 ਪਿਸਤੌਲ ਦੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀ ਖ਼ਿਲਾਫ਼ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਲਾਲਪੋਰਾ ਸ਼ੇਖਪੋਰਾ ਦੇ ਰਫ਼ੀਕ ਅਹਿਮਦ ਗਨੀ ਵਜੋਂ ਪਛਾਣੇ ਗਏ ਅੱਤਵਾਦੀਆਂ ਦੇ ਸਹਿਯੋਗੀ ਨੂੰ ਕੁਪਵਾੜਾ ਦੇ ਗੁੰਡਿਮਾਚੇਰ ਬਰਿੱਜ 'ਤੇ ਫ਼ੋਰਸਾਂ ਦੀ ਇਕ ਸੰਯੁਕਤ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ ਦੇ ਸਮਾਗਮ ’ਚ ਰਾਸ਼ਟਰਪਤੀ ਤੇ ਗਰੀਬਾਂ ਲਈ ਕੋਈ ਥਾਂ ਨਹੀਂ ਸੀ : ਰਾਹੁਲ ਗਾਂਧੀ
NEXT STORY